ਮਨੀਲਾ ਵਿਚ ਇਕ ਹੋਰ ਪੰਜਾਬੀ ਦਾ ਕਤਲ

ਮਨੀਲਾ ਵਿਚ ਇਕ ਹੋਰ ਪੰਜਾਬੀ ਦਾ ਕਤਲ

ਜਲੰਧਰ/ਬਿਊਰੋ ਨਿਊਜ਼ :
ਮਨੀਲਾ ਵਿਚ 40 ਵਰ੍ਹਿਆਂ ਤੋਂ ਰਹਿ ਰਹੇ ਜਲੰਧਰ ਦੇ ਇਕ ਵਿਅਕਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਭਗਵੰਤ ਬਾਂਸਲ (60) ਪੁੱਤਰ ਚਰਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਰੀਟਾ ਰਾਣੀ ਬਾਂਸਲ ਤੇ ਪਰਿਵਾਰਕ ਮੈਂਬਰ ਜਸਵਿੰਦਰ ਬਾਂਸਲ ਨੇ ਦੱਸਿਆ ਕਿ ਭਗਵੰਤ ਬਾਂਸਲ ਮਨੀਲਾ ਵਿਚ ਫਾਇਨਾਂਸਰ ਸੀ। ਜਦੋਂ ਉਹ ਆਪਣੇ ਘਰੋਂ ਕੰਮ ‘ਤੇ ਜਾਣ ਲਈ ਕਾਰ ਵਿਚ ਬੈਠਣ ਲੱਗਾ ਤਾਂ ਦੋਸ਼ੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੌਰਾਨ ਭਗਵੰਤ ਬਾਂਸਲ ਨੂੰ 5 ਗੋਲੀਆਂ ਲੱਗੀਆਂ, ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੀਟਾ ਰਾਣੀ ਨੇ ਦੱਸਿਆ ਕਿ ਉਹ ਕਰੀਬ 20 ਸਾਲ ਤੱਕ ਆਪਣੇ ਪਤੀ ਨਾਲ ਮਨੀਲਾ ਵਿਚ ਹੀ ਰਹੀ, ਉਨ੍ਹਾਂ ਦੇ 3 ਧੀਆਂ ਤੇ 2 ਪੁੱਤਰ ਹਨ। ਬੱਚਿਆਂ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ ਕਾਰਨ ਉਹ ਜਲੰਧਰ ਆ ਕੇ ਰਹਿਣ ਲੱਗ ਪਈ ਸੀ। ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਜਲੰਧਰ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।