ਸ਼੍ਰੋਮਣੀ ਕਮੇਟੀ ਮੀਟਿੰਗ : ਮੁਲਾਜ਼ਮਾਂ ਦੀਆਂ ਤਨਖ਼ਾਹਾਂ ‘ਚ ਵਾਧਾ

0
380

shromani-kamety-faisla
ਹੈਂਡਬਾਲ ਖਿਡਾਰਨ ਖ਼ੁਦਕੁਸ਼ੀ ਮਾਮਲੇ ‘ਚ ਪੀੜਤ ਪਰਿਵਾਰ ਨੂੰ ਚਾਰ ਲੱਖ ਦੀ ਵਿੱਤੀ ਸਹਾਇਤਾ
ਦੋਰਾਹਾ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ (ਕਟਾਣਾ ਸਾਹਿਬ) ਵਿਖੇ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਅਮਲਾ ਵਿਭਾਗ, ਟਰੱਸਟ ਵਿਭਾਗ, ਵਿੱਦਿਅਕ ਅਦਾਰੇ ਤੇ ਸੈਕਸ਼ਨ 85 ਅਤੇ 87 ਦੇ ਗੁਰਦੁਆਰਿਆਂ ਦੇ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਣੇ ਹੋਰ ਮੰਦਭਾਗੀਆਂ ਘਟਨਾਵਾਂ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੋਗ ਮਤੇ ਪਾਏ ਗਏ।
ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਜੋ ਵੀ ਢੁਕਵਾਂ ਫ਼ੈਸਲਾ ਲਿਆ ਜਾਵੇਗਾ, ਉਹ ਸਵੀਕਾਰ ਕੀਤਾ ਜਾਵੇਗਾ। ਉਨ੍ਹਾ੬ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਿਤੀ ਤਣਾਅਪੂਰਨ ਬਣਨ ਕਾਰਨ ਸਰਹੱਦੀ ਖੇਤਰ ਦੇ ਜਿਹੜੇ ਲੋਕ ਇਲਾਕਾ ਖਾਲੀ ਕਰਕੇ ਆਉਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਦੇਖਭਾਲ ਤੇ ਲੰਗਰ ਦਾ ਪ੍ਰਬੰਧ ਕਰੇਗੀ। ਇਸ ਸਬੰਧੀ ਸਾਰੇ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਨਾਲ ਨਸਲੀ ਵਿਤਕਰੇ ਖ਼ਿਲਾਫ਼ ਕੈਲੀਫੋਰਨੀਆ ਅਸੈਂਬਲੀ ਵੱਲੋਂ ਬਿੱਲ ਪਾਸ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਤਕਰੀਬਨ 67 ਫ਼ੀਸਦੀ ਦਸਤਾਰ ਸਜਾਉਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ, ਹੁਣ ਇਸ ਬਿੱਲ ਨਾਲ ਨਸਲੀ ਭੇਦਭਾਵ ਤੋਂ ਸਿੱਖ ਵਿਦਿਆਰਥੀਆਂ ਨੂੰ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਬਰੋਸ਼ਰ ਛਪ ਕੇ ਤਿਆਰ ਹੋ ਗਿਆ ਹੈ ਜੋ ਵਿਦੇਸ਼ਾਂ ਵਿੱਚ ਵੱਖ-ਵੱਖ ਅਸੈਂਬਲੀਆਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾ੬ ਕਿਹਾ ਕਿ 1984 ਸਮੇ੬ ਜਿਹੜੇ ਸਿੱਖ ਫ਼ੌਜੀਆਂ ਨੇ ਬੈਰਕਾਂ ਛੱਡੀਆਂ ਤੇ ਕੋਰਟ ਮਾਰਸ਼ਲ ਹੋਏ, ਉਨ੍ਹਾ੬ ਨੂੰ ਸਹਾਇਤਾ ਦੇਣ ਸਬੰਧੀ ਸਬ ਕਮੇਟੀ ਬਣਾਈ ਗਈ ਹੈ। ਉਨ੍ਹਾ੬ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋ੬ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾ੬ ਨੂੰ 6 ਫ਼ੀਸਦ ਮਹਿੰਗਾਈ ਭੱਤੇ ਦੇ ਨਾਲ 10 ਹਜ਼ਾਰ ਰੁਪਏ ਬੇਸਿਕ ਤਨਖ਼ਾਹ ਵਾਲੇ ਮੁਲਾਜ਼ਮ ਨੂੰ 800 ਰੁਪਏ, 10 ਤੋਂ 20 ਹਜ਼ਾਰ ਵਾਲੇ ਨੂੰ 600 ਤੇ 20 ਹਜ਼ਾਰ ਤੋਂ ਉੱਪਰ ਬੇਸਿਕ ਵਾਲੇ ਮੁਲਾਜ਼ਮ ਦੀ ਤਨਖ਼ਾਹ ‘ਚ 500 ਰੁਪਏ ਦਾ ਵਾਧਾ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ। ਸ੍ਰੀ ਮੱਕੜ ਨੇ ਦੱਸਿਆ ਕਿ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋ੬ ਸਾਢੇ ਤਿੰਨ ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਤਹਿਤ ਪੰਜ ਗੁਰਮਤਿ ਸਮਾਗਮ ਉਲੀਕੇ ਗਏ ਹਨ।
ਇਕੱਤਰਤਾ ਵਿੱਚ ਲਏ ਫ਼ੈਸਲਿਆ੬ ਬਾਰੇ ਉਨ੍ਹਾ੬ ਕਿਹਾ ਕਿ ਖਾਲਸਾ ਕਾਲਜ ਪਟਿਆਲਾ ਦੀ ਹੈ੬ਡਬਾਲ ਖਿਡਾਰਨ ਪੂਜਾ ਕੁਮਾਰੀ ਦੇ ਪਰਿਵਾਰ ਅਤੇ ਦੋ ਮੈ੬ਬਰਾ੬ ਦੇ ਵਿਆਹ ਲਈ ਚਾਰ ਲੱਖ ਰੁਪਏ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾ੬ਸ ਸਟੱਡੀਜ਼ ਬਹਾਦਰਗੜ੍ਹ, ਪਟਿਆਲਾ ਵੱਲੋ੬ ਐਮਏ ਸਿੱਖ ਸਟੱਡੀਜ਼ ਦੇ 15 ਵਿਦਿਆਰਥੀਆ੬ ਦੀ ਦੂਜੇ ਸਾਲ ਦੀ ਰਜਿਟਰੇਸ਼ਨ ਫ਼ੀਸ, ਸਮੈਸਟਰ ਦੀ ਪ੍ਰੀਖਿਆ ਫੀਸ ਤੇ ਸਾਲਾਨਾ ਫੀਸ ਵਜੋ੬ 87.875 ਰੁਪਏ ਅਦਾ ਕਰਨ, ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਿੰਡ ਦਿਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋ੬ ਨੈਸ਼ਨਲ ਗੱਤਕਾ ਮੁਕਾਬਲਾ ਕਰਵਾਉਣ ਲਈ 51 ਹਜ਼ਾਰ ਰੁਪਏ ਦੀ ਹੋਰ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਰਘੁਬੀਰ ਸਿੰਘ ਵਿਰਕ, ਮੀਤ ਪ੍ਰਧਾਨ ਕੇਵਲ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਦਿਆਲ ਸਿੰਘ ਕੋਲਿਆ ਵਾਲੀ ਤੇ ਰਾਜਿੰਦਰ ਸਿੰਘ ਮਹਿਤਾ ਆਦਿ ਹਾਜ਼ਰ ਸਨ, ਜਦੋ੬ਕਿ ਕਰਨੈਲ ਸਿੰਘ ਪੰਜੋਲੀ ਕਿਸੇ ਹੋਰ ਸਮਾਗਮ ਕਾਰਨ ਮੀਟਿੰਗ ‘ਚ ਨਹੀਂ ਪੁੱਜੇ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋ੬ 15 ਸਤੰਬਰ ਨੂੰ ਕੀਤੇ ਫ਼ੈਸਲੇ ਅਧੀਨ ਕੇ੬ਦਰ ਸਰਕਾਰ ਵੱਲੋ੬ ਸਹਿਜਧਾਰੀ ਸਿੱਖਾ੬ ਨੂੰ ਵੋਟ ਨਾ ਪਾਉਣ ਦੇ ਹੱਕ ਬਾਰੇ ਜਾਰੀ ਨੋਟੀਫ਼ਿਕੇਸ਼ਨ ਨੂੰ ਕਾਨੂੰਨੀ ਰੂਪ ਵਿੱਚ ਮਾਨਤਾ ਦਿੱਤੇ ਜਾਣ ਤੋਂ ਬਾਅਦ ਹੁਣ ਨਵੀਂ੬ ਸਥਿਤੀ ਕਿਵੇ੬ ਹੋਵੇਗੀ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋਈ ਹੈ।