ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 78 ਫ਼ੀਸਦੀ ਵੋਟਾਂ ਪਈਆਂ

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 78 ਫ਼ੀਸਦੀ ਵੋਟਾਂ ਪਈਆਂ

ਨਵੀਂ ਦਿੱਲੀ/ਬਿਊਰੋ ਨਿਊਜ਼:
ਤ੍ਰਿਪੁਰਾ ਵਿਧਾਨ ਸਭਾ ਚੋਣਾਂ ਦੇ  ਪਹਿਲੇ ਪੜਾਅ ਵਿੱਚ 78.56 ਫੀਸਦੀ ਮਤਦਾਨ ਹੋਇਆ।  ਪਿਛਲੀਆਂ ਚੋਣਾਂ ਦੇ ਮੁਕਾਬਲੇ ਇਹ 13 ਫੀਸਦੀ ਘੱਟ ਹੈ, ਉਦੋਂ 91.82 ਫੀਸਦੀ ਮਤਦਾਨ ਹੋਇਆ ਸੀ।
ਚੋਣ ਕਮਿਸ਼ਨ ਨੇ ਦੱਸਿਆ ਕਿ 59 ਸੀਟਾਂ ਨਹੀ 3174 ਮਤਦਾਨ ਕੇਂਦਰਾਂ ‘ਤੇ ਸ਼ਾਂਤੀਪੂਰਨ ਵੋਟਿੰਗ ਹੋਈ। ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਚਾਰ ਵਜੇ ਖਤਮ ਹੋਇਆ। ਸ਼ਾਂਤੀ ਪੂਰਨ ਵੋਟਾਂ ਲਈ ਇਥੇ 29,700 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ। ਚਾਰੀਲਾਮ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਰਾਮੇਂਦਰ ਨਾਰਾਇਣ ਦੇਬ ਬਰਮਾ ਦੀ ਪਿਛਲੇ ਹਫ਼ਤੇ ਹੋਈ ਮੌਤ ਕਾਰਨ ਇਸ ਸੀਟ ‘ਤੇ ਮਤਦਾਨ ਨਹੀਂ ਹੋਇਆ। ਉਹ ਸੀਪੀਆਈ ਐਮ ਨਾਲ ਸਬੰਧਤ ਸੀ। ਇਸ ਸੀਟ ‘ਤੇ 12 ਮਾਰਚ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ 74 ਫੀਸਦੀ ਮਤਦਾਨ ਹੋਇਆ। ਇਥੇ ਸੀਪੀਐਮ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ।
ਭਾਜਪਾ ਦਾ ਇਥੇ ਕਬਾਇਲੀ ਜਥੇਬੰਦੀ ਪੀਪਲਜ਼ ਫਰੰਟ ਆਫ ਤਿ?ਪੁਰਾ (ਆਈਪੀਐਫਟੀ) ਨਾਲ ਗੱਠਜੋੜ ਹੈ ਤੇ ਭਾਜਪਾ ਨੇ 51 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ। ਆਈਪੀਐਫਟੀ ਅਤੇ ਖੱਬੇ ਪੱਖੀ ਵਿਰੋਧੀ ਪਾਰਟੀਆਂ ਰਹਿੰਦੀਆਂ ਨੌਂ ਸੀਟਾਂ ‘ਤੇ ਚੋਣ ਲੜ ਰਹੀਆਂ ਹਨ। ਕਾਂਗਰਸ ਇਕੱਲੇ ਮੈਦਾਨ ਵਿੱਚ ਹੈ ਤੇ ਉਸ ਨੇ 59 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਉਸ ਨੇ ਕਾਕਰਾਬਨ ਹਲਕੇ ਤੋਂ ਉਮੀਦਵਾਰ ਨਹੀਂ ਉਤਾਰਿਆ। ਚੋਣਾਂ ਦਾ ਨਤੀਜਾ ਤਿੰਨ ਮਾਰਚ ਨੂੰ ਐਲਾਨਿਆ ਜਾਵੇਗਾ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿੱਚ ਕਿਸੇ ਵੀ ਸਥਾਨ ‘ਤੇ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਤਿਪੁਰਾ, ਖੋਵਈ ਅਤੇ ਉਨਾਕੋਈ ਜ਼ਿਲ੍ਹਿਆਂ ਵਿੱਚ ਕੁਝ ਕੇਂਦਰਾਂ ‘ਤੇ ਈਵੀਐਮ ਨਾਲ ਜੁੜੀਆਂ ਦਿੱਕਤਾਂ ਕਾਰਨ ਮਤਦਾਨ ਵਿੱਚ ਦੇਰੀ ਹੋਈ। ਇਸ ਤੋਂ ਪਹਿਲਾਂ ਅਗਰਤਲਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੁਦੀਪ ਰਾਏ ਬਰਮਨ ਅਤੇ ਸੱਤਾਧਾਰੀ ਮਾਕਪਾ ਦੇ ਉਮੀਦਵਾਰ ਕਿਸ਼ਾਨ ਮਜੂਮਦਾਰ ਨੇ ਈਵੀਐਮ ਵਿੱਚ ਤਕਨੀਕੀ ਖਰਾਬੀ ਕਾਰਨ ਰਾਜਧਾਨੀ ਵਿੱਚ ਕੁਝ ਮਤਦਾਨ ਕੇਂਦਰਾਂ ‘ਤੇ 90 ਮਿੰਟਾਂ ਤਕ ਮਤਦਾਨ ਰੋਕੇ ਜਾਣ ਦਾ ਦਾਅਵਾ ਕੀਤਾ ਸੀ। ਤਾਪਸ ਰਾਏ ਨੇ ਇਸ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਸਾਰੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਕੰਮ ਕਰ ਰਹੀਆਂ ਸਨ। ਸੂਬੇ ਵਿੱਚ 25,73,413 ਰਜਿਸਟਰਡ ਵੋਟਰ ਹਨ। ਜਿਨ੍ਹਾਂ ਵਿਚੋਂ 1305375 ਪੁਰਸ਼ ਅਤੇ 1268027 ਮਹਿਲਾ ਅਤੇ 11 ਟਰਾਂਸਜੈਂਡਰ ਵੋਟਰ ਹਨ। ਸੂਬੇ ਦੇ 47803 ਵੋਟਰ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨਗੇ। ਇਥੇ ਅਨੁਸੂਚਿਤ ਅਤੇ ਜਨਜਾਤੀਆਂ ਲਈ 20 ਸੀਟਾਂ ਰਾਖਵੀਆਂ ਹਨ।