ਗੁਰਦੁਆਰਾ ਬੜਾ ਸਿੰਘ ਸੰਗਤ ਦੀ ਨਵੇਂ ਸਿਰਿਉਂ ਉਸਾਰੀ ਲਈ ਬਾਬਾ ਕਸ਼ਮੀਰ ਸਿੰਘ ਨੇ ਸੇਵਾ ਆਰੰਭੀ

ਗੁਰਦੁਆਰਾ ਬੜਾ ਸਿੰਘ ਸੰਗਤ ਦੀ ਨਵੇਂ ਸਿਰਿਉਂ ਉਸਾਰੀ ਲਈ ਬਾਬਾ ਕਸ਼ਮੀਰ ਸਿੰਘ ਨੇ ਸੇਵਾ ਆਰੰਭੀ

ਗੁਰਦੁਆਰਾ ਬੜਾ ਸਿੰਘ ਸੰਗਤ ਨੂੰ ਨਵਿਆਉਣ ਸਬੰਧੀ ਕਾਰ ਸੇਵਾ ਦੀ ਅਰੰਭਤਾ ਸਮੇਂ ਸੰਗਤਾਂ ਨਾਲ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖਾਂ ਦੇ ਪਹਿਲੇ ਅਤੇ ਨੌਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਕੋਲਕਾਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੰਘ ਸੰਗਤ ਦੀ ਇਮਾਰਤ ਦੀ ਨਵੇਂ     ਸਿਰਿਉਂ ਉਸਾਰੀ ਲਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਾਰ ਸੇਵਾ ਅਰੰਭ ਕੀਤੀ ਹੈ। ਗੁਰਦੁਆਰੇ ਦੀ ਇਮਾਰਤ ਨੂੰ ਖ਼ਾਲਸਈ ਦਿੱਖ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਮੁੱਚੇ ਗੁਰਦੁਆਰਾ ਕੰਪਲੈਕਸ ਦੀ ਮੁਰੰਮਤ ਤੋਂ ਇਲਾਵਾ ਲੰਗਰ ਅਤੇ ਦੀਵਾਨ ਹਾਲ ਦਾ ਵਿਸਥਾਰ ਕੀਤਾ ਜਾਵੇਗਾ। ਦਰਸ਼ਨਾਂ ਲਈ ਆਉਣ ਵਾਲੇ ਯਾਤਰੀਆਂ ਤੇ ਸਟਾਫ਼ ਦੀ ਰਿਹਾਇਸ਼ ਨੂੰ ਵੀ ਆਧੁਨਿਕ ਰੂਪ ਦਿੱਤਾ ਜਾਵੇਗਾ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਮਿਕਰ ਸਿੰਘ ਤੇ ਮੀਤ ਪ੍ਰਧਾਨ   ਤੇਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਇਤਿਹਾਸਕ ਗੁਰਦੁਆਰੇ ਦੀ 9 ਮੰਜ਼ਿਲਾ ਇਮਾਰਤ ਦੀ ਮੁਕੰਮਲ ਮੁਰੰਮਤ ਕੀਤੀ ਜਾਵੇਗੀ।
ਇਸ ਮੌਕੇ ਜਨਰਲ ਸਕੱਤਰ ਨਛੱਤਰ ਸਿੰਘ ਘੁੰਗਰਾਨਾ, ਬਲਜੀਤ ਸਿੰਘ, ਚੇਤਨ ਸਿੰਘ, ਅਮਰਦੀਪ ਸਿੰਘ ਰਾਣਾ ਪ੍ਰਧਾਨ ਗੁਰਦੁਆਰਾ ਦਾਨ ਕੁਨੀ, ਪ੍ਰਿਤਪਾਲ ਸਿੰਘ ਮੈਂਬਰ ਪਟਨਾ ਸਾਹਿਬ ਕਮੇਟੀ, ਪਿਆਰਾ ਸਿੰਘ ਕੈਨੇਡਾ, ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਬਿਹਾਲਾ ਸਿੱਖ ਸੰਗਤ, ਹਰਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।