ਭਾਰਤੀ ਅਧਿਕਾਰੀਆਂ ਦੇ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਅੰਦਰ ਬੋਲਣ ਦੀ ਮਨਾਹੀ ਸ਼ਲਾਘਾਯੋਗ ਉਪਰਾਲਾ : ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ

ਭਾਰਤੀ ਅਧਿਕਾਰੀਆਂ ਦੇ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਅੰਦਰ ਬੋਲਣ ਦੀ ਮਨਾਹੀ ਸ਼ਲਾਘਾਯੋਗ ਉਪਰਾਲਾ : ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ

ਹਾਈਕੋਰਟ ਦੇ ਆਦੇਸ਼ ਦੇ ਬਾਵਜੂਦ ਰਤਨਦੀਪ ਨੂੰ ਨਹੀ ਮਿਲ ਰਿਹਾ ਜੇਲ੍ਹ ਅੰਦਰ ਇਲਾਜ
ਨਵੀਂ ਦਿੱਲੀ/ਮਨਪ੍ਰੀਤ ਸਿੰਘ ਖਾਲਸਾ:
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਬੀਟੀਕੇਐਫ ਦੇ ਮੁੱਖੀ ਭਾਈ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਬੀਤੇ ਦਿਨ ਪੰਜਾਬ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਨੰ 66/16 ਅਤੇ 375/99 ਦੀ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਨਾਲੋਂ ਤਕਰੀਬਨ ਦੋ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ । ਅਜ ਅਦਾਲਤ ਅੰਦਰ ਭਾਈ ਮਿੰਟੂ ਦੇ ਮਾਮਲੇ ਦਾ ਇਕ ਗਵਾਹ ਪੇਸ਼ ਹੋਇਆ ਸੀ ਜਿਸਨੇ ਅਪਣੀ ਗਵਾਹੀ ਦਰਜ ਕਰਵਾਈ ਤੇ ਰਤਨਦੀਪ ਸਿੰਘ ਦੇ ਮਾਮਲੇ ਦਾ ਚਲਾਨ ੀਤੇ ਦਿਨ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਦੋਨਾਂ ਸਿੰਘਾਂ ਵਲੋਂ ਵਕੀਲ ਭਾਈ ਪਰਮਜੀਤ ਸਿੰਘ ਪੇਸ਼ ਹੋਏ ਸਨ ।
ਪੇਸ਼ੀ ਭੁਗਤਣ ਉਪਰੰਤ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ ਨੇ ਪ੍ਰੈਸ ਨਾਲ ਗਲਬਾਤ ਦੌਰਾਨ ਕਿਹਾ ਕਿ ਬਾਹਰਲੇ ਮੁਲਕਾਂ ਦੇ ਸਿੰਘਾਂ ਵਲੋਂ ਦਰਬਾਰ ਸਾਹਿਬ ਤੇ ਹੋਏ ਸਰਕਾਰੀ ਹਮਲੇ ਉਪਰੰਤ ਨਵੰਬਰ 84 ਦੇ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ 34 ਸਾਲ ਬੀਤ ਜਾਣ ਤੋਂ ਬਾਅਦ ਵੀ ਸਜ਼ਾ ਨਾ ਮਿਲਣ ਦੇ ਵਿਰੋਧ ਵਿਚ ਭਾਰਤੀ ਅਧਿਕਾਰੀਆਂ ਤੇ ਨੁਮਾਇੰਦਿਆਂ ਉਪਰ  ਵਿਦੇਸ਼ੀ ਗੁਰਦੁਆਰਾ ਸਾਹਿਬਾਨ ਅੰਦਰ ਬੋਲਣ ਦੀ ਮਨਾਹੀ ਦਾ ਫੈਸਲਾ ਸ਼ਲਾਘਾਯੋਗ ਹੈ । ਜਿਹੜੇ ਹੋਰ ਮੁਲਕ ਇਸ ਫੈਸਲੇ ਤੋ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦੀ ਫੈਸਲਾ ਲੈਣਾ ਚਾਹੀਦਾ ਹੈ ।
ਦੋਵਾਂ ਖਾੜਕੂ ਸਿੰਘਾਂ ਨੇ ਕਿਹਾ ਕਿ ਮੁੰਬਈ ਸਮਾਗਮ ਦੌਰਾਨ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖੀ ਰਹਿਤ ਮਰਿਆਦਾ ਦੀ ਉਲੰਘਣਾ ਕਰਨਾ ਕੌਮ ਲਈ ਬਹੁਤ ਨਮੋਸ਼ੀ ਵਾਲੀ ਗਲ ਹੈ ਤੇ ਸਮੂਹ ਪੰਥਕ ਜੱਥੇਬੰਦੀਆਂ ਨੂੰ ਇਸ ਮਾਮਲੇ ਵਿਚ ਸਿਰ ਜੋੜ ਕੇ ਬੈਠ ਕੇ ਵਿਚਾਰਨਾ ਚਾਹੀਦਾ ਹੈ ਤੇ ਇਕ ਠੋਸ ਰਣਨੀਤੀ Àਲੀਕਣੀ ਚਾਹੀਦੀ ਹੈ ਜਿਸ ਨਾਲ ਅਗੇ ਤੋਂ ਕੋਈ ਸਿੱਖ ਮਰਿਆਦਾ ਨਾਲ ਖਿਲਵਾੜ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਅਪਣੀ ਇਸ ਬੱਜਰ ਗਲਤੀ ਲਈ ਗਿਆਨੀ ਗੁਰਬਚਨ ਸਿੰਘ ਨੂੰ ਸੰਗਤਾਂ ਦੇ ਸਨਮੁੱਖ ਹੋ ਕੇ ਅਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ ।
ਭਾਈ ਰਤਨਦੀਪ ਸਿੰਘ ਨੇ ਫਿਰ ਨਾਭਾ ਜੇਲ੍ਹ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਇਲਾਜ ਨਾ ਕਰਵਾਉਣ ਦੇ ਦੋਸ਼ ਲਾਏ ਗਏ ਹਨ । ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਅੱਖ ਦੇ ਮੋਤਿਆਬਿੰਦ ਅਤੇ ਦੰਦਾਂ ਦੇ ਦਰਦ ਦੇ ਇਲਾਜ ਕਰਵਾÀਣ ਦੇ ਆਦੇਸ਼ ਦੇ ਬਾਵਜੂਦ ਬਾਰ ਬਾਰ ਸ਼ਿਕਾਇਤ ਕਰਨ ਤੇ ਵੀ ਨਾਭਾ ਜੇਲ੍ਹ ਵਾਲੇ ਇਲਾਜ ਨਹੀ ਕਰਵਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀ ਸਾਡੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ । ਇਸ ਲਈ ਮਨੁਖੀ ਅਧਿਕਾਰਾਂ ਦੀ ਰਾਖ਼ੀ ਲਈ ਸਰਗਰਮ ਜੱਥੇਬੰਦੀਆਂ ਨੂੰ ਇਸ ਗਲ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਖਿਆ ਕੀਤੀ ਜਾ ਸਕੇ । ਭਾਈ ਮਿੰਟੂ ਦੇ ਮਾਮਲੇ ਦੀ ਅਗਲੀ ਪੇਸ਼ੀ 18 ਜਨਵਰੀ ਅਤੇ ਭਾਈ ਰਤਨਦੀਪ ਦੇ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ ।