ਢਿੱਲੋਂ ਪਰਿਵਾਰ ਯੂ.ਐਸ.ਏ. ਵੱਲੋਂ ਮਾਤਾ ਹਰਵੰਤ ਕੌਰ ਬਾਜਵਾ ਦੀ ਯਾਦ ਵਿਚ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਲੱਖ ਰੁਪਏ ਦਾ ਦਾਨ

ਢਿੱਲੋਂ ਪਰਿਵਾਰ ਯੂ.ਐਸ.ਏ. ਵੱਲੋਂ ਮਾਤਾ ਹਰਵੰਤ ਕੌਰ ਬਾਜਵਾ ਦੀ ਯਾਦ ਵਿਚ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਲੱਖ ਰੁਪਏ ਦਾ ਦਾਨ

ਬੰਗਾ/ਬਿਊਰੋ ਨਿਊਜ਼ :
ਯੂ.ਐਸ.ਏ. ਵਸਦੇ ਬੀਬੀ ਪਰਮਿੰਦਰ ਕੌਰ ਢਿੱਲੋਂ ਪਤਨੀ ਡਾ. ਤੇਜਪਾਲ ਸਿੰਘ ਢਿੱਲੋਂ (ਸੀਨੀਅਰ ਟਰੱਸਟ ਮੈਂਬਰ) ਅਤੇ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਹਰਵੰਤ ਕੌਰ ਬਾਜਵਾ ਪਤਨੀ ਮਰਹੂਮ ਏਅਰ ਮਾਰਸ਼ਲ ਸ. ਪੂਰਨ ਸਿੰਘ ਬਾਜਵਾ ਦੀ ਨਿੱਘੀ ਯਾਦ ਵਿਚ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੋੜਵੰਦ ਮਰੀਜ਼ਾਂ ਲਈ ਇੱਕ ਲੱਖ ਰੁਪਏ ਦਾ ਦਾਨ ਦਿੱਤਾ ਹੈ। ਇਸ ਵਿਸ਼ੇਸ਼ ਕਾਰਜ ਲਈ ਡਾ. ਤੇਜਪਾਲ ਸਿੰਘ ਢਿੱਲੋਂ ਅਤੇ ਬੀਬੀ ਪਰਮਿੰਦਰ ਕੌਰ ਢਿੱਲੋਂ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਪੁੱਜੇ ਅਤੇ ਚੈੱਕ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਟਰੱਸਟ ਅਤੇ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ।
ਬੀਬੀ ਪਰਮਿੰਦਰ ਕੌਰ ਢਿੱਲੋਂ ਅਤੇ ਡਾ. ਤੇਜਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਪਰਿਵਾਰ ਭਵਿੱਖ ਵਿਚ ਵੀ ਟਰੱਸਟ ਵੱਲੋਂ ਲੋਕ ਸੇਵਾ ਨੂੰ ਸਮਰਪਿਤ ਵੱਖ ਵੱਖ ਸਿਹਤ ਸੇਵਾਵਾਂ ਅਤੇ ਵਿਦਿਅਕ ਸੇਵਾਵਾਂ ਦੇ ਪ੍ਰੋਜੈਕਟਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਵੇਗਾ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਮਲਕੀਅਤ ਸਿੰਘ ਬਾਹੜੋਵਾਲ ਨੇ ਟਰੱਸਟ ਅਧੀਨ ਚੱਲਦੀਆਂ ਸੰਸਥਾਵਾਂ ਤੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਸ. ਬਾਹੜੋਵਾਲ ਨੇ ਢਿੱਲੋਂ ਪਰਿਵਾਰ ਦਾ ਧੰਨਵਾਦ ਕੀਤਾ। ਟਰੱਸਟ ਵੱਲੋਂ ਬੀਬੀ ਪਰਮਿੰਦਰ ਕੌਰ ਢਿੱਲੋਂ ਅਤੇ ਡਾ. ਤੇਜਪਾਲ ਸਿੰਘ  ਢਿੱਲੋਂ ਦਾ ਯਾਦ ਚਿੰਨ੍ਹ ਭੇਟ ਕਰਕੇ  ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਖਜ਼ਾਨਚੀ ਟਰੱਸਟ ਹਾਜ਼ਰ ਸਨ। ਵਰਣਨਯੋਗ ਹੈ ਕਿ ਮਾਤਾ ਹਰਵੰਤ ਕੌਰ ਬਾਜਵਾ ਡਾ. ਤੇਜਪਾਲ ਸਿੰਘ ਢਿੱਲੋਂ ਦੇ ਸੱਸ ਮਾਤਾ ਜੀ ਸਨ।  ਡਾ. ਤੇਜਪਾਲ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਅਮਰੀਕਾ ਵਿਚ ਚੱਲ ਰਹੀ ਸਹਿਯੋਗੀ ਚੈਰੀਟੀ ਸੰਸਥਾ ‘ਸਵੇਰਾ’ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨਾਲ ਮਿਲ ਕੇ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਲੋਕਾਂ ਨੂੰ  ਆਧੁਨਿਕ ਮੈਡੀਕਲ ਸੇਵਾਵਾਂ ਮੁਫ਼ਤ ਕੈਂਪਾਂ ਰਾਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।