ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਸਿੱਖ ਕਾਰਕੁੰਨ ਨੂੰ ਦੋ ਸਾਲ ਦੀ ਸਜ਼ਾ

ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਸਿੱਖ ਕਾਰਕੁੰਨ ਨੂੰ ਦੋ ਸਾਲ ਦੀ ਸਜ਼ਾ

ਬਠਿੰਡਾ/ਬਿਊਰੋ ਨਿਊਜ਼ :
ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਭਰਾ ਗੁਰਬਚਨ ਸਿੰਘ ਵੱਲੋਂ  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਦੇ ਮਾਮਲੇ ਵਿਚ ਅਦਾਲਤੀ ਫੈਸਲਾ ਆ ਗਿਆ ਹੈ। ਸਿੱਖ ਕਾਰਕੁਨ ਗੁਰਬਚਨ ਸਿੰਘ ਨੂੰ ਮਲੋਟ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਗੁਰਬਚਨ ਸਿੰਘ ਨੇ ਪੰਜਾਬ ਅਸੈਂਬਲੀ ਚੋਣਾਂ 2017 ਮੌਕੇ ਚੋਣ ਪ੍ਰਚਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਜਲਸਾ ਕਰ ਰਹੇ ਸਨ ਤਾਂ ਉਦੋ ਬਾਦਲ ਵੱਲ ਜੁੱਤੀ ਮਾਰੀ ਸੀ। ਉਸ ਮਗਰੋਂ ਫ਼ੌਰੀ ਬਾਦਲ ਆਪਣਾ ਚੋਣ ਪ੍ਰਚਾਰ ਖ਼ਤਮ ਕਰਕੇ ਘਰ ਪਰਤ ਗਏ ਸਨ। ਘਟਨਾ ਵਿੱਚ ਬਾਦਲ ਦੀ ਐਨਕ ਵੀ ਨੁਕਸਾਨੀ ਗਈ ਸੀ। ਮੁਕਤਸਰ ਪੁਲੀਸ ਦੇ ਥਾਣਾ ਕਬਰਵਾਲਾ ਵਿਚ ਪੁਲੀਸ ਨੇ ਗੁਰਬਚਨ ਸਿੰਘ ਖ਼ਿਲਾਫ਼ ਧਾਰਾ 353, 355, 186 ਤਹਿਤ ਕੇਸ ਦਰਜ ਕੀਤਾ ਸੀ। ਪੁਲੀਸ ਨੇ ਫ਼ੌਰੀ ਗੁਰਬਚਨ ਸਿੰਘ ਨੂੰ ਕਾਬੂ ਕਰ ਲਿਆ ਸੀ।
ਇਸ ਮਾਮਲੇ ਵਿੱਚ ਥਾਣਾ ਕਬਰਵਾਲਾ ਦੇ ਤਤਕਾਲੀ ਥਾਣਾ ਮੁਖੀ ਇੰਸਪੈਕਟਰ ਕੁਲਦੀਪ ਚੰਦ ਨੇ ਆਪਣੀ ਗਵਾਹੀ ਕਲਮਬੰਦ ਕਰਾਈ ਸੀ।