ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਕਬੱਡੀ ਟੀਮ ਰਹੀ ਜੇਤੂ

ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਕਬੱਡੀ ਟੀਮ ਰਹੀ ਜੇਤੂ

ਸਿਆਟਲ/ਬਿਊਰੋ ਨਿਊਜ਼ :
ਪੰਜਾਬ ਸਪੋਰਟਸ ਕਲੱਬ ਸਿਆਟਲ ਵਲੋਂ ਬਿਉਰੀਅਨ ਦੇ ਖੁੱਲ੍ਹੇ ਮੈਦਾਨ ਵਿਚ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਨੇ ਕੈਲੇਫੋਰਨੀਆਂ ਦੀ ਟੀਮ ਨੂੰ ਫਾਈਨਲ ਵਿਚ ਹਰਾ ਕੇ ਕਬੱਡੀ ਕੱਪ ਜਿੱਤਿਆ। ਦਰਸ਼ਕਾਂ ਨੇ ਅੰਤਰਰਾਸ਼ਟਰੀ ਕਬੱਡੀ ਮੈਚ, ਬੱਚਿਆਂ ਦੀਆਂ ਦੌੜਾਂ ਤੇ ਸਾਕਰ ਦੇ ਮੈਚ, ਕੁਸ਼ਤੀਆਂ ਅਤੇ ਓੁਪਨ ਸਾਕਰ ਦੇ ਮੁਕਾਬਲਿਆਂ ਦਾ ਖ਼ੂਬ ਆਨੰਦ ਮਾਣਿਆ। ਕੁਮੈਟੇਂਟਰ ਗੁਰਜੋਤ ਸਿੰਘ ਬਰਾੜ ਤੇ ਮੱਖਣ ਅੱਲੀ ਨੇ ਚੰਗਾ ਰੰਗ ਬੰਨ੍ਹੀ ਰੱਖਿਆ। ਅੰਰਰਾਸ਼ਟਰੀ ਕਬੱਡੀ ਮੈਚਾਂ ਵਿਚੋਂ ਦੁੱਲਾ ਬੱਸਾ ਨੂੰ ਬੈਸਟ ਰੇਡਰ ਤੇ ਸੰਦੀਪ ਨੰਗਲ ਅੰਬਾਨੂੰ ਬੈਸਟ ਸਟਾਪਰ ਐਲਾਨਿਆ ਗਿਆ। ਇਸ ਮੌਕੇ ਟੂਰਨਾਮੈਂਟ ਦੇ ਸਪਾਂਸਰਾ ਦਾ ਧੰਨਵਾਦ ਕੀਤਾ ਤੇ ਸਨਮਾਨਿਤ ਵੀ ਕੀਤਾ ਗਿਆ। ਸਰੀ (ਕੈਨੇਡਾ) ਤੋਂ ਆਏ ਬਿਕਰ ਪਹਿਲਵਾਨ (74) ਖਿੱਚ ਦਾ ਕੇਂਦਰ ਰਹੇ।