ਸਿੱਖਾਂ ਨੇ ਅਮਰੀਕੀ ਜਨਗਣਨਾ ‘ਚ ਆਪਣੇ ਲਈ ਵੱਖਰੀ ਸ਼੍ਰੇਣੀ ਦੀ ਕੀਤੀ ਮੰਗ

ਸਿੱਖਾਂ ਨੇ ਅਮਰੀਕੀ ਜਨਗਣਨਾ ‘ਚ ਆਪਣੇ ਲਈ ਵੱਖਰੀ ਸ਼੍ਰੇਣੀ ਦੀ ਕੀਤੀ ਮੰਗ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿਚ ਰਹਿ ਰਹੇ ਸਿੱਖ ਭਾਈਚਾਰੇ ਨੇ ਅਮਰੀਕੀ ਜਨਗਣਨਾ ਬਿਊਰੋ ਤੋਂ 2020 ਦੀ ਜਨਗਣਨਾ ਵਿਚ ਆਪਣੇ ਭਾਈਚਾਰੇ ਲਈ ਵੱਖਰੀ ਸ਼੍ਰੇਣੀ ਦੀ ਮੰਗ ਕੀਤੀ ਹੈ। ਸਿੱਖਾਂ ਦੇ ਇਕ ਹਿਮਾਇਤੀ ਸੰਗਠਨ ਨੇ ਇਹ ਕਿਹਾ ਹੈ। ਯੂਨਾਈਟੇਡ ਸਿੱਖ ਨੇ ਯੂ.ਐੱਸ. ਸੇਂਸਸ ਬਿਊਰੋ ਨੂੰ ਸੌਂਪੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਲ 2020 ਜਨਗਣਨਾ ਵਿਚ ਸਿੱਖਾਂ ਦੀ ਸਵੈ-ਪਛਾਣ ਦੀ ਇਜਾਜ਼ਤ ਦੇਣ ਨਾਲ ਹਰ ਕਿਸੇ ਦੀ ਪਛਾਣ ਹੋਵੇਗੀ, ਤਾਂ ਕਿ ਸਿੱਖ ਭਾਈਚਾਰੇ ਖ਼ਿਲਾਫ਼ ਧੌਂਸ ਦਿਖਾਉਣ ਅਤੇ ਨਫਰਤ ਨਾਲ ਪ੍ਰੇਰਿਤ ਦੋਸ਼ਾਂ ਨਾਲ ਨਜਿੱਠਿਆ ਜਾ ਸਕੇ। ਇਸ ‘ਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ 100 ਸਾਲ ਪਿੱਛੇ ਜਾ ਕੇ ਵੀ ਆਪਣੇ ਬਜ਼ੁਰਗਾਂ ਦੇ ਮੌਜੂਦ ਰਹਿਣ ਦਾ ਪੱਤਾ ਲਾ ਸਕਦੇ ਹਨ, ਜਦੋਂ ਕਈ ਲੋਕ ਕੰਮ ਕਰਨ ਲਈ ਕੈਲੀਫੋਰਨੀਆ ਆਏ ਸਨ।