ਬਰਤਾਨੀਆ ਵਿਚ ਸਿੱਖਾਂ ਦੇ ਘਰਾਂ ‘ਤੇ ਪੁਲਿਸ ਦੀ ਛਾਪੇਮਾਰੀ

ਬਰਤਾਨੀਆ ਵਿਚ ਸਿੱਖਾਂ ਦੇ ਘਰਾਂ ‘ਤੇ ਪੁਲਿਸ ਦੀ ਛਾਪੇਮਾਰੀ

ਲੰਡਨ/ਬਿਊਰੋ ਨਿਊਜ਼ :
ਅਖਬਾਰੀ ਖ਼ਬਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਨੇ ਕੁਝ ਥਾਵਾਂ ‘ਤੇ ਸਿੱਖਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਹੈ। ਲੰਡਨ ਪੁਲਿਸ ਦੇ ‘ਅੱਤਵਾਦ ਵਿਰੋਧੀ ਦਸਤੇ’ ਵੱਲੋਂ ਇਹ ਛਾਪੇਮਾਰੀ ਭਾਰਤ ਵਿਚ ਵਾਪਰੀਆਂ ਕੁਝ ਘਟਨਾਵਾਂ ਦੀ ਜਾਂਚ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਪੁਲਿਸ ਦੀ ਇਸ ਸਰਗਰਮੀ ਨੂੰ ਬੀਤੇ ਦਿਨੀਂ ਹੋਈ ਸਿੱਖ ਫੈਡਰੇਸ਼ਨ ਯੂਕੇ ਦੀ ਸਾਲਾਨਾ ਕਾਨਫਰੰਸ ਨਾਲ ਜੋੜ ਕੇ ਵੀ ਪੇਸ਼ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵੈਸਟ ਮਿਡਲੈਂਡ ਪੁਲਿਸ ਨੇ ਆਪਣੇ ਸੋਸ਼ਲ ਮੀਡੀਆਂ ਖਾਤਿਆਂ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅੱਗੇ ਵੀ ਜਾਰੀ ਰਹੇਗੀ। ਇਸ ਦੌਰਾਨ ਦੋ ਸਿੱਖ ਵੈਬਸਾਈਟਾਂ ਨੈਵਰਫੋਰਗੈਟ ੮੪ ਡੌਟ ਕੌਮ ਅਤੇ ੧੯੮੪ ਟ੍ਰਿਬਿਊਟ ਡੌਟ ਕੌਮ ਵੀ ਬੰਦ ਹੋਈਆਂ ਹਨ। ਸੂਤਰਾਂ ਮੁਤਾਬਕ  ਇਹਨਾਂ ਵੈਬਸਾਈਟਾਂ ‘ਤੇ ਭਾਰਤੀ ਕਬਜ਼ੇ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਬੀਤੇ ਸਮੇਂ ਵਿਚ ਚੱਲੇ ਸਿੱਖ ਸੰਘਰਸ਼ ਨਾਲ ਸਬੰਧਤ ਜਾਣਕਾਰੀ ਪਾਈ ਗਈ ਸੀ।
ਇਸ ਸਬੰਧੀ ਬਰਤਾਨੀਆ ਵਿਚ ਰਹਿਣ ਵਾਲੇ ਅਵਤਾਰ ਸਿੰਘ ਖੰਡਾ ਅਜ਼ਾਦ ਨੇ ਕਿਹਾ ਹੈ ਕਿ ਇਹ ਛਾਪੇਮਾਰੀ ਹਿੰਦੁਸਤਾਨ ਦੀ ਸਰਕਾਰ ਦੇ ਕਹਿਣ ‘ਤੇ ਹੋਈ ਹੈ।