ਰਾਜਨਾਥ ਸਿੰਘ, ਜੰਗ ਦਾ ਛੁਣਛੁਣਾ ਤੇ ‘ਵੈਗ ਦੀ ਡੌਗ’

0
672

article-rajnath-singh

ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਮੌਜੂਦਾ ਰਾਸ਼ਟਰਪਤੀ ਸੈਕਸ ਸਕੈਂਡਲ ਵਿਚ ਫਸੇ ਸਨ, ਲੋਕਪ੍ਰਿਯਤਾ ਦਾ ਗਰਾਫ਼ ਡਿੱਗਿਆ ਹੋਇਆ ਸੀ। ਹੁਣ ਇਸ ਸਮੱਸਿਆ ਨਾਲ ਨਜਿੱਠਿਆ ਕਿਵੇਂ ਜਾਵੇ? ਤਾਂ ਰਾਸ਼ਟਰਪਤੀ ਦੀ ਟੀਮ ਨੇ ਠੇਕਾ ਦਿੱਤਾ ਰਾਬਰਟ ਡੀ ਨੀਰੋ ਨੂੰ ਅਤੇ ਉਨ੍ਹਾਂ ਨੇ ਇਕ ਫ਼ਿਲਮ ਡਾਇਰੈਕਟਰ ਭਾਵ ਡਸਟਿਨ ਹਾਫ਼ਮੈਨ ਨੂੰ ਫੜ ਕੇ ਇਕ ਨਕਲੀ ਯੁੱਧ ਘੜ ਲਿਆ। ਅਲਬਾਨੀਆ ਨਾਲ ਇਕ ਨਕਲੀ ਯੁੱਧ ਫਿਲਮਾਇਆ ਗਿਆ, ਜਿਸ ਨੂੰ ਅਮਰੀਕੀ ਜਨਤਾ ਨੂੰ ਪਰੋਸ ਦਿੱਤਾ ਗਿਆ ਅਤੇ ਲੋਕਾਂ ਦਾ ਧਿਆਨ ਰਾਸ਼ਟਰਪਤੀ ਦੇ ਸਕੈਂਡਲਾਂ ਤੋਂ ਭਟਕਾਇਆ ਗਿਆ।

ਕਰਾਂਤੀ ਸੰਭਵ
ਤਾਜ਼ਾ ਮੁੱਦੇ ਸਰਜੀਕਲ ਸਟਰਾਈਕਲ ‘ਤੇ ਗੱਲ ਕਰਦੇ ਹਾਂ। ਜਦੋਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਕ ਕਹਾਣੀ ਟਵੀਟ ਕੀਤੀ, ਜਿਸ ਨੂੰ ਮੈਂ ਬਹੁਤਾ ਗੌਰ ਨਾਲ ਨਹੀਂ ਦੇਖਿਆ ਸੀ। ਰਾਜਨਾਥ ਸਿੰਘ ਨੂੰ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਮੁਹਿੰਮ ਦਾ ਜ਼ਿਕਰ ਸੀ। ਇਧਰ-ਉਧਰ ਮਾਊਸ ਘੁਮਾਉਣ ਤੋਂ ਬਾਅਦ ਇਕ ਵਾਰ ਫੇਰ ਉਮਰ ਸਾਹਿਬ ਦੀ ਟਿੱਪਣੀ ਦੇਖੀ ਤਾਂ ਪਤਾ ਚੱਲਿਆ ਕਿ ਉਹ ਅਖ਼ੀਰਲਾ ਪਹਿਰਾ ਪੜ੍ਹਨ ਲਈ ਵੀ ਲਿਖਿਆ ਸੀ। ਇਸ ਪਹਿਰੇ ਵਿਚ ਕਸ਼ਮੀਰ ਵਿਚ ਹੋਣ ਵਾਲੇ ਕਿੱਸੇ ਵੱਡੇ ਫ਼ੌਜੀ ਆਪਰੇਸ਼ਨ ਦੀ ਗੱਲ ਕੀਤੀ ਗਈ ਸੀ। ਇਹ ਜਾਣਕਾਰੀ ਵੀ ਮੈਨੂੰ ਸਾਧਾਰਨ ਜਿਹੀ ਹੀ ਲਗਣੀ ਸੀ ਪਰ ਜੇ ਤਰੀਕ ‘ਤੇ ਨਜ਼ਰ ਨਾ ਪੈਂਦੀ, ਜੋ ਜੂਨ ਦੀ ਸੀ, ਭਾਵ ਚਾਰ ਮਹੀਨੇ ਪਹਿਲਾਂ ਦੀ।
ਫਿਰ ਧਿਆਨ ਨਾਲ ਪੜ੍ਹਿਆ। ਉਮਰ ਅਬਦੁੱਲਾ ਦਾ ਕਹਿਣਾ ਸੀ ਕਿ ਜੂਨ ਦੀ ਇਸ ਰਿਪੋਰਟ ਤੋਂ ਪੱਤਰਕਾਰਾਂ ਨੇ ਅਸਲੀ ਮੁੱਦਾ ਖੂੰਝਾ ਦਿੱਤਾ। ਦਰਅਸਲ ਰਿਪੋਰਟ ਵਿਚ ਸਥਾਨਕ ਭਾਜਪਾ ਨੇਤਾਵਾਂ ਦੇ ਹਵਾਲੇ ਨਾਲ ਲਿਖਿਆ ਗਿਆ ਸੀ ਕਿ ਜੰਮੂ-ਕਸ਼ਮੀਰ ਵਿਚ ਵੱਡਾ ਆਪਰੇਸ਼ਨ ਹੋਣ ਵਾਲਾ ਹੈ, ਜਿਸ ਵਿਚ ਸਫਲਤਾ ਮਿਲੇਗੀ, ਆਪਰੇਸ਼ਨ ਮਗਰੋਂ ਰਾਜਨਾਥ ਸਿੰਘ ਹੀਰੋ ਬਣਨਗੇ ਤੇ ਉਨ੍ਹਾਂ ਨੂੰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਲਈ ਸਹੀ ਮਾਹੌਲ ਹੋਵੇਗਾ। ਇਹ ਖ਼ਬਰ ਵਾਕਿਆ ਹੀ ਦਿਲਚਸਪ ਸੀ। ਜੇਕਰ ਇਹ ਖ਼ਬਰ ਸਹੀ ਹੈ ਤਾਂ ਫਿਰ ਸਰਜੀਕਲ ਸਟਰਾਈਕ ਦੀ ਪਟਕਥਾ ਬਹੁਤ ਪਹਿਲਾਂ ਲਿਖੀ ਜਾ ਚੁੱਕੀ ਸੀ, ਉੜੀ ਤਾਂ ਤੁਰੰਤ ਕਾਰਨ ਸੀ। ਸਰਕਾਰ ਦੀ ਰਣਨੀਤੀ ਸਾਫ਼ ਸੀ। ਉਮਰ ਅਬਦੁੱਲਾ ਨੇ ਆਪਣੇ ਦੂਸਰੇ ਟਵੀਟ ਵਿਚ ਇਹੀ ਅੰਡਰਲਾਈਨ ਕੀਤਾ ਕਿ ਇਹ ਖ਼ਬਰ ਉੜੀ ਹਮਲੇ, ਘਾਟੀ ਵਿਚ ਚੱਲ ਰਹੇ ਵਿਦਰੋਹ ਤੋਂ ਪਹਿਲਾਂ ਦੀ ਹੈ। ਮਨ ਵਿਚ ਸਵਾਲ ਉਠਿਆ ਕਿ ਆਖ਼ਰ ਇਹ ਖ਼ਬਰ ਭਾਰਤੀ ਰਾਜਨੀਤੀ ਦੇ ਸੰਦਰਭ ਵਿਚ ਨਵੀਂ ਕਿਉਂ ਲੱਗ ਰਹੀ ਹੈ…? ਉਸੇ ਸਵਾਲ ਦਾ ਬੇਸ਼ਕੀਮਤੀ ਵਿਚਾਰ, ਇਕ ਪਹਿਰੇ ਬਾਅਦ…
ਦਰਅਸਲ, ਇਸ ਖ਼ਬਰ ਨਾਲ ਮੈਨੂੰ ਅੱਜ ਦੀ ਦੂਸਰੀ ਫ਼ਿਲਮ ਯਾਦ ਆ ਗਈ, ਜਿਸ ਦਾ ਨਾਂ ਸੀ ‘ਵੈਗ ਦੀ ਡੌਗ’। ਦੋ ਜ਼ੋਰਦਾਰ ਅਦਾਕਾਰ ਉਸ ਵਿਚ ਸਨ, ਰਾਬਰਟ ਡੀ ਨੀਰੋ ਤੇ ਡਸਟਿਨ ਹਾਫ਼ਮੈਨ। ਕਹਾਣੀ ਇਹ ਸੀ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਮੌਜੂਦਾ ਰਾਸ਼ਟਰਪਤੀ ਸੈਕਸ ਸਕੈਂਡਲ ਵਿਚ ਫਸੇ ਸਨ, ਲੋਕਪ੍ਰਿਯਤਾ ਦਾ ਗਰਾਫ਼ ਡਿੱਗਿਆ ਹੋਇਆ ਸੀ। ਹੁਣ ਇਸ ਸਮੱਸਿਆ ਨਾਲ ਨਜਿੱਠਿਆ ਕਿਵੇਂ ਜਾਵੇ? ਤਾਂ ਰਾਸ਼ਟਰਪਤੀ ਦੀ ਟੀਮ ਨੇ ਠੇਕਾ ਦਿੱਤਾ ਰਾਬਰਟ ਡੀ ਨੀਰੋ ਨੂੰ ਅਤੇ ਉਨ੍ਹਾਂ ਨੇ ਇਕ ਫ਼ਿਲਮ ਡਾਇਰੈਕਟਰ ਭਾਵ ਡਸਟਿਨ ਹਾਫ਼ਮੈਨ ਨੂੰ ਫੜ ਕੇ ਇਕ ਨਕਲੀ ਯੁੱਧ ਘੜ ਲਿਆ। ਅਲਬਾਨੀਆ ਨਾਲ ਇਕ ਨਕਲੀ ਯੁੱਧ ਫਿਲਮਾਇਆ ਗਿਆ, ਜਿਸ ਨੂੰ ਅਮਰੀਕੀ ਜਨਤਾ ਨੂੰ ਪਰੋਸ ਦਿੱਤਾ ਗਿਆ ਅਤੇ ਲੋਕਾਂ ਦਾ ਧਿਆਨ ਰਾਸ਼ਟਰਪਤੀ ਦੇ ਸਕੈਂਡਲਾਂ ਤੋਂ ਭਟਕਾਇਆ ਗਿਆ। ਦਰਅਸਲ ਇਹੀ ‘ਵੈਗ ਦੀ ਡੌਗ’ ਮੁਹਾਵਰੇ ਦਾ ਮਤਲਬ ਵੀ ਹੈ। ਛੋਟੀਆਂ ਚੀਜ਼ਾਂ ਵਿਚੋਂ ਧਿਆਨ ਹਟਾ ਕੇ ਵੱਡੀ ਖੇਡ ਖੇਡਣਾ। ਵੈਸੇ ਵਿਕੀਪੀਡੀਆ ਨੇ ਇਕ ਹੋਰ ਦਿਲਚਸਪ ਜਾਣਕਾਰੀ ਦਿੱਤੀ ਹੈ। ਉਹ ਇਹ ਕਿ ਫ਼ਿਲਮ ਦੇ ਰਿਲੀਜ਼ ਹੋਣ ਦੇ ਇਕ ਮਹੀਨੇ ਬਾਅਦ ਮੋਨਿਕਾ ਲੈਵਿੰਸਕੀ ਵਾਲੇ ਸਕੈਂਡਲ ਵਿਚ ਕਲਿੰਟਨ ਸਾਹਿਬ ਫਸੇ ਸਨ ਤੇ ਸੂਡਾਨ ਦੇ ਕਿਸੇ ਇਲਾਕੇ ਵਿਚ ਅਮਰੀਕਾ ਨੇ ਹਮਲਾ ਵੀ ਕੀਤਾ ਸੀ। ਸੋਚੋ, ਫ਼ਿਲਮ ਰਿਲੀਜ਼ ਦੇ ਇਕ ਮਹੀਨੇ ਬਾਅਦ।
ਕੁੱਲ ਮਿਲਾ ਕੇ, ਇਹ ਫ਼ਿਲਮ ਇਸ ਲਈ ਯਾਦ ਆਈ ਕਿ ਅਮਰੀਕਾ ਵਿਚ ਤਾਂ ਜੰਗ ਤੇ ਸਿਆਸਤ ਦਾ ਹਮੇਸ਼ਾ ਡੂੰਘਾ ਰਿਸ਼ਤਾ ਰਿਹਾ ਹੈ। ਵੈਸੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ ਰਿਹਾ ਹੈ ਤੇ ਪਾਕਿਸਤਾਨ ਵਿਚ ਤਾਂ ਲੋਕਤੰਤਰ ਦੀ ਇਮਾਰਤ ਹੀ ਯੁੱਧ ਦੇ ਸੀਮਿੰਟ ਨਾਲ ਖੜ੍ਹੀ ਹੈ। ਪਰ ਆਪਣੇ ਮੁਲਕ ਦਾ ਪਰਜਾਤੰਤਰ ਇਸ ਮਾਮਲੇ ਵਿਚ ਪੱਕਾ ਰਿਹਾ ਹੈ। ਵੋਟਰ ਬਹੁਤ ਸਮਝਦਾਰ ਰਹੇ ਹਨ। ਜੰਗ ਨੇ ਕਦੇ ਸਾਨੂੰ ਜ਼ਿਆਦਾ ਉਤਸ਼ਾਹਤ ਨਹੀਂ ਕੀਤਾ ਹੈ।
ਅਸੀਂ ਲੋਕ ਵੋਟਰ ਨੂੰ ਭਾਵੇਂ ਸੁਸਤ ਕਹੀਏ, ਪਰ ਇਹ ਸਾਡਾ ਜੁਝਾਰੂਪਣ ਹੈ ਕਿ ਦਿੱਲੀ ਦੇ ਸਰੋਜਨੀ ਨਗਰ ਮਾਰਕੀਟ ਵਿਚ ਬੰਬ ਫਟ ਗਿਆ ਹੈ ਤੇ ਲਾਜਪਤ ਨਗਰ ਮਾਰਕੀਟ ਤੋਂ ਸਿਰਹਾਣਿਆਂ ਦੇ ਗਿਲਾਫ਼ ਖਰੀਦ ਲੈਂਦੇ ਹਾਂ। ਅਸੀਂ ਹਿੰਸਾ ਦਾ ਜਵਾਬ ਗਿਲਾਫ਼ ਖ਼ਰੀਦ ਕੇ ਦਿੰਦੇ ਰਹੇ ਹਾਂ। ਲੋਕਲ ਟਰੇਨ ਵਿਚ ਬੰਬ ਫਟਦਾ ਹੈ ਤਾਂ ਅਸੀਂ ਬੱਸ ਵਿਚ ਨਿਕਲਦੇ ਹਾਂ, ਬੱਸ ਵਿਚ ਬੰਬ ਫਟਦਾ ਹੈ ਤਾਂ ਆਟੋ ਰਾਹੀਂ ਜਾਂਦੇ ਹਾਂ। ਦਹਿਸ਼ਤਗਰਦ ਸਾਨੂੰ ਰੋਕ ਨਹੀਂ ਸਕਦੇ। ਉਹ ਜਾਨ ਲੈਂਦੇ ਰਹਿੰਦੇ ਹਨ, ਅਸੀਂ ਵਧਦੇ ਰਹਿੰਦੇ ਹਾਂ। ਵੋਟਰਾਂ ਦੇ ਮਨ ਵਿਚ ਯੁੱਧ ਅਤੇ ਸਰਜੀਕਲ ਸਟਰਾਈਕ ਦਾ ਮੁਕਾਬਲਾ ਪਿਆਜ਼, 2 ਜੀ ਅਤੇ ਗਾਂ ਨਾਲ ਜਦੋਂ ਵੀ ਹੋਵੇ, ਅਸੀਂ ਪਿਆਜ਼ ਤੇ ਗਾਂ ਚੁਣਦੇ ਹਾਂ। ਅਸੀਂ ਕਦੇ ‘ਵਾਰ ਐਂਡ ਪੀਸ’ ‘ਤੇ ਵੋਟ ਨਹੀਂ ਦਿੱਤੀ, ਅਸੀਂ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ‘ਤੇ ਵੋਟ ਦਿੰਦੇ ਹਾਂ। ਭਾਵੇਂ ਹੀ ਬੰਪਰ ‘ਤੇ ਸਕਰੈਚ ਲੱਗਣ ‘ਤੇ ਆਪਣੇ ਗਵਾਂਢੀ ਨੂੰ ਚਾਕੂ ਮਾਰ ਕੇ ਅਸੀਂ ਉਸ ਦੀ ਜਾਨ ਲੈ ਲੈਂਦੇ ਹਾਂ ਪਰ ਉਹ ਤਾਂ ਘਰੇਲੂ ਪੱਧਰ ਦੀ ਗੱਲ ਹੈ। ਕੌਮਾਂਤਰੀ ਪੱਧਰ ‘ਤੇ ਜੇਕਰ ਭਾਰਤ ਦੀ ਦਿਖ ਸ਼ਾਂਤੀ ਪ੍ਰਿਯ ਦੇਸ਼ ਵਾਲੀ ਹੈ, ਤਾਂ ਵੋਟਰਾਂ ਦਾ ਧੰਨਵਾਦ।
…ਪਰ ਹੁਣ ਵੋਟਰ ਬਦਲ ਰਹੇ ਹਨ, ਯੁੱਧ ਨੂੰ ਲੈ ਕੇ ਲੋਕਾਂ ਵਿਚ ਦਿਲਚਸਪੀ ਵਧਣ ਲੱਗੀ ਹੈ। ਵਿਸ਼ਵ ਗੁੱਸੇ ਦੇ ਯੁੱਗ ਵਿਚ ਜੀ ਰਿਹਾ ਹੈ। ਬਰੈਕਜ਼ਿਟ ਤੋਂ ਲੈ ਕੇ ਡੋਨਾਲਡ ਟਰੰਪ ਤਕ। ਭਾਰਤ ਵਿਚ ਵੀ ਗੁੱਸੇ ਦੇ ਸਰਵੋਤਮ ਕਾਰਨ ਸਾਹਮਣੇ ਹਨ। ਮੱਧ ਵਰਗੀ ਅਮੀਰੀ, ਨਿਮਨ ਵਰਗ ਦੀ ਨਿਰਾਸ਼ਾ, ਜ਼ਿਆਦਾ ਕਮਾਈ, ਜ਼ਿਆਦਾ ਈ.ਐਮ.ਆਈ., ਦੀਵਾਲੀ ਡਿਸਕਾਉਂਟ, ਸ਼ਾਨਦਾਰ ਗੱਡੀਆਂ ਤੇ ਪਾਰਕਿੰਗ ਹੈ, ਉਂਗਲ ਚੁੱਕ ਕੇ ਭਾਸ਼ਣ ਦੇਣ ਵਾਲੇ ਵੀ, ਬਾਹਾਂ ਚੜ੍ਹਾਉਂਦੇ ਨੇਤਾ ਵੀ…ਯੁੱਧ ਪਾਲਣ ਲਈ ਆਦਰਸ਼ ਸਥਿਤੀ ਵੀ ਆ ਚੁੱਕੀ ਹੈ। ਹਿੰਸਾ ਦੀ ਸੈਕਸ ਅਪੀਲ ਨਾਲ ਜਿੰਨੇ ਖੱਬੇ ਤੇ ਸੱਜੇ ਪੱਖੀ ਮੋਹੇ ਜਾ ਰਹੇ ਹਨ, ਓਨੇ ਹੀ ਮਦਹੋਸ਼ ਖ਼ੁਦ ਨੂੰ ਲਿਬਰਲ ਕਹਿਣ ਵਾਲੇ ਵੀ ਹਨ, ਜੋ ਸਰਕਾਰ ਨੂੰ ਜੰਮ ਕੇ ਉਕਸਾ ਰਹੇ ਹਨ। ਮੱਧਯ ਮਾਰਗ ਦੀ ਸਮੂਹਕ ਹੱਤਿਆ ਹੋ ਗਈ ਹੈ।
ਇਸ ਬਦਲਾਅ ਨੂੰ ਫੜਨ ਲਈ ਸਾਰੀਆਂ ਪਾਰਟੀਆਂ ਉਤਾਵਲੀਆਂ ਹਨ। ਸਰਜੀਕਲ ਸਟਰਾਈਕ ਦੀ ਪ੍ਰਸੰਸਾ ਨਾਲ ਹਰੀ-ਪੀਲੀ ਨਿੰਦਾ ਹੁੰਦਿਆਂ ਅਸੀਂ ਦੇਖ ਲਿਆ ਹੈ। ਕਿਹਾ ਗਿਆ-ਯੂ.ਪੀ.ਏ. ਵੇਲੇ ਵੀ ਸਰਜੀਕਲ ਸਟਰਾਈਕ ਹੋਏ ਸਨ, ਤਾਂ ਉਦੋਂ ਜ਼ਿਕਰ ਕਿਉਂ ਨਹੀਂ ਹੋਇਆ ਸੀ? ਹੁਣ ਕਿਉਂ ਹੋ ਰਿਹਾ ਹੈ? ਸਮੱਸਿਆ ਸਟਰਾਈਕ ਤੋਂ ਹੈ, ਜਾਂ ਉਸ ਨੂੰ ਜਨਤਕ ਕਰਨ ਤੋਂ? ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਵਿਅੰਗ ਕਰਦੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਮ ਕਰਦੇ ਹਨ, ਫ਼ੌਜ ‘ਤੇ ਸਵਾਲ ਉਠਾਉਂਦੇ ਹਨ। ਮਨੀਸ਼ ਸਿਸੋਦੀਆ ਵਿਚਾਰੇ ਆਪਣੇ ਟਵੀਟ ਰਾਹੀਂ ਉਨ੍ਹਾਂ ਤਾਅਨਿਆਂ ਨੂੰ ਇਕ ਗੰਭੀਰ ਸਵਾਲ ਵਿਚ ਬਦਲ ਦੇਣਾ ਚਾਹੁੰਦੇ ਹਨ ਪਰ ਵਿਅੰਗ ਨਾਲ ਸਮੱਸਿਆ ਤਾਂ ਹੁੰਦੀ ਹੈ। ਗੰਭੀਰ ਬਿਆਨ ਨੂੰ ਤਾਂ ਵਿਅੰਗ ਕੈਟਾਗਰੀ ਵਿਚ ਕਵਾਲੀਫਾਈ ਕਰਵਾਇਆ ਜਾ ਸਕਦਾ ਹੈ, ਜਿਵੇਂ ਮਾਰਕੇਡਯ ਕਾਟਜੂ ਕਰਦੇ ਹਨ, ਪਰ ਵਿਅੰਗ ਵਾਲੇ ਬਿਆਨ ਨੂੰ ਗੰਭੀਰ ਕੈਟਾਗਰੀ ਵਿਚ ਵਾਈਲਡ ਕਾਰਡ ਐਂਟਰੀ ਵੀ ਨਹੀਂ ਮਿਲਦੀ।
ਫਿਰ ਮਹਿਬੂਬ ਮੁਫ਼ਤੀ ਤੋਂ ‘ਭਾਰਤ ਮਾਤਾ ਦੀ ਜੈ’ ਬੁਲਾਉਣਾ ਪੈਂਦਾ ਹੈ। ‘ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਦਿੱਤਾ ਗਿਆ ਹੈ’ ਜਿਵੇਂ ਜੈਵਿਕ ਬਿਆਨ ਦੇਣੇ ਪੈਂਦੇ ਹਨ। ਚਿੰਤਾ ਇਸ ਗੱਲ ਦੀ ਹੈ ਕਿ ਜਿਸ ਤਰੀਕੇ ਨਾਲ ਸਾਰੀਆਂ ਪਾਰਟੀਆਂ ਸਰਜੀਕਲ ਸਟਰਾਈਕ ਦਾ ਪੋਸਟਮਾਰਟਮ ਕਰ ਰਹੀਆਂ ਹਨ, ਕਿਤੇ ਅਜਿਹਾ ਨਾ ਹੋਵੇ, ਇਸ ਦੀ ਲਾਸ਼ ਨੂੰ ਮਮੀ ਬਣਾ ਕੇ ਸਾਰੇ ਆਪਣੇ ਆਪਣੇ ਮੈਨੀਫੈਸਟੋਆਂ ਵਿਚ ਸਹੇਜ ਕੇ ਰੱਖ ਲੈਣ।
ਖ਼ੈਰ, ਹੋ ਸਕਦਾ ਸੀ, ਜੇਕਰ ਖ਼ਬਰ ਵੱਡੀ ਹੁੰਦੀ, ਜਿਵੇਂ ਅਬਦੁੱਲਾ ਜੀ ਬੋਲ ਰਹੇ ਸਨ, ਤਾਂ ‘ਸਬੂਤਯਾਚਕ, ਆਲੋਚਕ’ ਸਰਕਾਰ ‘ਤੇ ਇਹ ਦੋਸ਼ ਲਾਉਂਦੇ ਕਿ ਸਿਆਸੀ ਲਾਹੇ ਲਈ ਸਟਰਾਈਕ ਕਰਵਾਇਆ ਗਿਆ। ‘ਤੇ ਇਸ ‘ਤੇ ਕੋਈ ਸਵਾਲ ਨਾ ਚੁੱਕਣਾ, ਸ਼ੱਕ ਜ਼ਰੂਰ ਉਠਾ ਸਕਦਾ ਹੈ, ਜਾਂ ਹੋ ਸਕਦਾ ਹੈ, ਸਾਰਿਆਂ ਨੇ ਵਾਕਿਆ ਮੌਕਾ ਖੂੰਝਾ ਦਿੱਤਾ ਹੋਵੇ, ਜਾਂ ਕਿਸੇ ਸਥਾਨਕ ਨੇਤਾ ਦਾ ਬੜਬੋਲਾਪਣ ਹੋਵੇ ਜਾਂ ਫਿਰ ਮੈਨੂੰ ਇਹ ਫ਼ਿਲਮ ਲੱਗੀ ਹੋਵੇ, ਇਸ ਲਈ ਇਹ ਲੇਖ ਲਿਖ ਦਿੱਤਾ ਪਰ ਸਾਡੇ ਸਾਹਮਣੇ ‘ਵੈਗ ਦੀ ਡੌਗ’ ਇਕ ਬਲੂਪ੍ਰਿੰਟ ਹੈ, ਦੇਖਣਾ ਜੇ ਵਕਤ ਮਿਲੇ…ਆਉਣ ਵਾਲਾ ਕੱਲ੍ਹ ਨਜ਼ਰ ਆਏਗਾ।
(ਐਨ.ਡੀ.ਟੀ.ਵੀ. ਤੋਂ ਧੰਨਵਾਦ ਸਹਿਤ)