ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਭਾਰਤੀ ਦੂਤਘਰਾਂ ਅੱਗੇ ਪ੍ਰਦਰਸ਼ਨ 23 ਨੂੰ

ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਭਾਰਤੀ ਦੂਤਘਰਾਂ ਅੱਗੇ ਪ੍ਰਦਰਸ਼ਨ 23 ਨੂੰ

ਲੰਡਨ/ਬਿਊਰੋ ਨਿਊਜ਼ :
ਪੰਜਾਬ ਵਿਚ ਗ੍ਰਿਫ਼ਤਾਰ ਕੀਤੇ ਸਕਾਟਲੈਂਡ ਵਾਸੀ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ 23 ਜੁਲਾਈ ਸੋਮਵਾਰ ਨੂੰ ਦੁਪਹਿਰ 2 ਤੋਂ 4 ਵਜੇ ਤਕ ਭਾਰਤੀ ਹਾਈ ਕਮਿਸ਼ਨ ਦੇ ਬਰਮਿੰਘਮ ਅਤੇ ਐਡਨਬਰਾ ਸਥਿਤ ਦੂਤਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ‘ਫ਼੍ਰੀ ਜੱਗੀ’ ਮੁਹਿੰਮਕਾਰੀਆਂ, ‘ਫੈੱਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਯੂ.ਕੇ.’ ਅਤੇ ‘ਸਿੱਖ ਯੂਥ ਯੂ.ਕੇ.’ ਵਲੋਂ ਸਾਂਝੇ ਤੌਰ ‘ਤੇ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਗਿਆ ਹੈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਡਰਬੀ, ਸਲੋਹ, ਲੈਸਟਰ ਅਤੇ ਸਾਊਥਾਲ ਸ਼ਹਿਰਾਂ ਦੇ ਗੁਰੂ ਘਰਾਂ ਤੋਂ ਕੋਚਾਂ ਰਾਹੀਂ ਸਿੱਖ ਸੰਗਤਾਂ ਬਰਮਿੰਘਮ ਪਹੁੰਚਣਗੀਆਂ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਨੂੰ ਪੰਜਾਬ ਪੁਲਿਸ ਨੇ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿਚ ਗ੍ਫ਼ਿਤਾਰ ਕੀਤਾ ਹੋਇਆ ਹੈ