ਅਨਿਲ ਬੈਜਲ ਹੋਣਗੇ ਦਿੱਲੀ ਦੇ ਨਵੇਂ ਉਪ-ਰਾਜਪਾਲ

0
603

anil-bajail
ਨਵੀਂ ਦਿੱਲੀ/ਬਿਊਰੋ ਨਿਊਜ਼ :
ਨਜੀਬ ਜੰਗ ਦੇ ਅਸਤੀਫ਼ੇ ਮਗਰੋਂ ਉਨ੍ਹਾਂ ਦੀ ਜਗ੍ਹਾ ਨਵੇਂ ਉਪ-ਰਾਜਪਾਲ ਦਾ ਨਾਂਅ ਲਗਭਗ ਤੈਅ ਹੋ ਗਿਆ ਹੈ। ਸੂਤਰਾਂ ਅਨੁਸਾਰ ਵਾਜਪਾਈ ਸਰਕਾਰ ਸਮੇਂ ਗ੍ਰਹਿ ਸਕੱਤਰ ਰਹੇ ਅਨਿਲ ਬੈਜਲ ਦਾ ਨਾਂਅ ਰਾਸ਼ਟਰਪਤੀ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਹੀ ਨਜ਼ੀਬ ਜੰਗ ਦੀ ਜਗ੍ਹਾ ਲੈਣ ਲਈ ਸਾਬਕਾ ਗ੍ਰਹਿ ਸਕੱਤਰ ਬੈਜਲ ਦਾ ਨਾਂਅ ਚਰਚਾ ਵਿਚ ਸੀ। ਇਸ ਦੌਰਾਨ ਹੀ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਨਜੀਬ ਜੰਗ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ।