ਮਿਸੀਸਿੱਪੀ ‘ਚ ਗੋਲੀਬਾਰੀ ਦੌਰਾਨ ਪੁਲੀਸ ਅਧਿਕਾਰੀ ਸਮੇਤ 8 ਮੌਤਾਂ

ਮਿਸੀਸਿੱਪੀ ‘ਚ ਗੋਲੀਬਾਰੀ ਦੌਰਾਨ ਪੁਲੀਸ ਅਧਿਕਾਰੀ ਸਮੇਤ 8 ਮੌਤਾਂ

ਮਿਸੀਸਿੱਪੀ/ਬਿਊਰੋ ਨਿਊਜ਼ :
ਅਮਰੀਕਾ ਦੇ ਮਿਸੀਸਿੱਪੀ ਵਿਚ ਲਿੰਕਨ ਕਾਉਂਟੀ ਦੇ ਪੇਂਡੂ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਪੁਲੀਸ ਅਧਿਕਾਰੀ ਵੀ ਸ਼ਾਮਲ ਹੈ। ਪੁਲੀਸ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਮਿਸੀਸਿੱਪੀ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਬੁਲਾਰੇ ਵਾਰੇਨ ਸਟ੍ਰੋਨ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਸ਼ਨਿੱਚਰਵਾਰ ਰਾਤ ਦੀ ਹੈ। ਲਿੰਕਨ ਕਾਉਂਟੀ ਦੇ 3 ਵੱਖ-ਵੱਖ ਘਰਾਂ ਵਿਚ ਗੋਲੀਬਾਰੀ ਹੋਈ। ਸਟ੍ਰੋਨ ਨੇ ਦੱਸਿਆ ਕਿ ਅਜੇ ਸ਼ੱਕੀ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ ਜਦੋਂ ਕਿ ਤਿੰਨਾਂ ਥਾਵਾਂ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਗੋਲੀਬਾਰੀ ਪਿੱਛੇ ਕਾਰਨ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਸ਼ੱਕੀ ਹਮਲਾਵਰ ਪੀੜਤਾਂ ਨੂੰ ਪਹਿਲਾਂ ਤੋਂ ਜਾਣਦਾ ਸੀ ਜਾਂ ਨਹੀਂ।