ਰਿਪਬਲਿਕਨ ਉਮੀਦਵਾਰ ਰਾਜਾ ਕ੍ਰਿਸ਼ਨਾਮੂਰਤੀ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦੇ ਰੂਬਰੂ ਹੋਏ

ਰਿਪਬਲਿਕਨ ਉਮੀਦਵਾਰ ਰਾਜਾ ਕ੍ਰਿਸ਼ਨਾਮੂਰਤੀ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦੇ ਰੂਬਰੂ ਹੋਏ

ਪੈਲਾਟਾਈਨ/ਬਿਊਰੋ ਨਿਊਜ਼ :
ਸ਼ਿਕਾਗੋ ਦੇ ਅਰਧ-ਸ਼ਹਿਰੀ ਸਿੱਖ ਗੁਰਦੁਆਰਾ ਸਾਹਿਬ ਵਿਖੇ ਆਜ਼ਾਦ ਫੋਰਮ ਸਿੱਖ ਰਿਲੀਜੀਅਸ ਸੁਸਾਇਟੀ, ਪੈਲਾਟਾਈਨ, ਇਲੀਨੋਇਸ ਵਲੋਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਪਰਵਾਸੀ ਭਾਈਚਾਰੇ ਦੇ ਉਮੀਦਵਾਰਾਂ ਦੀ ਹਮਾਇਤ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਪਰਵਾਸੀਆਂ ਦੇ ਮੁੱਦਿਆਂ ‘ਤੇ ਵਿਚਾਰਾਂ ਹੋਈਆਂ। ਇਹ ਚੋਣਾਂ 8 ਨਵੰਬਰ ਨੂੰ ਹੋ ਰਹੀਆਂ ਹਨ। ਸ਼ਿਕਾਗੋ ਦੇ ਪੱਛਮੀ ਤੇ ਉਤਰ-ਪੱਛਮ ਸਬਅਰਬ ਵਿਚ ਪਰਵਾਸੀਆਂ ਦੀ ਵਧੇਰੇ ਸੰਖਿਆ ਹੈ ਅਤੇ ਲਗਾਤਾਰ ਨਵੇਂ ਪਰਵਾਸੀ ਇਸ ਦੇ ਸ਼ਹਿਰਾਂ ਵਿਚ ਆ ਕੇ ਵਸਦੇ ਰਹਿੰਦੇ ਹਨ।
ਇਸ ਮੀਟਿੰਗ ਵਿਚ ਸੌ ਤੋਂ ਵਧੇਰੇ ਲੋਕਾਂ ਨੇ ਸ਼ਿਰਕਤ ਕੀਤੀ ਜਦਕਿ ਠੀਕ ਉਸੇ ਸਮੇਂ ਵਰਲਡ ਸੀਰੀਜ਼ ਬੇਸਬਾਲ ਦੇ ਮੁਕਾਬਲੇ ਚੱਲ ਰਹੇ ਸਨ। ਇਹ ਮੈਚ ਸ਼ਿਕਾਗੋ ਕੱਬਜ਼ ਅਤੇ ਕਲੀਵਲੈਂਡ ਇੰਡੀਅਨਜ਼ ਵਿਚਾਲੇ ਖੇਡਿਆ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਵਿਚ ਹੋਈ ਮੀਟਿੰਗ ਦੌਰਾਨ ਚੋਣਾਂ ਦੇ ਉਮੀਦਵਾਰ ਰਾਜਾ ਕ੍ਰਿਸ਼ਨਾਮੂਰਤੀ (ਡੀ) ਅਤੇ ਪੀਟ ਡਿਸੀਆਨੀ (ਆਰ) ਨੂੰ ਭਾਈਚਾਰੇ ਦੇ ਰੂਬਰੂ ਕਰਵਾਉਣ ਲਈ ਸੱਦਿਆ ਗਿਆ ਸੀ ਤਾਂ ਜੋ ਪਰਵਾਸੀਆਂ ਦੇ ਅਹਿਮ ਮੁੱਦਿਆਂ ‘ਤੇ ਉਨ੍ਹਾਂ ਦੀ ਰਾਏ ਜਾਣੀ ਜਾ ਸਕੇ। ਇਹ ਪ੍ਰੋਗਰਾਮ ਏਸ਼ੀਅਨ ਅਮੈਰੀਕਨਜ਼ ਅਡਵਾਂਸਿੰਗ ਜਸਟਿਸ, ਸ਼ਿਕਾਗੋ, ਸੈਂਟਰੋ ਡੀ ਇਨਫੋਰਮੇਸ਼ਨ, ਇਲੀਨੋਇਸ ਕੋਲੀਜ਼ਨ ਫਾਰ ਇਮੀਗਰਾਂਟ ਐਂਡ ਰਫਿਊਜੀ ਰਾਈਟਸ, ਨਾਰਦਨ ਅਲਾਇੰਸ ਫਾਰ ਇਮੀਗਰਾਂਟਸ, ਸਾਊਥ ਏਸ਼ੀਅਨ ਅਮੈਰੀਕਨ ਪਾਲਸੀ ਐਂਡ ਰਿਸਰਚ ਇੰਸਟੀਚਿਊਟ ਅਤੇ ਸਿੱਖ ਰਿਲੀਜੀਅਸ ਸੁਸਾਇਟੀ ਵਲੋਂ ਸਪਾਂਸਰ ਕੀਤਾ ਗਿਆ। ਸਿੱਖ ਫਾਰ ਰਿਲੀਜਅਸ ਸੁਸਾਇਟੀ ਵਲੋਂ ਰਜਿੰਦਰ ਸਿੰਘ ਮੱਗੂ ਇਸ ਫੋਰਮ ਦਾ ਕਾਰਜ ਦੇਖਦੇ ਹਨ। ਇਸ ਮੌਕੇ ਸ੍ਰੀ ਮੱਗੂ ਨੇ ਕਿਹਾ, ‘ਜਦੋਂ ਉਮੀਦਵਾਰ ਟੈਲੀਵਿਜ਼ਨ ਜਾਂ ਰੇਡੀਓ ‘ਤੇ ਪਰਵਾਸੀਆਂ ਦੇ ਮੁੱਦਿਆਂ ‘ਤੇ ਬਹਿਸ ਕਰਦੇ ਹਨ ਤਾਂ ਉਹ ਸਾਡੇ ਭਾਈਚਾਰਿਆਂ ਅਤੇ ਸਾਡੀਆਂ ਜ਼ਿੰਦਗੀਆਂ ਬਾਰੇ ਗੱਲ ਕਰਦੇ ਹਨ। ਇਸ ਲਈ ਇਹ ਟਾਊਨ ਹਾਲ ਦੀਆਂ ਫੇਸ-ਟੂ-ਫੇਸ ਮੀਟਿੰਗਾਂ ਸਾਡੇ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਸਿੱਖਾਂ ਲਈ ਬਰਾਬਰਤਾ, ਸਮਾਜਿਕ ਨਿਆਂ ਅਤੇ ਬੇਆਸਰਿਆਂ ਨੂੰ ਸੁਰੱਖਿਆ ਦੇਣਾ ਹੀ ਸਾਡੇ ਵਿਸ਼ਵਾਸ ਦਾ ਹਿੱਸਾ ਹੈ।’ ਇਲੀਨੋਇਸ ਵੱਡੀ ਗਿਣਤੀ ਅਤੇ ਪ੍ਰਭਾਵਸ਼ਾਲੀ ਪਰਵਾਸੀਆਂ ਦੀ ਆਬਾਦੀ ਹੈ। ਇਥੇ 1.8 ਮਿਲੀਅਨ ਪਰਵਾਸੀ ਹਨ ਜਿਨ੍ਹਾਂ ਵਿਚੋਂ 500,000 ਪਰਵਾਸੀਆਂ ਕੋਲ ਦਸਤਾਵੇਜ਼ ਨਹੀਂ ਹੈ ਜਦਕਿ 2015 ਵਿਚ ਗੈਰ-ਦਸਤਾਵੇਜ਼ੀ ਪਰਵਾਸੀਆਂ ਨੇ 700,000,000 ਤੋਂ ਟੈਕਸ ਅਦਾ ਕੀਤੇ ਸਨ। ਰਿਪਬਲਿਕਨ ਉਮੀਦਵਾਰ ਪੀਟ ਡੀਸੀਆਨੀ ਫੋਰਮ ਅੱਗੇ ਪੇਸ਼ ਨਾ ਹੋਏ ਤੇ ਨਾ ਹੀ ਉਨ੍ਹਾਂ ਆਪਣੇ ਵਲੋਂ ਕਿਸੇ ਨੂੰ ਭੇਜਿਆ, ਇਸ ਲਈ ਸਾਰੇ ਸਵਾਲ ਸਿੱਧੇ ਤੌਰ ‘ਤੇ ਰਾਜਾ ਕ੍ਰਿਸ਼ਨਾਮੂਰਤੀ ਨੂੰ ਹੀ ਪੁਛੇ ਗਏ ਤੇ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਤੇਜਸ ਸ਼ਾਹ, ਜੈਸਨ ਕਾਰਟੇਜ਼ ਹਾਈ ਸਕੂਲ ਦੇ ਵਿਦਿਆਰਥੀਆਂ, ਈਰੇਨ ਸੋਹਨ, ਜਸਬੀਰ ਕੌਰ ਸਿੰਘ, ਬਿਲ ਡੇਵਿਸ, ਏਦਾ ਪਲਮਾ ਵਲੋਂ ਪਰਵਾਸੀਆਂ ਦੇ ਸੁਧਾਰ, ਸਿਹਤ ਸੰਭਾਲ, ਬੰਦੂਕ ਹਿੰਸਾ, ਐਚ-ਵਨ-ਬੀ ਇੰਪਲਾਈਮੈਂਟ ਵੀਜ਼ਾ ਸਬੰਧੀ ਸਵਾਲ ਪੁਛੇ ਗਏ।