ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਮਨਾਇਆ

ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਮਨਾਇਆ

ਪੈਕੋਈਮਾ/ਬਿਊਰੋ ਨਿਊਜ਼ :
ਖ਼ਾਲਸਾ ਕੇਅਰ ਫਾਉਂਡੇਸ਼ਨ (ਕੇਸੀਐਫ) ਵਲੋਂ ਐਤਵਾਰ ਨੂੰ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਗਿਆ। ਕੇਸੀਐਫ ਵਲੋਂ ਨੌਜਵਾਨ ਸਿੱਖ ਬੱਚਿਆਂ ਲਈ ਗਿਆਨ ਗੁਰਮਤਿ ਕੈਂਪ ਵੀ ਲਾਇਆ ਗਿਆ ਸੀ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਅਤੇ ਅਸਲੀ ਰਾਗਾਂ ਵਿਚ ਕੀਰਤਨ ਬਾਰੇ ਬੱਚਿਆਂ ਨੂੰ ਸਿਖਾਇਆ ਗਿਆ। ਇਸ ਤੋਂ ਇਲਾਵਾ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਵਲੋਂ ਪ੍ਰਕਾਸ਼ ਉਤਸਵ ਦੀਆਂ ਖ਼ੁਸ਼ੀਆਂ ਮੌਕੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਰੋਜ਼ਾਨਾ ਸ਼ਾਮ ਨੂੰ ਕੀਰਤਨ ਦੀਵਾਨ ਸਜਾਏ ਗਏ। ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਸਜਾਇਆ ਗਿਆ, ਜਿੱਥੇ ਸੰਗਤਾਂ ਨੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਾਏ ਗਏ।