ਜੇਤਲੀ ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਨੇ ਜੇਠਮਲਾਨੀ ਨੂੰ ਹਟਾਇਆ

0
322

arun-jaitly
ਜੇਠਮਲਾਨੀ ਨੇ ਜੇਤਲੀ ਨੂੰ ਕਿਹਾ ਸੀ ‘ਧੂਰਤ’
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਮਾਣਹਾਨੀ ਮਾਮਲੇ ਵਿਚ ਆਪਣੇ ਵਕੀਲ ਰਾਮ ਜੇਠਮਲਾਨੀ ਨੂੰ ਹਟਾ ਦਿੱਤਾ। ਜੇਠਮਲਾਨੀ ਨੇ ਹਾਲ ਹੀ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਜੇਤਲੀ ਨੂੰ ‘ਧੂਰਤ’ ਕਹਿ ਦਿੱਤਾ ਸੀ। ਜਿਸ ਤੋਂ ਬਾਅਦ ਜੇਤਲੀ ਨੇ ਕੇਜਰੀਵਾਲ ‘ਤੇ ਦਸ ਕਰੋੜ ਰੁਪਏ ਦਾ ਮਾਣਹਾਨੀ ਦਾ ਇਕ ਹੋਰ ਮਾਮਲਾ ਦਰਜ ਕਰਾ ਦਿੱਤਾ ਸੀ। ਜੇਠਮਲਾਨੀ ਨੇ ਜੇਤਲੀ ਵੱਲੋਂ ਪੁੱਛੇ ਜਾਣ ‘ਤੇ ਮੁਅੱਕਲ ਕੇਜਰੀਵਾਲ ਵੱਲੋਂ ‘ਧੂਰਤ’ ਸ਼ਬਦ ਦਾ ਇਸਤਿਮਾਲ ਕਰ ਰਹੇ ਹਨ। ਦਿੱਲੀ ਹਾਈ ਕੋਰਟ ਨੇ ਵੀ ਜੇਠਮਲਾਨੀ ਦੀ ਇਸ ਟਿੱਪਣੀ ਨੂੰ ਅਪਮਾਨਜਨਕ ਦੱਸਿਆ ਸੀ।