ਅਮਰੀਕਾ ਦੀਆਂ ਧਨੀ ਸ਼ਖ਼ਸੀਅਤਾਂ ਵਿਚ ਪੰਜ ਭਾਰਤੀ ਵੀ ਸ਼ਾਮਲ

ਅਮਰੀਕਾ ਦੀਆਂ ਧਨੀ ਸ਼ਖ਼ਸੀਅਤਾਂ ਵਿਚ ਪੰਜ ਭਾਰਤੀ ਵੀ ਸ਼ਾਮਲ

ਨਿਊਯਾਰਕ/ਬਿਊਰੋ ਨਿਊਜ਼ :
ਪੱਤਿਝਕਾ ‘ਫੋਰਬਸ’ ਨੇ ਅਮਰੀਕਾ ਦੀ ਸਭ ਤੋਂ ਧਨੀ ਹਸਤੀਆਂ ਦੀ ਜੋ ਸੂਚੀ ਤਿਆਰ ਕੀਤੀ ਹੈ ਉਸ ਵਿਚ ਪੰਜ ਭਾਰਤੀ ਮੂਲ ਦੇ ਅਮਰੀਕੀ ਵਿਅਕਤੀ ਸ਼ਾਮਲ ਹਨ। ਇਸ ਸੂਚੀ ਵਿਚ ਕੁੱਲ ਮਿਲਾ ਕੇ 400 ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮਾਈਕਰੋਸਾਫਟ ਦੇ ਸਾਥੀ ਸੰਸਥਾਪਕ ਬਿੱਲ ਗੇਟਸ ਲਗਾਤਾਰ 23ਵੇਂ ਸਾਲ ਇਸ ਸੂਚੀ ਵਿਚ ਪਹਿਲੇ ਸਥਾਨ ਉੱਤੇ ਹਨ। ‘ਫੋਰਬਸ’ ਦੀ ਅਮਰੀਕਾ ਵਿਚ ਸਭ ਤੋਂ ਧਨੀ ਹਸਤੀਆਂ ਦੀ ਸੂਚੀ-2016 ਵਿਚ ਸ਼ਾਮਲ ਹਸਤੀਆਂ ਵਿਚ ਸਿੰਫਨੀ ਟੈਕਨਾਲੌਜੀ ਸੰਸਥਾਨ ਦੇ ਰਮੇਸ਼ ਵਾਧਵਾਨੀ, ਆਊਟਸੋਰਸਿੰਗ ਫਰਮ ਸਿਨਟੇਲ ਭਾਰਤ ਦੇ ਸਾਥੀ ਸੰਸਥਾਪਕ ਨੀਰਜ ਦੇਸਾਈ, ਹਵਾਈ ਆਵਾਜਾਈ ਖੇਤਰ ਦੇ ਰਾਕੇਸ਼ ਗੰਗਵਾਲ, ਉੱਦਮੀ ਜਾਨ ਕਪੂਰ ਅਤੇ ਸਿਲੀਕਾਨ ਵੈੱਲੀ ਨਿਵੇਸ਼ਕ ਕਵਿਤਰਕ ਰਾਮ ਸ਼੍ਰੀਰਾਮ ਵੀ ਹਨ। ਵਾਧਵਾਨੀ ਨੂੰ ਸੂਚੀ ਵਿਚ 222ਵੇਂ ਸਥਾਨ ਉੱਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਜਾਇਦਾਦ ਤਿੰਨ ਅਰਬ ਡਾਲਰ ਅੰਕੀ ਗਈ ਹੈ। ਇਸੇ ਤਰ੍ਹਾਂ 2.5 ਅਰਬ ਡਾਲਰ ਜਾਇਦਾਦ ਦੇ ਨਾਲ ਦੇਸਾਈ 274ਵੇਂ ਸਥਾਨ ਉੱਤੇ, 2.2 ਅਰਬ ਡਾਲਰ ਜਾਇਦਾਦ ਦੇ ਨਾਲ ਗੰਗਵਾਲ 321ਵੇਂ ਸਥਾਨ ਉੱਤੇ, 2.1 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਕਪੂਰ 335ਵੇਂ ਸਥਾਨ ਉੱਤੇ ਅਤੇ 1.9 ਅਰਬ ਡਾਲਰ ਜਾਇਦਾਦ ਦੇ ਨਾਲ ਸ਼੍ਰੀਰਾਮ ਨੂੰ 361ਵੇਂ ਸਥਾਨ ਉੱਤੇ ਰੱਖਿਆ ਗਿਆ ਹੈ।