ਇਟਲੀ ਦੇ ਗੁਰਦੁਆਰਿਆਂ ‘ਚ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਸਮਾਗਮ

ਇਟਲੀ ਦੇ ਗੁਰਦੁਆਰਿਆਂ ‘ਚ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਸਮਾਗਮ

ਇਟਲੀ ਦੇ ਇਕ ਗੁਰਦੁਆਰੇ ਵਿਚ ਹੋਏ ਸਮਾਗਮ ਦੀ ਝਲਕ।
ਰੋਮ/ਬਿਊਰੋ ਨਿਊਜ਼ :
ਇਟਲੀ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸਾਕਾ ਨੀਲਾ ਤਾਰਾ ਅਤੇ 1984 ਦੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਇਸ ਦੌਰਾਨ ਭਾਰਤ ਅਤੇ ਯੂਰੋਪ ਤੋਂ ਪਹੁੰਚੇ ਰਾਗੀ, ਢਾਡੀ, ਕਵੀਸ਼ਰੀ ਅਤੇ ਕੀਰਤਨੀ ਜੱਥਿਆਂ ਨੇ ਸੰਗਤ ਨੂੰ ਗੁਰਇਤਿਹਾਸ ਨਾਲ ਜੋੜਿਆ। ਵਿਚੈਂਸਾਂ ਸ਼ਹਿਰ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ, ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ, ਕਿਆਂਪੋ ਤੇ ਗੁਰਦੁਆਰਾ ਸ੍ਰੀ ਗੂਰੂ ਨਾਨਕ ਮਿਸ਼ਨ ਸੇਵਾ ਵਿਖੇ ਸੰਗਤ ਨਤਮਸਤਕ ਹੋਈ।
ਬੁਲਾਰਿਆਂ ਨੇ ਸਾਕਾ ਨੀਲਾ ਤਾਰਾ ਅਤੇ ਬੇਦੋਸ਼ੇ ਸਿੱਖਾਂ ਦੀ ਸ਼ਹਾਦਤ ਲਈ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।  ਸਮੂਹ ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਜੱਥਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ ਤੇ ਲੰਗਰ ਵਰਤਾਇਆ ਗਿਆ।