ਨੋਟਬੰਦੀ ਦੇ ਨੁਕਸਾਨ ਬਾਰੇ ਸਰਕਾਰ ਨੂੰ ਦਿੱਤੀ ਸੀ ਚਿਤਾਵਨੀ : ਰਾਜਨ

ਨੋਟਬੰਦੀ ਦੇ ਨੁਕਸਾਨ ਬਾਰੇ ਸਰਕਾਰ ਨੂੰ ਦਿੱਤੀ ਸੀ ਚਿਤਾਵਨੀ : ਰਾਜਨ

ਭਾਰਤੀ ਰੀਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਕੀਤਾ ਅਹਿਮ ਖ਼ੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਨੋਟਬੰਦੀ ਦੀ ਹਮਾਇਤ ਨਹੀਂ ਕੀਤੀ ਅਤੇ ਸਰਕਾਰ ਨੂੰ ਨੁਕਸਾਨ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ 86 ਫ਼ੀਸਦੀ ਨਕਦੀ ਵਾਪਸ ਲੈਣ ਨਾਲ ਆਰਥਿਕਤਾ ਨੂੰ ਨੁਕਸਾਨ ਪੁੱਜੇਗਾ ਗ਼ ਉਨ੍ਹਾਂ ਨੇ ਸਗੋਂ ਮੋਦੀ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਨੋਟਬੰਦੀ ਦੇ ਮੁੱਖ ਮੰਤਵ ਹਾਸਲ ਕਰਨ ਦੇ ਹੋਰ ਬਿਹਤਰ ਬਦਲ ਹਨ। ਸਾਲ 2013 ਤੇ 2016 ਦਰਮਿਆਨ ਆਰਬੀਆਈ ਦੇ ਗਵਰਨਰ ਰਹੇ ਸ੍ਰੀ ਰਾਜਨ ਨੇ ਇਸ ਗੱਲ ਦਾ ਪ੍ਰਗਟਾਵਾ ਅਪਣੀ ਆਪਣੀ ਕਿਤਾਬ ‘ਆਈ ਡੂ ਵਟ ਆਈ ਡੂ: ਆਨ ਰਿਫਾਰਮਜ਼ ਰੈਟਰਿਕ ਐਂਡ ਰੀਜ਼ੌਲਵ’ ਵਿਚ ਕੀਤਾ ਹੈ ਗ਼ ਫਰਵਰੀ 2016 ਵਿਚ ਰਾਜਨ ਰਿਜ਼ਰਵ ਬੈਂਕ ਦੇ ਗਵਰਨਰ ਸਨ ਜਦੋਂ ਉਨ੍ਹਾਂ ਨੂੰ ਸਰਕਾਰ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਬਾਰੇ ਆਪਣੇ ਵਿਚਾਰ ਦੇਣ ਲਈ ਕਿਹਾ ਸੀ ਜਿਸ ਦਾ ਉਨ੍ਹਾਂ ਜ਼ਬਾਨੀ ਉੱਤਰ ਦਿੱਤਾ ਸੀ। ਸ੍ਰੀ ਰਾਜਨ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਨੋਟਬੰਦੀ ਲਈ ਢੁਕਵੀਂ ਤਿਆਰੀ ਨਾ ਹੋਣ ‘ਤੇ ਇਸ ਦੇ ਨਤੀਜਿਆਂ ਬਾਰੇ ਵੀ ਚਿਤਾਵਨੀ ਦਿੱਤੀ ਸੀ।
ਸ੍ਰੀ ਰਾਜਨ ਨੇ ਲਿਖਿਆ, ‘ਫਰਵਰੀ 2016 ਵਿੱਚ ਸਰਕਾਰ ਨੇ ਨੋਟਬੰਦੀ ਬਾਰੇ ਮੇਰੇ ਵਿਚਾਰ ਪੁੱਛੇ ਸਨ, ਜੋ ਮੈਂ ਜ਼ੁਬਾਨੀ ਦਿੱਤੇ ਸਨ। ਭਾਵੇਂ ਇਸ ਦੇ ਲੰਬੇ ਸਮੇਂ ਦੇ ਲਾਭ ਹੋ ਸਕਦੇ ਹਨ ਪਰ ਮੈਨੂੰ ਲੱਗਦਾ ਸੀ ਕਿ ਇਸ ਦਾ ਥੋੜ੍ਹੇ ਸਮੇਂ ਲਈ ਪੈਣ ਵਾਲਾ ਵਿੱਤੀ ਅਸਰ ਇਸ ਲਾਭ ‘ਤੇ ਭਾਰੀ ਪਵੇਗਾ। ਹਾਲਾਂਕਿ ਮੁੱਖ ਨਿਸ਼ਾਨੇ ਹਾਸਲ ਕਰਨ ਦੇ ਬਿਹਤਰ ਬਦਲ ਮੌਜੂਦ ਸਨ।’ ਉਨ੍ਹਾਂ ਦੱਸਿਆ ਕਿ ਇਸ ਬਾਅਦ ਸਰਕਾਰ ਨੇ ਇਸ ਮੁੱਦੇ ਉਤੇ ਵਿਚਾਰ ਲਈ ਇਕ ਕਮੇਟੀ ਕਾਇਮ ਕੀਤੀ। ਉਨ੍ਹਾਂ ਕਿਹਾ, ‘ਰੰਸੀ ਇੰਚਾਰਜ ਡਿਪਟੀ ਗਵਰਨਰ ਨੇ ਇਨ੍ਹਾਂ ਮੀਟਿੰਗਾਂ ਹਿੱਸਾ ਲਿਆ ਅਤੇ ਮੇਰੇ ਕਾਰਜਕਾਲ ਦੌਰਾਨ ਆਰਬੀਆਈ ਨੂੰ ਨੋਟਬੰਦੀ ਸਬੰਧੀ ਫ਼ੈਸਲਾ ਲੈਣ ਬਾਰੇ ਨਹੀਂ ਕਿਹਾ ਗਿਆ ਸੀ।’
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 8 ਨਵੰਬਰ ਨੂੰ 1000 ਤੇ 500 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਆਰਬੀਆਈ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਬੰਦ ਕੀਤੇ 500 ਤੇ 1000 ਰੁਪਏ ਦੇ ਨੋਟਾਂ ਵਿੱਚੋਂ 99 ਫ਼ੀਸਦ ਵਾਪਸ ਆਏ ਹਨ ਅਤੇ ਉੁਪਰੋਂ ਸ੍ਰੀ ਰਾਜਨ, ਜੋ ਇਸ ਸਮੇਂ ਯੂਨੀਵਰਸਿਟੀ ਆਫ ਸ਼ਿਕਾਗੋ ਵਿੱਚ ਫਾਇਨਾਂਸ ਦੇ ਪ੍ਰੋਫੈਸਰ ਹਨ, ਦਾ ਨੋਟਬੰਦੀ ਬਾਰੇ ਇਹ ਖ਼ੁਲਾਸਾ ਕਾਫ਼ੀ ਅਹਿਮ ਹੈ।