ਜੇਕਰ ਹਿਲੇਰੀ ਜਿੱਤ ਜਾਂਦੀ ਹੈ ਤਾਂ…

ਜੇਕਰ ਹਿਲੇਰੀ ਜਿੱਤ ਜਾਂਦੀ ਹੈ ਤਾਂ…

ਇਹ ਮਤਭੇਦ ਕਾਫ਼ੀ ਸਮੇਂ ਤੋਂ ਚੱਲਿਆ ਆ ਰਿਹਾ ਹੈ। ਰਿਪਬਲਿਕਨਾਂ ਨੇ ਓਬਾਮਾ ‘ਤੇ ਵਾਰ ਕਰਨ ਲਈ ਆਪਣਾ ਹਰ ਬਿਹਤਰੀਨ ਦਾਅ ਖੇਡਿਆ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਵਿਚਾਰਾਂ ਦਾ ਮਤਭੇਦ ਹੈ, ਸਗੋਂ ਇਸ ਲਈ ਕਿਉਂਕਿ ਉਨ੍ਹਾਂ ਦੀ ਸਫਲਤਾ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਹਿਲੇਰੀ ਦੇ ਦੋਹਰੇ ਮਾਪਦੰਡਾਂ ਨੂੰ ਕਿੰਨੀ ਆਸਾਨੀ ਨਾਲ ਸਵੀਕਾਰਿਆ ਜਾਂਦਾ ਹੈ।
ਵੱਡਾ ਸਵਾਲ ਇਹ ਹੈ ਕਿ ਜਿਸ ਕੇਂਦਰੀਕਰਨ ‘ਤੇ ਉਹ ਡਟੀ ਹੈ, ਉਹ ਸੰਸਾਰੀਕਰਨ ਤੇ ਪਲੁਟੋਕਰੇਸੀ ਖ਼ਿਲਾਫ਼ ਵਿਦਰੋਹ ਕਰ ਰਹੇ ਲੋਕਾਂ ਦੀਆਂ ਚਿੰਤਾਵਾਂ ਨੂੰ ਸ਼ਾਂਤ ਕਰਨ ਲਈ ਕਾਫ਼ੀ ਹੈ? ਇੱਥੇ ਇਹ ਕਹਿਣਾ ਵਾਜਬ ਹੋਵੇਗਾ ਕਿ ਉਪਰਲੀ ਹੇਠਲੀ ਹੋਣ ਦੀ ਸਥਿਤੀ ਸਾਫ਼ ਸਾਫ਼ ਦਿਖਾਈ ਦੇ ਰਹੀ ਹੈ। ਜਿਥੇ ਖੱਬੀਆਂ ਧਿਰਾਂ ਨੇ ਅਣਜਾਣੇ ਵਿਚ ਅਜਿਹੀ ਜ਼ਮੀਨ ਤਿਆਰ ਕਰ ਦਿੱਤੀ ਹੈ ਜਿਸ ‘ਤੇ ਸੱਜੀਆਂ ਨੂੰ ਦੌੜਨ ਦਾ ਮੌਕਾ ਮਿਲ ਗਿਆ ਹੈ।
ਪ੍ਰਤਾਪ ਭਾਨੂ ਮਹਿਤਾ
ਹਿਲੇਰੀ ਕਲਿੰਟਨ ਲਗਾਤਾਰ ਡੋਨਾਲਡ ਟਰੰਪ ਨੂੰ ਪਛਾੜਦੀ ਜਾ ਰਹੀ ਹੈ। ਪਰ ਇਹ ਸਵਾਲ ਵਾਰ ਵਾਰ ਜ਼ਿਹਨ ਵਿਚ ਉਠਦਾ ਹੈ ਕਿ ਕੀ ਹਿਲੇਰੀ ਦੀ ਜਿੱਤ ਦੀ ਸੰਭਾਵਨਾ ਅਮਰੀਕੀ ਜਮਹੂਰੀਅਤ ਦੇ ਸੰਕਟ ਬਾਰੇ ਪੂਰੀ ਦੁਨੀਆ ਨੂੰ ਮੁੜ ਵਿਸ਼ਵਾਸ ਵਿਚ ਲੈ ਸਕੇਗੀ। ਇਹ ਚੋਣ ਪਲੈਟੋ ਦੇ ਗਣਰਾਜ ਵਿਚ ਬਿਆਨੀ ਜਮਹੂਰੀਅਤ ਦੇ ਡਰਾਉਣੇ ਪਤਨ ਵਿਚੋਂ ਬਾਹਰ ਨਿਕਲੇਗੀ। ਅਮਰੀਕੀ ਜਮਹੂਰੀਅਤ ਨੇ ਡੂੰਘੀ ਦਮਨਕਾਰੀ ਪ੍ਰਵਿਰਤੀ ਨਾਲ ਇਕ ਆਮ ਆਦਮੀ ਨੂੰ ਬੇਜੋੜ ਥਾਂ ਦਿੱਤੀ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਬੁਰਾਈ ਦੇ ਨਾਲ ਅਜਿਹਾ ਰੁਮਾਂਚ ਦਿੱਤਾ ਜਾ ਰਿਹਾ ਹੈ ਜੋ ਉਤੇਜਤ ਕਰਦਾ ਹੈ। ਇਹ ਭੇਦਭਾਵ ਤੇ ਨਿਆਂ ਦੀ ਸ਼ਕਤੀ ਨੂੰ ਨਿਸ਼ਕਿਰਿਆ ਕਰ ਰਹੀ ਹੈ। ਸੱਚ ਅਤੇ ਰਾਏ ਵਿਚਲੀ ਰੇਖਾ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ। ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਨਾਲ ਸਾਰੀਆਂ ਮਰਿਆਦਾਵਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਰਟੀਆਂ ਅਤੇ ਮੀਡੀਆ ਵਰਗੀਆਂ ਸੰਸਥਾਵਾਂ ਇਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਲਾਉਣ ਦੀ ਬਜਾਏ ਹੋਰ ਉਕਸਾ ਰਹੀਆਂ ਹਨ। ਕਿਸੇ ਚਰਿਤਰ ਬਾਰੇ ਉਪਦੇਸ਼ ਦੇਣ ਵਾਲੇ ਰਿਪਬਲਿਕਨ ਹੋਰ ਵੀ ਹੇਠਾਂ ਡਿਗਦੇ ਜਾ ਰਹੇ ਹਨ ਤੇ ਇਹ ਸਾਰਾ ਕੁਝ ਗ਼ਰੀਬ ਦੇ ਨਾਂ ਹੇਠ ਹੋ ਰਿਹਾ ਹੈ। ਸਭਿਅਤਾ ਦਾ ਇਹ ਮਖੌਟਾ ਭੁਰਦਾ ਜਾ ਰਿਹਾ ਹੈ।
ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ ਕਿ ਸਭ ਤੋਂ ਨਿਪੁੰਨ ਅਤੇ ਤਰਕ ਭਰਪੂਰ ਮਾਹੌਲ ਹੋਣ ਦੇ ਬਾਵਜੂਦ ਅਜਿਹੀ ਸਮਝ ਥੋਪੀ ਜਾ ਰਹੀ ਹੈ ਜਿਵੇਂ ਕਿ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦੇ 8 ਸਾਲਾਂ ਦੇ ਸ਼ਾਸਨ ਵਿਚ ਹੁੰਦਾ ਆ ਰਿਹਾ ਹੈ। ਕਿਵੇਂ ਰਾਸ਼ਟਰਪਤੀ ਦਾ ਅਹੁਦਾ ਨੈਤਿਕ ਉਲਝਾ ਦੇ ਬੀਜ ਉਗਾ ਰਿਹੈ ਹੈ? ਓਬਾਮਾ ਦੇ ਸ਼ਾਸਨਕਾਲ ਬਾਰੇ ਇੱਥੇ ਵਿਚਾਰ ਕਰਨ ਤੇ ਬਹਿਸ-ਮੁਬਾਹਸਾ ਛੇੜਨ ਲਈ ਬਹੁਤ ਕੁਝ ਹੈ। ਢੋਂਗੀ ਵਿਖਿਆਨਾਂ ਦੇ ਬਾਵਜੂਦ ਉਨ੍ਹਾਂ ਦੇ ਰਿਕਾਰਡ ਵਿਚ ਅਜਿਹਾ ਕੁਝ ਨਹੀਂ ਹੈ ਜੋ ਧਰੁੱਵੀਕਰਨ, ਅਸੰਤੁਸ਼ਟੀ ਤੇ ਸੱਚ ਤੋਂ ਇਨਕਾਰ ਕਰਨ ਦੇ ਪੱਧਰ ਨੂੰ ਭਵਿੱਖ ਵਜੋਂ ਲਿਆ ਜਾ ਸਕੇ। ਇਹ ਸਭ ਕਿਵੇਂ ਮਨਜ਼ੂਰ ਕੀਤਾ ਜਾ ਸਕਦਾ ਹੈ?
ਪਹਿਲੀ ਆਮ ਜਿਹਾ ਵਿਖਿਆਨ ਇਹੀ ਹੈ ਕਿ ਅਸੀਂ ਅਸੰਤੁਸ਼ਟੀ ਦੀ ਸਿਆਸਤ ਨੂੰ ਸ਼ੁੱਧ ਅਤੇ ਸਰਲਤਾ ਵਜੋਂ ਦੇਖ ਰਹੇ ਹਾਂ। ਵਿਸ਼ੇਸ਼ ਅਧਿਕਾਰਾਂ ਵਾਲੇ ਗਰੁੱਪ, ਖ਼ਾਸ ਤੌਰ ‘ਤੇ ਗੋਰੇ ਪੁਰਸ਼ ਸਾਡੇ ਸਮੇਂ ਦੀਆਂ ਦੋ ਵੱਡੀਆਂ ਸਮਾਜਿਕ ਧਾਰਨਾਵਾਂ : ਇਕ ਪਾਸੇ ਨਸਲੀ ਆਜ਼ਾਦੀ ਤੇ ਧਾਰਮਿਕ ਵੱਖਰਤਾ ਤੇ ਦੂਜੇ ਪਾਸੇ ਲਿੰਗਕ ਬਰਾਬਰਤਾ ਨੂੰ ਸਵੀਕਾਰਨ ਲਈ ਤਿਆਰ ਹੀ ਨਹੀਂ। ਸੱਚ ਨਾਲ ਰੂਬਰੂ ਹੋਣ ਦਾ ਮਾਨਸਿਕ ਤਣਾਅ ਏਨਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਹੁਣ ਤਕ ਦੋਸ਼ ਮੁਕਤ ਕਰਦੇ ਆਏ ਹੋ, ਉਹ ਲੋਕ ਸਾਡੀ ਸੋਚ ਨਾਲੋਂ ਵੀ ਕਿੰਨੇ ‘ਵੱਡੇ’ ਹਨ। ਤਾਲਮੇਲ ਦੀਆਂ ਮੁਸ਼ਕਲਾਂ ਬਾਰੇ ਟੋਕਜ਼ੀਲ (ਫਰਾਂਸ ਦਾ ਸਿਆਸੀ ਲੇਖਕ) ਦੇ ਨਿਰਾਸ਼ਾਵਾਦ ਨਾਲੋਂ ਪਛਾਣ ਦੀ ਸਿਆਸਤ ਬਾਰੇ ਗਿਆਨ ਦੀ ਉਮੀਦ ਵਧੇਰੇ ਸਹੀ ਹੈ।
ਇਹ ਮਤਭੇਦ ਕਾਫ਼ੀ ਸਮੇਂ ਤੋਂ ਚੱਲਿਆ ਆ ਰਿਹਾ ਹੈ। ਰਿਪਬਲਿਕਨਾਂ ਨੇ ਓਬਾਮਾ ‘ਤੇ ਵਾਰ ਕਰਨ ਲਈ ਆਪਣਾ ਹਰ ਬਿਹਤਰੀਨ ਦਾਅ ਖੇਡਿਆ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਵਿਚਾਰਾਂ ਦਾ ਮਤਭੇਦ ਹੈ, ਸਗੋਂ ਇਸ ਲਈ ਕਿਉਂਕਿ ਉਨ੍ਹਾਂ ਦੀ ਸਫਲਤਾ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਹਿਲੇਰੀ ਦੇ ਦੋਹਰੇ ਮਾਪਦੰਡਾਂ ਨੂੰ ਕਿੰਨੀ ਆਸਾਨੀ ਨਾਲ ਸਵੀਕਾਰਿਆ ਜਾਂਦਾ ਹੈ। ਅਜਿਹੀ ਰਸ-ਵਿਦਿਆ ਜੋ ਉਸ ਦੀਆਂ ਸੰਭਾਵੀ ਚੰਗਿਆਈਆਂ ਨੂੰ ਬੁਰਾਈਆਂ ਵਿਚ ਬਦਲਦੀ ਹੈ (ਉਸ ਦੇ ਧੀਰਜ ਨੂੰ ਕਾਇਰਤਾ ਵਿਚ, ਉਸ ਦੇ ਕੇਂਦਰੀਕਰਨ ਨੂੰ ਮਹਿਜ਼ ਮੌਕਾਪ੍ਰਸਤੀ ਵਿਚ, ਉਸ ਦੀ ਸਮਰਥਾ ਤੇ ਸਹਿਣਸ਼ਕਤੀ ਨੂੰ ਸੱਤਾ ਦੀ ਭੁੱਖ ਵਿਚ ਬਦਲਣਾ), ਇਕੋ ਧਾਰਨਾ ਨੂੰ ਬਿਆਨਦੀ ਹੈ। ਟਰੰਪ ਜੋ ਕਹਿ ਰਿਹਾ ਸੀ, ਜ਼ਿਆਦਾਤਰ ਲੋਕ ਜੋ ਕਹਿਣਾ ਚਾਹੁੰਦੇ ਸਨ, ਉਨ੍ਹਾਂ ਦੇ ਤਰਕ ਦੀ ਡੂੰਘਾਈ ਵਿਚ ਸੀ। ਉਸ ਨੇ ਔਰਤਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਤੇ ਨਸਲਵਾਦ ਖ਼ਿਲਾਫ਼ ਬੋਲ ਕੇ ਗ਼ਲਤੀ ਕੀਤੀ। ਇਕ ਵਾਰ ਮੂੰਹ ਕੀ ਖੁੱਲ੍ਹਿਆ, ਸਾਰਿਆਂ ਦੀ ਜ਼ੁਬਾਨ ‘ਤੇ ਆ ਜਾਂਦਾ ਹੈ। ਜੇਕਰ ਇਹ ਭਾਵਨਾ ਸਚਮੁੱਚ ਫੈਲ ਜਾਵੇ ਤਾਂ ਇਸ ਨੂੰ ਮੁੜ ਬੋਤਲ ਵਿਚ ਬੰਦ ਕਰਨਾ ਮੁਸ਼ਕਲ ਹੁੰਦਾ ਹੈ। ਵਿਸ਼ਾਲ ਢਾਂਚਾਗਤ ਤਰੱਕੀ ਦੇ ਬਾਵਜੂਦ, ਔਰਤਾਂ ਖ਼ਿਲਾਫ਼ ਮੰਦਭਾਵਨਾ ਅਤੇ ਨਸਲੀ ਨਫ਼ਰਤ ਤੇਜ਼ੀ ਨਾਲ ਫੈਲਦੀ ਹੈ। ਅਮਰੀਕੀ ਜਮਹੂਰੀਅਤ ਲਈ ਆਉਣ ਵਾਲਾ ਦੌਰ ਕਈ ਤਰ੍ਹਾਂ ਦੇ ਤੂਫ਼ਾਨ ਖੜ੍ਹੇ ਕਰੇਗਾ। ਮੌਜੂਦਾ ਚੋਣਾਂ ਵਿਚ ਕੀ ਹਿਲੇਰੀ ਦੀ ਜਿੱਤ ਇਹ ਮਸਲੇ ਸੁਲਝਾ ਸਕੇਗੀ ਜਾਂ ਹਨੇਰੀਆਂ ਤਾਕਤਾਂ ਹੋਰ ਬਲਵਾਨ ਹੋਣਗੀਆਂ? ਹਿਲੇਰੀ ਦੇ ਨਿਸ਼ਾਨਾ ਬਣੇ ਰਹਿਣ ਦੀ ਸੰਭਾਵਨਾ ਹੈ।
ਦੂਜੀ ਧਾਰਨਾ ਪਹਿਲੀ ਨਾਲੋਂ ਉਲਟ ਹੈ। ਇਹ ਚੋਣ ਔਰਤਾਂ ਖ਼ਿਲਾਫ਼ ਮੰਦਭਾਵਨਾ ਅਤੇ ਨਸਲੀ ਨਫ਼ਰਤ ਦੇ ਆਧਾਰ ‘ਤੇ ਨਹੀਂ ਹੋ ਰਹੀ ਪਰ ਸੰਸਾਰੀਕਰਨ ਅਤੇ ਪਲੁਟੋਕਰੇਸੀ ਦੇ ਆਲੋਚਕਾਂ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ। ਸਟੇਟ ਅਤੇ ਰਾਜਧਾਨੀ ਵਿਚਲੇ ਸਬੰਧਾਂ ਵਿਚ ਡੂੰਘੀਆਂ ਢਾਂਚਾਗਤ ਤਾਕਤਾਂ ਕੰਮ ਕਰ ਰਹੀਆਂ ਹਨ, ਜਿਸ ਨੂੰ ਓਬਾਮਾ ਵਰਗਾ ਕਾਬਲ ਰਾਸ਼ਟਰਪਤੀ ਵੀ ਰੋਕਣ ਦੇ ਅਸਮਰਥ ਹੈ। ਇਥੋਂ ਤਕ ਕਿ ਜੇਕਰ ਇਸ ਗੱਲ ‘ਤੇ ਬਹਿਸ ਕੀਤੀ ਜਾਵੇ ਕਿ ਅਮਰੀਕੀ ਆਰਥਿਕਤਾ ਮੰਦੀ ਤੋਂ ਦੂਰ ਹੈ, ਆਮਦਨ ਗੈਰ-ਬਰਾਬਰਤਾ ਵਧਦੀ ਜਾ ਰਹੀ ਹੈ ਤੇ ਗਤੀਹੀਣ ਮੱਧ ਵਰਗ ਦੀ ਆਮਦਨ ਦੀ ਧਾਰਨਾ ਨੇ ਸਿਆਸੀ ਖ਼ੌਫ਼ ਪੈਦਾ ਕਰ ਦਿੱਤਾ ਹੈ। ਇਸ ਸੂਰਤ ਵਿਚ ਪ੍ਰਗਤੀ ਦੀਆਂ ਸੰਭਾਵਨਾਵਾਂ ਹਨ ਪਰ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਵਿਸਥਾਪਤ ਕੀਤਾ ਗਿਆ ਹੈ। ਅਮਰੀਕਾ ਅਜਿਹੇ ਮੋੜ ‘ਤੇ ਹੈ ਜਿਥੇ ਸਮਾਜਿਕ ਲੋੜਾਂ ਦੀਆਂ ਬੁਨਿਆਦੀ ਗੱਲਾਂ ਨੂੰ ਦਾਅ ‘ਤੇ ਲਗਾ ਦਿੱਤਾ ਗਿਆ ਹੈ।
ਅਤੇ ਇੱਥੇ ਹਿਲੇਰੀ ਕਲਿੰਟਨ ਲਈ ਦੋਹਰੀਆਂ ਚੁਣੌਤੀਆਂ ਹੋਣਗੀਆਂ। ਇਕ ਪਾਸੇ ਵਿਚਾਰਧਾਰਕ ਸ਼ਰਤਾਂ ਜੋ ਉਸ ਦੇ ਪ੍ਰੋਗਰਾਮਾਂ ਵਿਚ ਝਲਕਦੀਆਂ ਹਨ, ਉਸ ਨੂੰ ਲਾਜ਼ਮੀ ਤੌਰ ‘ਤੇ ਕੇਂਦਰ ਵਿਚ ਰਹਿਣਾ ਚਾਹੀਦਾ ਹੈ। ਵੱਡਾ ਸਵਾਲ ਇਹ ਹੈ ਕਿ ਜਿਸ ਕੇਂਦਰੀਕਰਨ ‘ਤੇ ਉਹ ਡਟੀ ਹੈ, ਉਹ ਸੰਸਾਰੀਕਰਨ ਤੇ ਪਲੁਟੋਕਰੇਸੀ ਖ਼ਿਲਾਫ਼ ਵਿਦਰੋਹ ਕਰ ਰਹੇ ਲੋਕਾਂ ਦੀਆਂ ਚਿੰਤਾਵਾਂ ਨੂੰ ਸ਼ਾਂਤ ਕਰਨ ਲਈ ਕਾਫ਼ੀ ਹੈ? ਇੱਥੇ ਇਹ ਕਹਿਣਾ ਵਾਜਬ ਹੋਵੇਗਾ ਕਿ ਉਪਰਲੀ ਹੇਠਲੀ ਹੋਣ ਦੀ ਸਥਿਤੀ ਸਾਫ਼ ਸਾਫ਼ ਦਿਖਾਈ ਦੇ ਰਹੀ ਹੈ। ਜਿਥੇ ਖੱਬੀਆਂ ਧਿਰਾਂ ਨੇ ਅਣਜਾਣੇ ਵਿਚ ਅਜਿਹੀ ਜ਼ਮੀਨ ਤਿਆਰ ਕਰ ਦਿੱਤੀ ਹੈ ਜਿਸ ‘ਤੇ ਸੱਜੀਆਂ ਨੂੰ ਦੌੜਨ ਦਾ ਮੌਕਾ ਮਿਲ ਗਿਆ ਹੈ। ‘ਚਤੁਰ ਹਿਲੇਰੀ’ ਖੱਬੀਆਂ ਧਿਰਾਂ ਦੀ ਸਥਿਤੀ ਤੋਂ ਕੋਈ ਬਹੁਤਾ ਦੂਰ ਨਹੀਂ ਹੈ, ਜੋ ਸੋਚਦੀ ਹੈ ਹਿਲੇਰੀ ਕੁਝ ਵੀ ਨਹੀਂ ਪਰ ਵਾਲ ਸਟਰੀਟ ਦੀ ਪ੍ਰਤੀਨਿਧ ਹੈ। ਪਰ ਇਥੇ ਵਿਚਾਰਧਾਰਕ ਚੁਣੌਤੀਆਂ ਵੀ ਹਨ।
ਸਮਝੌਤਾਵਾਦੀ ਸੰਸਾਰੀਕਰਨ ਲਈ ਸਿਆਸੀ ਜ਼ਮੀਨ ‘ਤੇ ਤੁਰਨਾ ਸੁਖਾਲਾ ਨਹੀਂ ਹੈ। ਖੱਬੀਆਂ ਧਿਰਾਂ ਸਹੀ ਹਨ ਕਿ ਸੰਸਾਰੀਕਰਨ ਉਨ੍ਹਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਏਗਾ ਜੋ ਇਸ ਦਾ ਹਿੱਸਾ ਬਣਨ ਦੇ ਸਮਰਥ ਨਹੀਂ। ਪਰ ਇਕ ਚੀਜ਼ ਜੋ ਖੱਬੀਆਂ ਧਿਰਾਂ ਲਗਾਤਾਰ ਅਸਲੀਅਤ ਤੋਂ ਭੱਜ ਰਹੀਆਂ ਹਨ, ਉਹ ਇਹ ਹੈ ਕਿ ਵਿਦੇਸ਼ੀਆਂ ਪ੍ਰਤੀ ਨਫ਼ਰਤ ਅਤੇ ਗੁੱਸਾ ਰੱਖਣ ਵਾਲੀਆਂ ਤਾਕਤਾਂ ਨੂੰ ਡੱਕੇ ਬਿਨਾਂ ਗੈਰ-ਸੰਸਾਰੀਕਰਨ ਬਹਿਸ ਛੇੜਨਾ ਬਹੁਤ ਮੁਸ਼ਕਲ ਹੈ। ਖੱਬਾ ਖੇਮਾ ਸੋਚਦਾ ਹੈ ਕਿ ਗੈਰ-ਸੰਸਾਰੀਕਰਨ ਘਰੇਲੂ ਬਾਜ਼ਾਰ ਬਾਰੇ ਹੈ, ਸਿਆਸਤ ਵਿਚ ਇਹ ਗੈਰ-ਸੰਸਾਰੀਕਰਨ ਜ਼ਿਆਦਾਤਰ ਹੋਰ ਘਰੇਲੂ ਮਜ਼ਦੂਰਾਂ ਅਤੇ ਪਰਵਾਸੀਆਂ ਬਾਰੇ ਹੈ। ਅਸੀਂ ਬਰੈਕਸਿਟ ਦੇ ਮਾਮਲੇ ਵਿਚ ਇਹ ਸਭ ਕੁਝ ਦੇਖ ਚੁੱਕੇ ਹਾਂ। ਜਿਸ ਮੁਲਕ ਦੀ ਪਛਾਣ ਪਰਵਾਸੀ ਨਾਗਰਿਕਾਂ ਦੇ ਮੁਲਕ ਵਜੋਂ ਬਣ ਜਾਵੇ ਅਤੇ ਖੁੱਲ੍ਹੇ ਵਪਾਰ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੋਵੇ, ਹੁਣ ਦੋਹਾਂ ਮਾਮਲਿਆਂ ਵਿਚ ਉਲਝਣ ਬਣ ਗਈ ਹੈ। ਨਵੀਂ ਆਰਥਿਕ ਧਾਰਨਾ ਨੂੰ ਲਿਖਣਾ ਆਸਾਨ ਨਹੀਂ ਹੋਵੇਗਾ।
ਅਖ਼ੀਰ ਵਿਚ, ਇਸ ਸੰਸਾਰ ਵਿਚ ਅਮਰੀਕਾ ਦੀ ਆਪਣੀ ਥਾਂ ਹੈ। ਕੁਝ ਹਾਲਤਾਂ ਵਿਚ ਓਬਾਮਾ ਦੀ ਵਿਆਪਕ ਬਦਲਾਵਾਂ ਪ੍ਰਤੀ ਨਾਜ਼ੁਕ ਸਮਝ ਸੀ ਅਤੇ ਉਹ ਅਮਰੀਕੀਆਂ ਦੀ ਸਹੂਲਤ ਮੁਤਾਬਕ ਤਾਲਮੇਲ ਬਿਠਾ ਰਹੇ ਸਨ। ਇਸ ਰਾਹ ਵਿਚ ਤਕਨੀਕੀ ਗ਼ਲਤੀਆਂ ਸਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਥੋੜ੍ਹੇ ਸਮੇਂ ਵਿਚ, ਉਨ੍ਹਾਂ ਸਮਝੌਤਿਆਂ ਨੇ ਖਾਲੀ ਥਾਂ ਦਾ ਅਸਰ ਛੱਡਿਆ ਹੈ। ਇਕ ਅਜਿਹੀ ਭਾਵਨਾ ਕਿ ਅਮਰੀਕਾ ਆਪਣੇ ਵਿਰੋਧੀਆਂ ਨਾਲ ਸਬੰਧ ਕਾਇਮ ਕਰਨ ਵਿਚ ਕਮਜ਼ੋਰ ਰਿਹਾ ਹੈ। ਇਸ ਦੇ ਉਲਟ ਟਰੰਪ ਨੇ ਪੁਤਿਨ ਵਰਗੇ ਮਿਸ਼ਰਤ ਤਾਨਾਸ਼ਾਹ ਵਾਂਗ ਅਲੱਗਵਾਦ, ਮਾਸਪੇਸ਼ੀਆਂ ਦੀ ਤਾਕਤ, ਚਾਪਲੂਸੀ ਦਾ ਬੇਮੇਲ ਜੋੜ ਕਾਇਮ ਕੀਤਾ। ਪਰ ਇਸ ਨੇ ਅਮਰੀਕੀ ਜਮਹੂਰੀਅਤ ਅਤੇ ਵਿਦੇਸ਼ੀ ਨੀਤੀ ਵਿਚਲੇ ਸਬੰਧਾਂ ਵਿਚ ਬੇਤਰਤੀਬੀ ਪੈਦਾ ਕਰ ਦਿੱਤੀ ਹੈ। ਅਮਰੀਕਾ ਸਬੰਧਾਂ ਲਈ ਬਿਨਾਂ ਕੋਈ ਮੁੱਲ ਚੁਕਾਇਆਂ ਅਗਵਾਈ ਚਾਹੁੰਦਾ ਹੈ। ਹਿਲੇਰੀ ਘੱਟੋ-ਘੱਟ ਕੀਮਤ ਚਕਾਉਣ ਲਈ ਦ੍ਰਿੜ ਹੈ। ਇਥੇ ਸਵਾਲ ਬਣਦਾ ਹੈ ਕਿ ਖੱਬਾ ਖੇਮਾ ਹਿਲੇਰੀ ਦੇ ਦਖ਼ਲ ਸਟੈਂਡ ਕਰਨਗੇ ਜਾਂ ਨਹੀਂ ਅਤੇ ਸੰਸਾਰ ਇਹ ਬਦਲਾਅ ਦੇਖਗੇ ਜਾਂ ਨਹੀਂ।
ਤਿੰਨੋ ਵਿਸ਼ੇ-ਨਸਲੀ ਨਫ਼ਰਤ ਅਤੇ ਔਰਤਾਂ ਪ੍ਰਤੀ ਮੰਦਭਾਵਨਾ ਦਾ ਸਮਾਜਿਕ ਸਵਾਲ, ਸੰਸਾਰੀਕਰਨ ਅਤੇ ਮਜ਼ਦੂਰੀ ਦਾ ਆਰਥਿਕ ਸਵਾਲ ਅਤੇ ਸੰਸਾਰ ਵਿਚ ਅਮਰੀਕਾ ਦੀ ਭੂਮਿਕਾ ਦਾ ਸਵਾਲ ਬੁਨਿਆਦੀ ਰਾਹ ਵਿਚ ਜਾਲ ਵਿਛਾਈ ਬੈਠੇ ਹਨ। ਕੀ ਹਿਲੇਰੀ ਨੂੰ ਜਨਮਤ ਮਿਲਦਾ ਹੈ ਤੇ ਸੱਤਾ ਉਨ੍ਹਾਂ ਲਈ ਨਵਾਂ ਸਵਾਲ ਸਿਰਜੇਗੀ? ਇਨ੍ਹਾਂ ਚੋਣਾਂ ਵਿਚ ਹਨੇਰੀਆਂ ਤਾਕਤਾਂ ਦਾ ਅਰਾਜਕਤਾ ਨੂੰ ਉਕਸਾਉਣਾ ਸੰਕੇਤ ਕਰਦਾ ਹੈ ਕਿ ਇਹ ਸਭ ਕੁਝ ਏਨਾ ਆਸਾਨ ਨਹੀਂ ਹੋਵੇਗਾ। ਅਮਰੀਕੀ ਜਮਹੂਰੀਅਤ ਦੀ ਅਥਾਰਟੀ ਨੂੰ ਮਾਰ ਪੈ ਰਹੀ ਹੈ। ਹਿਲੇਰੀ ਦੀ ਜਿੱਤ ਨਾਲੋਂ ਜਮਹੂਰੀਅਤ ਵਿਚ ਵਿਸ਼ਵਾਸ ਕਾਇਮ ਕਰਨ ਦਾ ਵੇਲਾ ਹੈ।