ਗੁਰਦੁਆਰਾ ਸਾਹਿਬ ਬੌਗ੍ਹ ਰੋਡ ਯੂਬਾ ਸਿਟੀ ਵਿੱਖੇ ਵਿਸਾਖੀ ਪੁਰਬ ਧੂਮ ਧਾਮ ਨਾਲ ਮਨਾਇਆ

ਗੁਰਦੁਆਰਾ ਸਾਹਿਬ ਬੌਗ੍ਹ ਰੋਡ ਯੂਬਾ ਸਿਟੀ ਵਿੱਖੇ ਵਿਸਾਖੀ ਪੁਰਬ ਧੂਮ ਧਾਮ ਨਾਲ ਮਨਾਇਆ

ਯੂਬਾ ਸਿਟੀ/ਹੁਸਨ ਲੜੋਆ ਬੰਗਾ:
ਗੁਰਦੁਆਰਾ ਸਾਹਿਬ ਬੌਗ ਰੋਡ ਯੂਬਾ ਸਿਟੀ ਵਿੱਖੇ ਸੰਤ ਜਵਾਲਾ ਸਿੰਘ ਜੀ ਦੀ ਬਰਸੀ ਅਤੇ ਵਿਸਾਖੀ ਪੁਰਬ ਬੜੀ ਸਰਧਾ ਅਤੇ ਧੂਮ ਧਾਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਲੰਘੇ ਵੀਰਵਾਰ ਨੂੰ ਸਮੂਹ ਥਿਆੜਾ ਪਰਿਵਾਰ ਸ. ਮਹਿੰਦਰ ਸਿੰਘ ਥਿਆੜਾ ਸਰਦਾਰਨੀ ਮੋਹਨ ਕੌਰ ਜੀ ਦੇ ਪਰਿਵਾਰ ਜੂਨੀਅਰ ਥਿਆੜਾ, ਹਰਮਨ ਥਿਆੜਾ ਸਮੂਹ ਥਿਆੜਾ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ। ਨਿਸਾਨ ਸਾਹਿਬ ਜੀ ਦੇ ਚੌਲੇ ਦੀ ਸੇਵਾ ਥਿਆੜਾ ਪਰਿਵਾਰ ਅਤੇ ਸੰਗਤਾਂ ਦੇ ਭਾਰੀ ਇਕੱਠ ਨਾਲ ਅਰੰਭ ਹੋਈ ਉਪਰੰਤ ਸੰਗਤਾਂ ਦੇ ਭਾਰੀ ਇਕੱਠ ਵਿੱਚ 10:00 ਵਜੇ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਗੁਰਦਆਿਰਾ ਸਾਹਿਬ ਵੱਲੋਂ ਸ.ਮਹਿੰਦਰ ਸਿੰਘ ਥਿਆੜਾ, ਜੂਨੀਅਰ ਥਿਆੜਾ ਅਤੇ ਹਰਮਨ ਥਿਆੜਾ ਨੂੰ ਸਿਰਪਾਉ ਦੇ ਕੇ ਨਿਵਾਜਿਆ ਗਿਆ।
ਗੁਰੂਘਰ ਦੇ ਹਜੂਰੀ ਕੀਰਤਨੀਏ ਭਾਈ ਜੋਗਿੰਦਰ ਸਿੰਘ ਜੀ ਡੇਹਰਾਦੂਨ ਵਾਲੇ ਅਤੇ ਭਾਈ ਮਨਜੀਤ ਸਿੰਘ ਜੀ (ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਦੇ ਕੀਰਤਨ ਨਾਲ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ । ਵਿਸਾਖੀ ਪੁਰਬ ਦੀਆਂ ਖੁਸੀਆਂ ਵਿੱਚ ਸਰਬਜੀਤ ਸਿੰਘ ਥਿਆੜਾ ਵੱਲੋਂ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਨੂੰ ਰੰਗ ਕਰਵਉਣ ਅਤੇ ਨਵੀਆਂ ਟਾਇਲਾਂ ਲਗਵਉਣ ਦੀ ਸੇਵਾ ਵੀ ਲਈ ਗਈ ।
ਯੂਬਾ ਸਿਟੀ ਦੇ ਸਿੱਖ ਪਤਵੰਤਿਆਂ ਦਿਲਬਾਗ ਬੈਂਸ, ਰਣਜੀਤ ਕੰਦੋਲਾ, ਹਰਬੰਸ ਸਿੰਘ ਪੰਮਾ, ਜਸਵੰਤ ਬੈਂਸ, ਜੋਗਾ ਸਿੰਘ ਥਿਆੜਾ, ਸਾਬ੍ਹੀ ਸਿੰਘ, ਗੁਰਚਰਨ ਰੰਧਾਵਾ, ਹਰਜੀਤ ਗਿੱਲ, ਰਵਿੰਦਰ ਸਹੋਤਾ, ਜਸਵਿੰਦਰ ਹੀਰ, ਅਜੈਬ ਮੱਲ੍ਹੀ, ਜਸਪ੍ਰੀਤ ਥਿਆੜਾ, ਪਾਲਾ ਗਿੱਲ ਅਤੇ ਹੋਰਨਾਂ ਨੇ ਵੀ ਹਾਜ਼ਰੀ ਭਰੀ। ਇਸ ਦੌਰਾਨ ਸਮੂਹ ਥਿਆੜਾ ਵੱਲੋਂ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸੈਕਟਰ ਦੀ ਸੇਵਾ ਸ.ਹਰਬੰਸ ਸਿੰਘ ਪੰਮਾ ਵੱਲੋਂ ਨਿਭਾਈ ਗਈ ।