ਅੰਮ੍ਰਿਤਸਰ ਤੇ ਬੈਂਕਾਕ ਵਿਚਾਲੇ ਸਿੱਧੀ ਉਡਾਣ 14 ਮਈ ਤੋਂ

ਅੰਮ੍ਰਿਤਸਰ ਤੇ ਬੈਂਕਾਕ ਵਿਚਾਲੇ ਸਿੱਧੀ ਉਡਾਣ 14 ਮਈ ਤੋਂ

ਨਵੀਂ ਦਿੱਲੀ/ਬਿਊਰੋ ਨਿਊਜ਼:
ਏਅਰ ਇੰਡੀਆ ਨੇ ਅੰਮ੍ਰਿਤਸਰ-ਬੈਂਕਾਕ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਹਵਾਈ ਸੇਵਾ 14 ਮਈ ਤੋਂ ਸ਼ੁਰੂ ਹੋਵੇਗੀ। ਇਹ ਉਡਾਣ ਅੰਮ੍ਰਿਤਸਰ ਤੋਂ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਬੈਂਕਾਕ ਲਈ ਰਵਾਨਾ ਹੋਵੇਗੀ। ਇਹ ਉਡਾਣ ਪਹਿਲਾਂ 30 ਮਈ ਤੱਕ ਟਰਾਇਲ ਵਜੋਂ ਚੱਲੇਗੀ ਅਤੇ ਇਸ ਸਮੇਂ ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਰੂਟ ਦੇ ਭਵਿੱਖ ਬਾਰੇ ਫੈਸਲਾ ਹੋਵੇਗਾ।