ਕੇਜਰੀਵਾਲ ਦੇ ਖਾੜਕੂਆਂ ਨਾਲ ਸਬੰਧ: ਕੈਪਟਨ

0
467

amrinder-singh
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦੇ ਕਥਿਤ ਖਾੜਕੂਆਂ ਅਤੇ ਗੈਂਗਸਟਰਾਂ ਨਾਲ ਸਬੰਧਾਂ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ ਪ੍ਰਾਪਤ ਰਿਪੋਰਟਾਂ ਅੁਨਸਾਰ ਨਾਭਾ ਜੇਲ੍ਹ ਕਾਂਡ ਨਾਲ ਸਬੰਧਤ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫ਼ਤਾਰੀ ‘ਆਪ’ ਦੇ ਇੱਕ ਹਮਾਇਤੀ ਦੇ ਘਰੋਂ ਹੋਈ ਹੈ। ਇਸ ਤੋਂ ਲਗਦਾ ਹੈ ਕਿ ‘ਆਪ’ ਦੇ ਖਾੜਕੂਆਂ ਅਤੇ ਗੈਂਗਸਟਰਾਂ ਨਾਲ ਸਬੰਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌੜ ਬੰਬ ਕਾਂਡ ਵੀ ਕੇਜਰੀਵਾਲ ਦੇ ਮੋਗਾ ਵਿਚ ਇੱਕ ਕਥਿਤ ਖਾੜਕੂ ਦੇ ਘਰ ਠਹਿਰਨ ਤੋਂ ਬਾਅਦ ਹੀ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਸੇਖੋਂ ਦੀ ਗ੍ਰਿਫ਼ਤਾਰੀ ਗੋਲਡੀ ਗਿੱਲ ਦੇ ਘਰੋਂ ਹੋਈ ਹੈ, ਜਿਹੜਾ ਇਕ ਪਰਵਾਸੀ ਭਾਰਤੀ ਹੈ ਤੇ ਉਹ ‘ਆਪ’ ਦੀ ਚੋਣ ਮੁਹਿੰਮ ਵਿੱਚ ਸਰਗਰਮ ਸੀ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਵਿਵਾਦਤ ਮੋਗਾ ਠਹਿਰ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਕੈਪਟਨ ਨੇ ਕਿਹਾ ਕਿ ਖੱਬੇ ਅਤੇ ਸੱਜੇ ਪੱਖੀ ਵਿਚਾਰਧਰਾਵਾਂ ਦੇ ਸੁਮੇਲ ਵਿੱਚ ਸੂਬੇ ਵਿੱਚ ਵੱਡੇ ਖ਼ਤਰੇ ਖੜ੍ਹੇ ਹੋ ਸਕਦੇ ਹਨ।