ਨਾਜਾਇਜ਼ ਪ੍ਰੇਮ ਸਬੰਧਾਂ ਕਾਰਨ ਬੁਰੇ ਫਸੇ ਆਸਟਰੇਲਿਆਈ ਉਪ ਪ੍ਰਧਾਨ ਮੰਤਰੀ

ਨਾਜਾਇਜ਼ ਪ੍ਰੇਮ ਸਬੰਧਾਂ ਕਾਰਨ ਬੁਰੇ ਫਸੇ ਆਸਟਰੇਲਿਆਈ ਉਪ ਪ੍ਰਧਾਨ ਮੰਤਰੀ

ਬ੍ਰਿਸਬਨ,  ਬਿਊਰੋ ਨਿਊਜ਼।
ਇੱਥੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਪਾਰਟੀ ਦੇ ਆਗੂ ਬਾਰਨਬਾਏ ਜੌਇਸ ਨੂੰ ਆਪਣੀ ਸਾਬਕਾ ਪ੍ਰੈੱਸ ਸਕੱਤਰ ਨਾਲ ਪ੍ਰੇਮ ਸਬੰਧਾਂ ਦੇ ਵਿਵਾਦ ਕਾਰਨ ਹੁਣ ਪੱਛਮੀ ਆਸਟਰੇਲੀਆ ਦੀ ਪਾਰਟੀ ਇਕਾਈ ਵੀ ਸਮਰਥਨ ਤੋਂ ਇਨਕਾਰੀ ਹੋ ਗਈ ਹੈ। ਦੱਸਣਯੋਗ ਹੈ ਕਿ ਜੌਇਸ ਖ਼ੁਦ ਵੀ ਇਨ੍ਹਾਂ ਪ੍ਰੇਮ ਸਬੰਧਾਂ ਤੋਂ ਇਨਕਾਰੀ ਨਹੀਂ ਹਨ। ਉਨ੍ਹਾਂ ਮੀਡੀਆ ਵਿੱਚ ਸਵੀਕਾਰ ਕੀਤਾ ਹੈ ਕਿ ਉਹ ਆਪਣੀ ਪ੍ਰੇਮਿਕਾ ਦੇ ਬੱਚੇ ਦੇ ਪਿਤਾ ਵੀ ਬਣਨ ਵਾਲੇ ਹਨ। ਉੱਧਰ, ਜੌਇਸ ਨੇ ਅਜੇ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਪੱਛਮੀ ਆਸਟਰੇਲੀਆ ਇਕਾਈ ਦੇ ਨੇਤਾ ਡੇਵਿਸ ਨੇ ਕੌਮੀ ਮੀਡੀਆ ਨੂੰ ਦੱਸਿਆ ਕਿ ਮੌਜੂਦਾ ਘਟਨਾਕ੍ਰਮ ਪਾਰਟੀ ਲਈ ਮੰਦਭਾਗਾ ਹੈ ਅਤੇ ਰਾਸ਼ਟਰੀ ਪੱਧਰ ‘ਤੇ ਪਾਰਟੀ ਦੇ ਅਕਸ ਨੂੰ ਵੀ ਬਹੁਤ ਠੇਸ ਪਹੁੰਚੀ ਹੈ।