ਕੈਨੇਡਾ ਦੇ ਟੋਰਾਂਟੋਂ ‘ਚ ਇਕ ਵਿਅਕਤੀ ਨੇ ਗੋਲੀਆਂ ਚਲਾ ਕੇ ਦੋ ਜਾਨਾਂ ਲਈਆਂ, 13 ਜ਼ਖਮੀ

ਕੈਨੇਡਾ ਦੇ ਟੋਰਾਂਟੋਂ ‘ਚ ਇਕ ਵਿਅਕਤੀ ਨੇ ਗੋਲੀਆਂ ਚਲਾ ਕੇ ਦੋ ਜਾਨਾਂ ਲਈਆਂ, 13 ਜ਼ਖਮੀ

ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੇ ਪ੍ਰਮੁੱਖ ਸ਼ਹਿਰ ਟੋਰੰਟੋ ਦੇ ਗ੍ਰੀਕਟਾਊਨ ਵਿਚ ਇਕ ਹਮਲਾਵਰ ਵੱਲੋਂ ਗੋਲ਼ੀਆਂ ਚਲਾਉਣ ਨਾਲ ਦੋ ਮੌਤਾਂ ਹੋਣ ਦੀ ਖਬਰ ਹੈ। ਇਸ ਹਮਲੇ ਵਿਚ ਇੱਕ ਬੱਚੇ ਸਮੇਤ ਘੱਟੋ ਘੱਟ 13 ਲੋਕਾਂ ਦੇ ਜ਼ਖ਼ਮੀ ਹੋਏ ਹਨ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਕੁਝ ਹੋਰ ਗੰਭੀਰ ਜ਼ਖ਼ਮੀਆਂ ਦੀ ਮੌਤ ਵੀ ਹੋ ਸਕਦੀ ਹੈ।
ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾਵਰ ਨੇ ਕਾਲ਼ੇ ਕੱਪੜੇ ਪਾਏ ਹੋਏ ਸਨ ਤੇ ਉਸ ਨੇ ਤਕਰੀਬਨ 20 ਗੋਲ਼ੀਆਂ ਚਲਾਈਆਂ। ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਡੈੱਨਫੋਰਥ ਤੇ ਲੋਗਾਨ ਐਵਨਿਊ ਨੇੜੇ ਇਹ ਘਟਨਾ ਐਤਵਾਰ ਸ਼ਾਮੀਂ (ਸਥਾਨਕ ਸਮੇਂ ਮੁਤਾਬਕ) 10-ਕੁ ਵਜੇ ਵਾਪਰੀ ਹੈ। ਘਟਨਾ ਸਥਾਨ ਗ੍ਰੀਕਟਾਊਨ ਦੇ ਡੈਨਫੋਰਥ ਤੇ ਲੋਗਨ ਏਵਸ ਦੇ ਬਿਲਕੁਲ ਨੇੜੇ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਅਚਾਨਕ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ  ਕੁਝ ਲੋਕ ਕ੍ਰਿਸਟੀਨਾਜ਼ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸਨ। ਜਦ ਬਾਹਰ ਗੋਲ਼ੀਆਂ ਚੱਲੀਆਂ ਤਾਂ ਉਨ੍ਹਾਂ ਨੂੰ ਇੰਝ ਜਾਪਿਆ ਕਿ ਕੋਈ ਪਟਾਕੇ ਚਲਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਮਾਰਿਆ ਜਾ ਚੁੱਕਾ ਹੈ ਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ‘ਚ ਪਹੁੰਚਾਇਆ ਗਿਆ ਹੈ।