ਬਲਾਤਕਾਰੀ ਸਾਧ ਦੀ ਚਹੇਤੀ ਹਨੀਪ੍ਰੀਤ ਖ਼ਿਲਾਫ਼ ਐੱਸ.ਆਈ.ਟੀ. ਵਲੋਂ ਦੋਸ਼ ਪੱਤਰ ਦਾਖ਼ਲ

ਬਲਾਤਕਾਰੀ ਸਾਧ ਦੀ ਚਹੇਤੀ ਹਨੀਪ੍ਰੀਤ ਖ਼ਿਲਾਫ਼ ਐੱਸ.ਆਈ.ਟੀ. ਵਲੋਂ ਦੋਸ਼ ਪੱਤਰ ਦਾਖ਼ਲ

ਪੰਚਕੂਲਾ/ਬਿਊਰੋ ਨਿਊਜ਼:
25 ਅਗਸਤ ਨੂੰ ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਅੰਬਾਲਾ ਜੇਲ੍ਹ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਈ। ਸੁਣਵਾਈ ਦੇ ਚਲਦਿਆਂ ਐੱਸ. ਆਈ. ਟੀ. ਇੰਚਾਰਜ ਮੁਕੇਸ਼ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਵਲੋਂ ਅਦਾਲਤ ‘ਚ ਪਹੁੰਚ ਕੇ ਹਨੀਪ੍ਰੀਤ ਖ਼ਿਲਾਫ਼ 1200 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਗਿਆ। ਇਹ ਦੋਸ਼ ਪੱਤਰ ਐੱਸ. ਆਈ. ਟੀ. ਵਲੋਂ ਜਾਂਚ-ਪੜਤਾਲ ਤੋਂ ਬਾਅਦ ਹੀ ਸੀ. ਜੇ. ਐੱਮ. ਰੋਹਿਤ ਵਾਟਸ ਦੀ ਅਦਾਲਤ ‘ਚ ਦਾਖ਼ਲ ਕੀਤਾ ਗਿਆ। ਸੁਣਵਾਈ ਦੌਰਾਨ ਹਨੀਪ੍ਰੀਤ ਤੋਂ ਇਲਾਵਾ ਚਮਕੌਰ ਸਿੰਘ, ਸੁਰਿੰਦਰ ਧੀਮਾਨ ਇੰਸਾਂ, ਦਾਨ ਸਿੰਘ, ਗੁਰਮੀਤ, ਦਿਲਾਵਰ ਇੰਸਾਂ, ਪ੍ਰਦੀਪ, ਸ਼ਰਨਜੀਤ ਤੇ ਰਾਕੇਸ਼ ਨਾਂਅ ਦੇ ਮੁਲਜ਼ਮਾਂ ਿਖ਼ਲਾਫ਼ ਵੀ ਐੱਸ. ਆਈ. ਟੀ. ਵਲੋਂ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਇਕੱਲੀ ਹਨੀਪ੍ਰੀਤ ਿਖ਼ਲਾਫ਼ ਦਾਖ਼ਲ ਕੀਤੇ ਦੋਸ਼ ਪੱਤਰ ‘ਚ ਕਰੀਬ 67 ਵਿਅਕਤੀਆਂ ਨੂੰ ਗਵਾਹ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਪੰਚਕੂਲਾ ‘ਚ ਹੋਏ ਦੰਗਿਆਂ ਦੀ ਸਾਜ਼ਿਸ਼ ‘ਚ ਹਨੀਪ੍ਰੀਤ ਵਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ ਸੀ ਅਤੇ 9 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਖ਼ੁਦ ਹਨੀਪ੍ਰੀਤ ਨੇ ਵੀ ਇਹ ਗੱਲ ਕਬੂਲ ਕੀਤੀ ਸੀ ਕਿ ਦੰਗਿਆਂ ਸਬੰਧੀ ਰਚੀ ਗਈ ਸਾਜ਼ਿਸ਼ ਤੇ 25 ਅਗਸਤ ਨੂੰ ਵਾਪਰੇ ਘਟਨਾਕ੍ਰਮ ‘ਚ ਉਹ ਸ਼ਾਮਿਲ ਸੀ। ਇਸ ਤੋਂ ਇਲਾਵਾ ਰਿਮਾਂਡ ਦੌਰਾਨ ਹਨੀਪ੍ਰੀਤ ਤੋਂ ਮੋਬਾਈਲ ਫ਼ੋਨ, ਲੈਪਟਾਪ, ਡਾਇਰੀ ਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸਨ। ਐੱਫ. ਆਈ. ਆਰ. ਨੰਬਰ-345 ‘ਚ ਹਨੀਪ੍ਰੀਤ ਤੋਂ ਇਲਾਵਾ ਅਦਿੱਤਿਆ ਇੰਸਾਂ, ਪਵਨ ਇੰਸਾਂ, ਸੁਰਿੰਦਰ ਧੀਮਾਨ ਇੰਸਾਂ, ਦਿਲਾਵਰ ਇੰਸਾਂ, ਦਾਨ ਸਿੰਘ, ਚਮਕੌਰ  ਸਿੰਘ ਤੇ ਮਹਿੰਦਰ ਇੰਸਾਂ ਦੇ ਨਾਂਅ ਵੀ ਸ਼ਾਮਿਲ ਹਨ, ਜਿਨ੍ਹਾਂ ‘ਚੋਂ ਅਦਿੱਤਿਆ ਇੰਸਾਂ ਤੇ ਮਹਿੰਦਰ ਇੰਸਾਂ ਨੂੰ ਪੁਲਿਸ ਹੁਣ ਤੱਕ ਗਿ?ਫ਼ਤਾਰ ਨਹੀਂ ਕਰ ਸਕੀ।