ਦੁਬਈ ਵਿਚ ਬਲੱਡ ਮਨੀ ਦੇਣ ਮਗਰੋਂ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ੀ ‘ਤੇ ਲੱਗੀ ਮੋਹਰ

ਦੁਬਈ ਵਿਚ ਬਲੱਡ ਮਨੀ ਦੇਣ ਮਗਰੋਂ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ੀ ‘ਤੇ ਲੱਗੀ ਮੋਹਰ

ਕੈਪਸ਼ਨ-ਮੁਹੰਮਦ ਫਰਾਨ ਦੇ ਪਿਤਾ ਅਤੇ ਡਾ. ਐੱਸ ਪੀ ਸਿੰਘ ਓਬਰਾਏ ਦੀ ਫਾਈਲ ਫੋਟੋ।
ਪਟਿਆਲਾ/ਬਿਊਰੋ ਨਿਊਜ਼ :
ਆਬੂ ਧਾਬੀ ਵਿੱਚ ਪਾਕਿਸਤਾਨੀ ਨੌਜਵਾਨ ਦੇ ਕਤਲ ਸਬੰਧੀ 10 ਪੰਜਾਬੀਆਂ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ‘ਬਲੱਡ ਮਨੀ’ ਦੇਣ ਬਾਅਦ ਅਦਾਲਤ ਨੇ ਮੁਆਫ਼ ਕਰ ਦਿੱਤੀ ਹੈ। ਇਨ੍ਹਾਂ ਦਸ ਵਿਚੋਂ ਪੰਜ ਤਾਂ ਜਲਦੀ ਹੀ ਰਿਹਾਅ ਹੋ ਕੇ ਵਤਨ ਪਰਤ ਆਉਣਗੇ, ਕਿਉਂਕਿ ਉਹ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਪਹਿਲਾਂ ਹੀ ਭੁਗਤ ਚੁੱਕੇ ਹਨ।
‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਮ੍ਰਿਤਕ ਦੇ ਵਾਰਸਾਂ ਨਾਲ ਬਲੱਡ ਮਨੀ (60 ਲੱਖ ਰੁਪਏ) ਤਹਿਤ ਹੋਏ ਸਮਝੌਤੇ ਅਧੀਨ ਅਦਾਲਤ ਵੱਲੋਂ ਕੁੱਝ ਮਹੀਨੇ ਪਹਿਲਾਂ ਹੀ ਮੁਆਫ਼ ਕਰ ਦਿੱਤੀ ਗਈ ਸੀ ਪਰ  ਇਸ ‘ਤੇ ਮੋਹਰ ਲਾਈ ਗਈ ਹੈ। 13 ਜੁਲਾਈ 2015 ਨੂੰ ਪਾਕਿ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਦੀ ਇਸ ਘਟਨਾ ਸਬੰਧੀ ਕੇਸ ਵਿਚ ਇਨ੍ਹਾਂ ਨੂੰ ਅਕਤੂਬਰ 2016 ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।
ਸ੍ਰੀ ਓਬਾਰਏ ਨੇ ਦੱਸਿਆ ਕਿ ਇਸ ਦੌਰਾਨ ਅਦਾਲਤ ਵੱਲੋਂ  ਚੰਦਰ ਸ਼ੇਖਰ ਨਵਾ ਸ਼ਹਿਰ ਤੇ ਚਮਕੌਰ ਸਿੰਘ ਮਾਲੇਰਕੋਟਲਾ ਸਾਢੇ ਤਿੰਨ ਸਾਲ  ਸਤਮਿੰਦਰ ਸਿੰਘ ਠੀਕਰੀਵਾਲਾ, ਧਰਮਵੀਰ ਸਿੰਘ ਸਮਰਾਲਾ, ਗੁਰਪ੍ਰੀਤ ਸਿੰਘ ਪਟਿਆਲਾ ਨੂੰ ਤਿੰਨ-ਤਿੰਨ ਸਾਲ, ਕੁਲਵਿੰਦਰ ਸਿੰਘ ਲੁਧਿਆਣਾ,  ਤਰਸੇਮ ਸਿੰਘ ਮੱਧ ਤੇ  ਜਗਜੀਤ ਸਿੰਘ ਗੁਰਦਾਸਪੁਰ ਨੂੰ ਇੱਕ ਇੱਕ ਸਾਲ ਜਦਕਿ  ਬਲਵਿੰਦਰ ਸਿੰਘ ਚਲਾਂਗ, ਹਰਜਿੰਦਰ ਸਿੰਘ ਮੁਹਾਲੀ ਨੂੰ ਡੇਢ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ ਪਰ ਦੋ ਸਾਲ ਤੱਕ ਦੀ ਸਜ਼ਾ ਵਾਲੇ ਪੰਜ ਜਣੇ ਜਲਦੀ ਰਿਹਾਅ ਹੋ ਕੇ ਵਤਨ ਪਰਤ ਆਖਣਗੇ। ਉਹ ਇਹ ਸਜ਼ਾ ਪਹਿਲਾਂ ਹੀ ਭੁਗਤ ਚੁੱਕੇ ਹਨ। ਬਾਕੀ ਪੰਜ ਵੀ ਸਾਲ ਦੇ ਅੰਤ ਵਿਚ ਰਿਹਾਅ ਹੋ ਜਾਣਗੇ। ਉਨ੍ਹਾਂ ਨੇ ਯੂਈ ਵਿਖੇ ਭਾਰਤੀ ਸਫ਼ੀਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਜਲਦੀ ਹੀ ਇਨ੍ਹਾਂ ਪੰਜਾਂ ਜਣਿਆਂ ਦਾ ਆਊਟ ਪਾਸ ਬਣਾ ਕੇ ਵਤਨ ਵਾਪਸ ਭੇਜਣ ਦਾ ਭਰੋਸਾ ਦਿਵਾਇਆ ਹੈ।