ਹਾਈਕੋਰਟ ਵਲੋਂ ਬਰੀ ਹੋਣ ਦੇ ਬਾਵਜੂਦ ਵੀ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਮੱਖਣ ਸਿੰਘ ਨੂੰ ਨਹੀਂ ਛੱਡਿਆ

ਹਾਈਕੋਰਟ ਵਲੋਂ ਬਰੀ ਹੋਣ ਦੇ ਬਾਵਜੂਦ ਵੀ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਮੱਖਣ ਸਿੰਘ ਨੂੰ ਨਹੀਂ ਛੱਡਿਆ

ਚੰਡੀਗੜ੍ਹ/ ਸਿੱਖ ਸਿਆਸਤ ਬਿਊਰੋ:
ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਨ੍ਹਾਂ ਨੇ ਸਿਆਸੀ ਸਿੱਖ ਕੈਦੀਆਂ ਦੀ ਸੂਚੀ ਬਣਾਈ ਹੈ, ਨੇ ਹਾਈ ਕੋਰਟੀ ਨੂੰ ਇਕ ਚਿੱਠੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਹੈ ਜਿਸ ਵਿਚ ਉਨ੍ਹਾਂ ਖਦਸ਼ਾ ਜਾਹਰ ਕੀਤਾ ਹੈ ਕਿ ਸਿਆਸੀ ਸਿੱਖ ਕੈਦੀ ਮੱਖਣ ਸਿੰਘ ਨੂੰ ਪੰਜਾਬ ਪੁਲਿਸ ਵਲੋਂ ਕਿਸੇ ਝੂਠੇ ਕੇਸ ਵਿਚ ਫਸਾਇਆ ਜਾ ਸਕਦਾ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮੱਖਣ ਸਿੰਘ ਗਿੱਲ ਪੁੱਤਰ ਦੀਵਾਨ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 3 ਫਰਵਰੀ 2017 ਨੂੰ ਕੇਸ ਨੰ: ਸੀ.ਆਰ.ਏ. 691-ਐਸ.ਬੀ. 2014 ਦੇ ਵਿਚ ਜਸਟਿਸ ਐਮ. ਜੇਪਾਲ ਨੇ ਬਰੀ ਕਰ ਦਿੱਤਾ ਸੀ। ਪਰ ਜੇਲ੍ਹ ਪ੍ਰਸ਼ਾਸਨ ਨੇ 6 ਫਰਵਰੀ 2017 ਸੋਮਵਾਰ ਦੀ ਰਾਤ ਤਕ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਨਹੀਂਂ ਕੀਤਾ।
ਸੋਮਵਾਰ ਦੀ ਦੇਰ ਸ਼ਾਮ ਹਾਈਕੋਰਟ ਨੂੰ ਲਿਖੇ ਪੱਤਰ ‘ਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਮੱਖਣ ਸਿੰਘ ਦੀ ਰਿਹਾਈ ਦੇ ਹੁਕਮ 3 ਫਰਵਰੀ ਹਾਈਕੋਰਟ ਨੇ ਅਤੇ 6 ਫਰਵਰੀ ਨੂੰ ਸੀ.ਜੇ.ਐਮ. ਅੰਮ੍ਰਿਤਸਰ ਨੇ ਈ-ਮੇਲ ਰਾਹੀਂ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੇ ਹਨ।
ਐਡਵੋਕੇਟ ਮੰਝਪੁਰ ਨੇ ਹਾਈ ਕੋਰਟ ਨੂੰ ਲਿਖਿਆ, ”ਮੈਂ ਖੁਦ ਜੇਲ੍ਹ ਦੇ ਦਫਤਰ ‘ਚ ਫੋਨ ਕੀਤਾ ਪਰ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਈ-ਮੇਲ ਅਦਾਲਤ ਵਲੋਂ ਨਹੀਂ ਮਿਲੀ ਜਦਕਿ ਦੂਜੇ ਪਾਸੇ ਅਦਾਲਤ ਦੇ ਸਟਾਫ ਵਲੋਂ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ‘ਚ ਈ-ਮੇਲ ਭੇਜ ਦਿੱਤੀ ਹੈ। ਮੈਨੂੰ ਖਦਸ਼ਾ ਹੈ ਕਿ ਮੱਖਣ ਸਿੰਘ ਨੂੰ ਕਿਸੇ ਝੂਠੇ ਕੇਸ ਵਿਚ ਨਾ ਫਸਾ ਦਿੱਤਾ ਜਾਵੇ।”