ਚੋਣਾਂ ‘ਚ ਰੂਸ ਦੀ ਦਖਲਅੰਦਾਜ਼ੀ ਦੀ ਜਾਂਚ ਸੁਤੰਤਰ ਵਕੀਲ ਤੋਂ ਕਰਵਾਈ ਜਾਵੇ : ਪ੍ਰੀਤ ਭਰਾੜਾ

ਚੋਣਾਂ ‘ਚ ਰੂਸ ਦੀ ਦਖਲਅੰਦਾਜ਼ੀ ਦੀ ਜਾਂਚ ਸੁਤੰਤਰ ਵਕੀਲ ਤੋਂ ਕਰਵਾਈ ਜਾਵੇ : ਪ੍ਰੀਤ ਭਰਾੜਾ

ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕਾ ਦੇ ਸਾਬਕਾ ਉੱਚ ਸੰਘੀ ਵਕੀਲ ਰਹੇ ਪ੍ਰੀਤ ਭਰਾੜਾ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੀ ਦਖਲਅੰਦਾਜ਼ੀ ਦੀ ਜਾਂਚ ਦੀ ਨਿਗਰਾਨੀ ਲਈ ਸੁਤੰਤਰ ਅਤੇ ਨਿਰਪੱਖ ਵਕੀਲ ਦੀ ਨਿਯੁਕਤੀ ਦੀ ਮੰਗ ਕਰਨਾ ਊੁਚਿਤਤਾਪੂਰਨ ਹੈ। ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਨੇ ਭਰਾੜਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹੱਟਾ ਦਿੱਤਾ ਹੈ। ‘ਦਿ ਵਾਸ਼ਿੰਗਟਨ ਪੋਸਟ’ ਵਿਚ ਭਰਾਰਾ ਨੇ ਲਿਖਿਆ ਹੈ, ”ਰੂਸੀ ਜਾਂਚ ਦੀ ਨਿਗਰਾਨੀ ਲਈ ਸੁਤੰਤਰ ਅਤੇ ਨਿਰਪੱਖ ਵਿਸ਼ੇਸ਼ ਵਕੀਲ ਦੀ ਨਿਯੁਕਤੀ ਦੇ ਊਚਿਤਤਾਪੂਰਨ ਮੰਗ ਵਿਚ ਮੈਂ ਨਾਲ ਹਾਂ। ਕੋਮੀ ਨੂੰ ਜਿਸ ਤਰ੍ਹਾਂ ਬਰਖਾਸਤ ਕੀਤਾ ਗਿਆ ਅਤੇ ਉਸ ਦੇ ਲਈ ਜਿਹੋ ਜਿਹੇ ਕਾਰਨ ਦੱਸੇ ਗਏ, ਇਸ ਨੂੰ ਦੇਖਦੇ ਹੋਏ ਹੋਰ ਕੋਈ ਰਾਹ ਨਹੀਂ ਹੈ।” ਉਨ੍ਹਾਂ ਲਿਖਿਆ, ”ਇਤਿਹਾਸ ਇਸ ਸਮੇਂ ਨੂੰ ਪਰਖੇਗਾ। ਇਸ ਨੂੰ ਸੁਧਾਰਨ ਲਈ ਹਾਲੇ ਬਹੁਤ ਦੇਰ ਨਹੀਂ ਹੋਈ ਹੈ ਅਤੇ ਨਿਆਂ ਇਸ ਦੀ ਮੰਗ ਕਰ ਰਿਹਾ ਹੈ।” ਦੇਸ਼ ਨੂੰ ਪੂਰੀ ਤਰ੍ਹਾਂ ਨਿਰਪੱਖ ਜਾਂਚ ਦੀ ਜ਼ਰੂਰਤ ਹੈ।
‘ਮੈਨੂੰ ਆਪਣੇ ਵਿਰਸੇ ਉਤੇ ਮਾਣ’ :
ਪ੍ਰੀਤ ਭਰਾੜਾ ਨੇ ਕਿਹਾ ਹੈ ਕਿ ਉਸ ਨੂੰ ਆਪਣੇ ਭਾਰਤੀ ਵਿਰਸੇ ਉਤੇ ਮਾਣ ਹੈ, ਜਿਸ ਨੇ ਉਸ ਨੂੰ ਹੋਰਾਂ ਪ੍ਰਤੀ ਜ਼ਿਆਦਾ ਦਿਆਲੂ ਅਤੇ ਸਹਿਣਸ਼ੀਲ ਬਣਾਇਆ। ਦੱਖਣੀ ਜ਼ਿਲ੍ਹੇ ਨਿਊਯਾਰਕ ਦੇ ਅਟਾਰਨੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਵਾਲੇ ਭਰਾੜਾ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਰਖਾਸਤ ਕਰ ਦਿੱਤਾ ਸੀ। ਭਰਾੜਾ ਹੁਣ ‘ਨਿਊਯਾਰਕ ਯੂਨੀਵਰਸਿਟੀਜ਼ ਸਕੂਲ ਆਫ ਲਾਅ’ ਵਿੱਚ ‘ਸਕਾਲਰ ਇਨ ਰੈਜ਼ੀਡੈਂਸ’ ਹਨ, ਜਿੱਥੇ ਉਹ ਫੌਜਦਾਰੀ ਤੇ ਸਮਾਜਿਕ ਨਿਆਂ, ਇਮਾਨਦਾਰ ਸਰਕਾਰ, ਕੌਮੀ ਸੁਰੱਖਿਆ ਅਤੇ ਕਾਰਪੋਰੇਟ ਜਵਾਬਦੇਹੀ ਵਰਗੇ ਮਸਲਿਆਂ ਉਤੇ ਕੰਮ ਕਰ ਰਹੇ ਹਨ। ਪਿਛਲੇ ਹਫ਼ਤੇ ਇੱਥੇ ‘ਯੂਨੀਵਰਸਿਟੀਜ਼ ਸਕੂਲ ਆਫ ਲਾਅ’ ਦੇ ਡੀਨ ਟਰੈਵਰ ਮੋਰੀਸਨ ਨਾਲ ਵਿਚਾਰ-ਵਟਾਂਦਰੇ ਦੌਰਾਨ ਸ੍ਰੀ ਭਰਾੜਾ ਨੇ ਕਿਹਾ, ”ਮੈਂ ਅਮਰੀਕੀ ਹਾਂ। ਮੈਂ ਭਾਰਤੀ-ਅਮਰੀਕੀ ਬਣ ਗਿਆ। ਮੈਨੂੰ ਆਪਣੇ ਪਿਛੋਕੜ, ਆਪਣੀਆਂ ਜੜ੍ਹਾਂ ਅਤੇ ਆਪਣੇ ਵਿਰਸੇ ਉਤੇ ਬਹੁਤ ਮਾਣ ਹੈ। ਮੈਂ ਸਪਰਿੰਗਸਟੀਨ ਦਾ ਵੱਡਾ ਪ੍ਰਸੰਸਕ ਹਾਂ ਪਰ ਭੰਗੜਾ ਸੰਗੀਤ ਵੀ ਸੁਣਦਾ ਹਾਂ।” ਇਸ ਦੌਰਾਨ ਪ੍ਰੀਤ ਭਰਾੜਾ ਨੇ ਕਿਹਾ ਕਿ ਉਨ੍ਹਾਂ ਅਹੁਦੇ ਤੋਂ ਹਟਾਏ ਜਾਣ ਤੋਂ ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੋਨ ਦਾ ਜਵਾਬ ਨਹੀਂ ਦਿੱਤਾ ਸੀ।