ਸ਼ਰਦ ਯਾਦਵ ਤੇ ਅਲੀ ਅਨਵਰ ਰਾਜ ਸਭਾ ਦੀ ਮੈਂਬਰੀ ਤੋਂ ਫਾਰਗ

ਸ਼ਰਦ ਯਾਦਵ ਤੇ ਅਲੀ ਅਨਵਰ ਰਾਜ ਸਭਾ ਦੀ ਮੈਂਬਰੀ ਤੋਂ ਫਾਰਗ

ਨਵੀਂ ਦਿੱਲੀ/ਬਿਊਰੋ ਨਿਊਜ਼
ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਰਾਜ ਸਭਾ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਜਨਤਾ ਦਲ (ਯੂ) ਵੱਲੋਂ ਪਾਰਟੀ ਦੇ ਜਨਰਲ ਸਕੱਤਰ ਆਰ.ਸੀ.ਪੀ. ਸਿੰਘ ਨੇ ਰਾਜ ਸਭਾ ਦੇ ਸਭਾਪਤੀ ਨੂੰ ਭੇਜੇ ਪੱਤਰ ਵਿੱਚ ਕਿਹਾ ਸੀ ਕਿ ਦੋਹਾਂ ਨੇਤਾਵਾਂ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ ਜਿਸ ਕਰਕੇ ਇਨ੍ਹਾਂ ਨੂੰ ਰਾਜ ਸਭਾ ਤੋਂ ਅਯੋਗ ਕਰਾਰ ਦਿੱਤਾ ਜਾਵੇ। ਰਾਜ ਸਭਾ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ  ਤਤਕਾਲ ਪ੍ਰਭਾਵ ਤੋਂ ਦੋਵੇਂ ਨੇਤਾਵਾਂ ਦੀ ਰਾਜ ਸਭਾ ਮੈਂਬਰਸ਼ਿਪ ਸਮਾਪਤ ਕੀਤੀ ਜਾਂਦੀ ਹੈ।