ਏ.ਜੀ.ਪੀ.ਸੀ. ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੀ ਮਹਾਨ ਸਾਹਿਤ ਦੇਣ ਬਾਰੇ ਸਫਲ ਸੈਮੀਨਾਰ ਕਰਵਾਇਆ

ਏ.ਜੀ.ਪੀ.ਸੀ. ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੀ ਮਹਾਨ ਸਾਹਿਤ ਦੇਣ ਬਾਰੇ ਸਫਲ ਸੈਮੀਨਾਰ ਕਰਵਾਇਆ

ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਿਲ੍ਹਾ ਜਲੰਧਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਪੂਰਨ ਸਿੰਘ ਦੇ ਜਨਮ ਦਿਹਾੜੇ ਤੇ ਉਨਾਂ ਨੂੰ ਯਾਦ ਕਰਦਿਆਂ ਉਨਾਂ ਦੇ ਸਿੱਖ ਦਰਸ਼ਨ, ਸਾਹਿਤ ਤੇ ਸਾਹਿਤ ਚਿੰਤਨ ਨਾਲ ਸੰਬਧਿਤ ਬੜੀ ਕਾਮਯਾਬ ਵਿਚਾਰ ਗੋਸ਼ਟੀ ਕਰਵਾਈ ਗਈ। ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਪ੍ਰੋ. ਸਾਹਿਬ ਦੇ ਸਾਹਿਤ ਨਾਲ ਸੰਬਧਿਤ ਖੋਜ ਪੱਤਰ ਪੜ੍ਹੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਡਾ. ਐਸ.ਪੀ.ਸਿੰਘ (ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਦਲਜੀਤ ਸਿੰਘ (ਸਾਬਕਾ ਡਿਪਟੀ ਡਾਇਰੈਕਟਰ ਜਨਰਲ) ਦੂਰਦਰਸ਼ਨ ਸ਼ਾਮਲ ਹੋਏ।
ਇਸ ਮੌਕੇ ਵੱਖ ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵੱਲੋਂ ਜੋ ਖੋਜ ਪੱਤਰ ਪੜ੍ਹੇ ਗਏ ਉਨਾਂ ਵਿਚ, ਪ੍ਰੋ: ਪੂਰਨ ਸਿੰਘ: ਸਿੱਖ ਚਿੰਤਨ ਤੇ ਦਰਸ਼ਨ-ਡਾਕਟਰ ਜਸਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ. ਪ੍ਰੋ: ਪੂਰਨ ਸਿੰਘ: ਪੂਰਨ ਅਧਿਐਨ ਦ੍ਰਿਸ਼ਟੀ-ਪ੍ਰੋਫੈਸਰ ਮਨਦੀਪ ਸਿੰਘ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਪ੍ਰੋ: ਪੂਰਨ ਸਿੰਘ ਸਾਹਿਤ ਚਿੰਤਨ, ਡਾਕਟਰ ਚਰਨਦੀਪ ਸਿੰਘ-ਮੀਰੀ ਪੀਰੀ ਖਾਲਸਾ ਕਾਲਜ ਭਦੌੜ ਨੇ ਆਪਣੇ ਆਪਣੇ ਖੋਜ ਪੱਤਰ ਪੜ੍ਹੇ ਗਏ। ਇਸ ਉਪਰੰਤ ਡਾ: ਜਗਦੀਸ਼ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।
ਅਗਲੇ ਸੈਸ਼ਨ ਵਿਚ  ਇਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਵੱਖ ਕਵੀਆਂ ਨੇ ਹਿੱਸਾ ਲਿਆ। ਹਿੱਸਾ ਲੇਣ ਵਾਲਿਆਂ ਵਿਚ ਮਨਜੀਤ ਇੰਦਰਾ, ਡਾ: ਭਾਵਨਾ, ਡਾ: ਹਰਪ੍ਰੀਤ ਸਿੰਘ,  ਸੁਰਿੰਦਰ ਸਿੰਘ, ਪਮਦੀਪ, ਭਾਸ਼ੋ, ਵਾਹਿਦ, ਗੁਰਪ੍ਰੀਤ ਕੌਰ, ਗੁਰਪ੍ਰੀਤ ਗੀਤ, ਦੀਪ ਜਗਦੀਪ ਤੇ ਜੋਗਿੰਦਰ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਯੂਨੀਵਰਸਿਟੀ ਦੇ ਚਾਂਸਲਰ ਬਾਬਾ ਦਿਲਾਵਰ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਲਗਾਤਾਰ ਕਰਵਾਏ ਜਾਣੇ ਚਾਹੀਦੇ ਨੇ ਜਿਨ੍ਹਾਂ ਨਾਲ ਮਾਹੌਲ ਵਿਚ ਵਿਦਵਤਾ ਫੈਲੇ। ਡਾ: ਦਲਜੀਤ ਸਿੰਘ ਨੇ ਏਜੀਪੀਸੀ ਤੇ ਯੂਨੀਵਰਸਿਟੀ ਦੇ ਸਾਂਝੇ ਯਤਨਾ ਦੀ ਸ਼ਲਾਘਾ ਕੀਤੀ, ਜਿਸ ਨਾਲ ਪੰਜਾਬ ਦੀ ਧਰਤੀ ਦੇ  ਮਹਾਨ ਦਾਨਿਸ਼ਵਰ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਹਾਸਲ ਹੋਈ। ਉਨਾਂ ਕਿਹਾ ਕਿ ਏਜੀਪੀਸੀ ਨੂੰ ਅਜਿਹਾ ਸਹਿਯੋਗ ਲਗਾਤਾਰ ਕਰਨ ਦੀ ਲੋੜ ਹੈ।