ਕੇਜਰੀਵਾਲ ਦਾ ਕਬੂਲਨਾਮਾ : ਹਾਂ, ਅਸੀਂ ਗ਼ਲਤੀਆਂ ਕੀਤੀਆਂ, ਹੁਣ ਕਾਰਵਾਈ ਦੀ ਜ਼ਰੂਰਤ

ਕੇਜਰੀਵਾਲ ਦਾ ਕਬੂਲਨਾਮਾ : ਹਾਂ, ਅਸੀਂ ਗ਼ਲਤੀਆਂ ਕੀਤੀਆਂ, ਹੁਣ ਕਾਰਵਾਈ ਦੀ ਜ਼ਰੂਰਤ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਨਗਰ ਨਿਗਮ ਚੋਣਾਂ ਵਿਚ ਕਰਾਰੀ ਹਾਰ ਝੱਲਣ ਮਗਰੋਂ ਪਾਰਟੀ ਵਿਚ ਵਧਦੀ ਬੇਚੈਨੀ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਇਸ ‘ਤੇ ਜਨਤਕ ਪ੍ਰਤੀਕਿਰਿਆ ਦਿੰਦਿਆਂ ਟਵੀਟ ‘ਤੇ ਇਕ ਖ਼ਤ ਪੋਸਟ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਅਸੀਂ ਗ਼ਲਤੀ ਕੀਤੀ ਹੈ, ਜੋ ਜਲਦੀ ਹੀ ਸੁਧਾਰਾਂਗੇ। ਉਨ੍ਹਾਂ ਲਿਖਿਆ, ‘ਪਿਛਲੇ ਦੋ ਦਿਨਾਂ ਵਿਚ ਮੈਂ ਬਹੁਤ ਸਾਰੇ ਵਰਕਰਾਂ ਤੇ ਵੋਟਰਾਂ ਨਾਲ ਗੱਲ ਕੀਤੀ ਹੈ…ਹਾਂ, ਅਸੀਂ ਗ਼ਲਤੀਆਂ ਕੀਤੀਆਂ ਹਨ ਪਰ ਅਸੀਂ ਇਸ ਦਾ ਆਤਮਮੰਥਨ ਕਰਾਂਗੇ ਤੇ ਇਸ ਨੂੰ ਸੁਧਾਰਾਂਗੇ। ਹੁਣ ਫਿਰ ਤੋਂ ਡਰਾਇੰਗ ਬੋਰਡ ‘ਤੇ ਪਰਤਨ ਦਾ ਇਹ ਸਮਾਂ ਹੈ। ਇਸ ਨੂੰ ਸੁਧਾਰਨਾ ਉਚਿੰਤ ਹੋਵੇਗਾ।’ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਰਕਰਾਂ ਤੇ ਵੋਟਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਹੁਣ ਐਕਸ਼ਨ ਕਰਨ ਦੀ ਲੋੜ ਹੈ ਤੇ ਕਿਸੇ ਬਹਾਨੇ ਦੀ ਜ਼ਰੂਰਤ ਨਹੀਂ। ਇਹ ਵਾਪਸ ਕੰਮ ‘ਤੇ ਪਰਤਨ ਦਾ ਸਮਾਂ ਹੈ। ਜੇਕਰ ਅਸੀਂ ਸਮੇਂ ਸਮੇਂ ‘ਤੇ ਤਿਲਕਦੇ ਵੀ ਹਾਂ ਤਾਂ ਉਸ ਦਾ ਤਰੀਕਾ ਇਹੀ ਹੈ ਕਿ ਅਸੀਂ ਉਸ ਤੋਂ ਸਬਕ ਲਈਏ ਤੇ ਅੱਗੇ ਵਧੀਏ। ਉਨ੍ਹਾਂ ਨੇ ਅਖ਼ੀਰ ਵਿਚ ਕਿਹਾ ਕਿ ਸਿਰਫ਼ ਇਕ ਹੀ ਚੀਜ਼ ਜ਼ਰੂਰੀ ਹੈ, ਉਹ ਹੈ ਬਦਲਾਅ।