ਪੰਚਕੂਲਾ ਹਿੰਸਾ : ਹਨੀਪ੍ਰੀਤ ਨੂੰ ਨਹੀਂ ਮਿਲੀ ਜ਼ਮਾਨਤ

ਪੰਚਕੂਲਾ ਹਿੰਸਾ : ਹਨੀਪ੍ਰੀਤ ਨੂੰ ਨਹੀਂ ਮਿਲੀ ਜ਼ਮਾਨਤ

ਪੰਚਕੂਲਾ/ਬਿਊਰੋ ਨਿਉਜ਼ :
ਭਾਰਤ ਵਿਚ ਲੰਘੇ ਸਾਲ 25 ਅਗਸਤ ਨੂੰ ਹੋਈ ਪੰਚਕੂਲਾ ਸ਼ਹਿਰ ਦੀ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਿਰਸਾ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਨੂੰ ਭੜਕਾਉਣ ਦੇ ਮਾਮਲੇ ਵਿਚ ਦਰਜ ਕੇਸ ਵਿੱਚ ਹਨੀਪ੍ਰੀਤ ਦਾ ਨਾਂ ਸ਼ਾਮਲ ਹੈ। ਪੁਲੀਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਹਨੀਪ੍ਰੀਤ ਨੇ ਆਪਣੀ ਅਰਜ਼ੀ ਵਿਚ ਕਿਹਾ ਕਿ 25 ਅਗਸਤ ਨੂੰ ਜਦੋਂ ਹਿੰਸਾ ਹੋ ਰਹੀ ਸੀ ਉਹ ਉਸ ਸਮੇਂ ਡੇਰਾ ਮੁਖੀ ਰਾਮ ਰਹੀਮ ਦੇ ਨਾਲ਼ ਸੀ ਅਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ ਰਾਮ ਰਹੀਮ ਦੇ ਨਾਲ ਪੰਚਕੂਲਾ ਤੋਂ ਸੁਨਾਰੀਆ ਜੇਲ੍ਹ ਰੋਹਤਕ ਚਲੀ ਗਈ ਸੀ ਤੇ ਹਿੰਸਾ ਵਿੱਚ ਉਸ ਦਾ ਕੋਈ ਰੋਲ ਨਹੀਂ ਹੈ। ਉਸ ਨੇ ਔਰਤ ਹੋਣ ਦਾ ਹਵਾਲਾ ਦੇ ਕੇ ਵੀ ਜ਼ਮਾਨਤ ਦੀ ਮੰਗ ਕੀਤੀ ਸੀ।