ਮਿਸ਼ੇਲ ਸਟਾਰਕ ਨੇ ਮਘਾਈ ਖਿੱਚੋਤਾਣ, ਕਿਹਾ-ਆਸਟਰੇਲੀਆ ਤੋਂ ਡਰਦਾ ਹੈ ਭਾਰਤ

ਮਿਸ਼ੇਲ ਸਟਾਰਕ ਨੇ ਮਘਾਈ ਖਿੱਚੋਤਾਣ, ਕਿਹਾ-ਆਸਟਰੇਲੀਆ ਤੋਂ ਡਰਦਾ ਹੈ ਭਾਰਤ

ਸਿਡਨੀ/ਬਿਊਰੋ ਨਿਊਜ਼ :
ਆਸਟਰੇਲੀਆ ਦੇ ਜ਼ਖ਼ਮੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਮੌਜੂਦਾ ਸੀਰੀਜ਼ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਹੋਰ ਮਘਾਉਂਦਿਆਂ ਕਿਹਾ ਕਿ ਭਾਰਤੀ ਟੀਮ ਮਹਿਮਾਨ ਟੀਮ ਤੋਂ ਬਾਰਡਰ-ਗਾਵਸਕਰ ਟਰਾਫ਼ੀ ਵਿੱਚ ਹਾਰਨ ਤੋਂ ਡਰਦੀ ਹੈ ਅਤੇ ਇਸ ਲਈ ਮੈਦਾਨ ਵਿੱਚ ਉਸ ਵੱਲੋਂ ਵਧੇਰੇ ਵਾਦ ਵਿਵਾਦ ਕੀਤਾ ਜਾ ਰਿਹਾ ਹੈ। ਬੰਗਲੌਰ ਵਿੱਚ ਦੂਜੇ ਟੈਸਟ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਸਟਾਰਕ ਪਰਤ ਗਿਆ ਸੀ। ਉਸ ਨੇ ਕਿਹਾ ਕਿ ਪੁਣੇ ਵਿੱਚ ਮਿਲੀ ਹਾਰ ਭਾਰਤ ਦੇ ਡਰ ਦਾ ਨਤੀਜਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਭਾਰਤ ਲੜਨ ਲਈ ਨਹੀਂ ਆਈ ਸੀ। ਪਰ ਮੇਜ਼ਬਾਨ ਟੀਮ ਵੱਲੋਂ ਤੁਹਮਤਬਾਜ਼ੀ ਕੀਤੀ ਗਈ। ਸੀਰੀਜ਼ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਬਹੁਤ ਰੌਲਾ ਪਿਆ ਸੀ। ਪਰ ਉਸ ਦੀ ਟੀਮ ਉਸੇ ਤਰ੍ਹਾਂ ਖੇਡ ਰਹੀ ਹੈ ਜਿਵੇਂ ਹਮੇਸ਼ਾ ਤੋਂ ਖੇਡਦੀ ਸੀ। ਉਸ ਨੇ ਕਿਹਾ ਕਿ ਆਸਟਰੇਲੀਆ ਨੇ ਹਮਲਾਵਰ ਖੇਡ ਦਿਖਾਈ ਜਦੋਂ ਕਿ ਭਾਰਤ ਰੱਖਿਆਤਮ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਹ ਆਪਣੀ ਧਰਤੀ ‘ਤੇ ਹਾਰਨ ਤੋਂ ਡਰਦਾ ਹੈ। ਸਟਾਰਕ ਨੇ ਓਪਨਿੰਗ ਬੱਲੇਬਾਜ਼ ਮੈਟ ਰੇਨਸ਼ਾਅ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਰੇਨਸ਼ਾਹ ਨੇ ਭਾਰਤ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ ਹੈ। ਉਹ ਭਾਰਤ ਵਿੱਚ ਪਹਿਲੀ ਵਾਰ ਖੇਡ ਰਿਹਾ ਹੈ ਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।