ਬਨਾਰਸ ‘ਵਰਸਿਟੀ ਦੀਆਂ ਕੁੜੀਆਂ ਦੀ ਪੁਕਾਰ-ਮੋਦੀ ਜੀ ਸਾਡੇ ‘ਮਨ ਕੀ ਬਾਤ’ ਵੀ ਸੁਣੋ

0
252

banaras
”ਸਿਰਫ਼ ਬਨਾਰਸ ਹੀ ਨਹੀਂ, ਪੂਰੇ ਭਾਰਤ ਨੂੰ ਜੁਮਲਾ ਦੇਣਾ ਬੰਦ ਕਰੋ”
ਸਾਡੇ ਦਿਲ ਦੀ ਗੱਲ ਸੁਣਨੀ ਤਾਂ ਦੂਰੀ, ਮੋਦੀ ਜੀ ਨੇ ਤਾਂ ਅਸਫੋਸ ਦੇ ਦੋ ਸ਼ਬਦ ਵੀ ਨਹੀਂ ਬੋਲੇ, ਆਖਰ ਕਿਉਂ? ਸਾਡੇ ਵੀਸੀ ਅਤੇ ਪ੍ਰਧਾਨ ਮੰਤਰੀ ਦੀ ਮਾਨਸਿਕਤਾ ‘ਚ ਕੋਈ ਅੰਤਰ ਨਹੀਂ। ਦੋਵੇਂ ਸ਼ਾਂਤ ਰਹੇ, ਜਦੋਂ ਅੰਦੋਲਨ ਵਧਿਆ ਤਾਂ ਲਾਠੀਚਾਰਜ ਕਰਵਾ ਕੇ ਲੜਕੀਆਂ ਨੂੰ ਕਮਜ਼ੋਰ ਕਰ ਦਿੱਤਾ ਗਿਆ। ਜਿਸ ਬਨਾਰਸ ਨੂੰ ਕਿਉਟੋ ਬਣਾਉਣ ਚੱਲੇ ਸੀ, ਉਸ ਬਨਾਰਸ ਦੀਆਂ ਟੇਢੀ-ਮੇਢੀ ਗਲੀਆਂ ‘ਚ ਕਦੇ ਆ ਕੇ ਤਾਂ ਵੇਖੋ। ਸ਼ਾਇਦ ਚੋਣ ਜਿੱਤਣ ਤੋਂ ਬਾਅਦ ਤੁਸੀਂ ਸਿਰਫ ਉਦਘਾਟਨਾਂ ਦੇ ਫਿੱਤੇ ਕੱਟਣ ਲਈ ਹੀ ਇੱਥੇ ਆਏ, ਕਦੇ ਬਨਾਰਸ ਦੀ ਜਨਤਾ ਦਾ ਦਰਦ ਸੁਣਨ ਦਾ ਸਮਾਂ ਨਹੀਂ ਮਿਲਿਆ, ਆਖਿਰ ਕਿਉਂ?
– ਸਮੀਰਾਤਮਜ ਮਿਸ਼ਰ
ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਪਿਛਲੇ ਕਈ ਦਿਨਾਂ ਤੋਂ ਮਚੇ ਹੰਗਾਮੇ ਤੋਂ ਬਾਅਦ ਉਥੇ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਤਮਾਮ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ।
ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਨਾ ਸਿਰਫ ਹੋਸਟਲ ਸਗੋਂ ਕੈਂਪਸ ਅੰਦਰ ਵੀ ਬਹੁਤ ਸਾਰੀਆਂ ਵਿਦਿਆਰਥਣਾਂ ਨੂੰ ਪ੍ਰੇਸ਼ਾਨੀਆਂ ਹਨ, ਜਿਨ੍ਹਾਂ ਨੂੰ ਆਮ ਤੌਰ ‘ਤੇ ਉਠਾਇਆ ਜਾਂਦਾ ਹੈ, ਪਰ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਨ੍ਹਾਂ ਵਿਦਿਆਰਥਣਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਸ਼ਹਿਰ ਤੋਂ ਲੋਕ ਸਭਾ ‘ਚ ਗਏ ਹਨ, ਇਸ ਦੇ ਬਾਵਜੂਦ ਉਹ ਕਾਲਜ ‘ਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।
ਵਿਦਿਆਰਥਣਾਂ ਦਾ ਇਹ ਵੀ ਕਹਿਣਾ ਹੈ ਕਿ ਕਾਲਜ ‘ਚ ਬਹੁਤ ਸਾਰੀਆਂ ਪਾਬੰਦੀਆਂ ਹਨ ਅਤੇ ਉਨ੍ਹਾਂ ਦਾ ਥੋੜ੍ਹਾ ਜਿਹਾ ਉਲੰਘਣ ਹੋਣ ‘ਤੇ ਸੁਰੱਖਿਆ ਮੁਲਾਜ਼ਮ ਅਤੇ ਵਾਰਡਨ ਵਲੋਂ ਇਹ ਕਿਹਾ ਜਾਂਦਾ ਹੈ ਕਿ ਹੁਣ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਬੀਐਚਯੂ ਦੀਆਂ ਕੁੱਝ ਵਿਦਿਆਰਥਣਾਂ ਨੇ ਯੂਨੀਵਰਸਿਟੀ ਅਤੇ ਹੋਸਟਲਾਂ ਦੇ ਅਨੁਭਵ ਸਾਂਝੇ ਕੀਤੇ ਹਨ। ਇਨ੍ਹਾਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚਾਉਣੀ ਚਾਹੀਦੀ ਹੈ, ਤਾਂ ਕਿ ਉਹ ਇਥੇ ਦੀਆਂ ਵਿਦਿਆਰਥਣਾਂ ਦੇ ‘ਮਨ ਕੀ ਬਾਤ’ ਜਾਣ ਸਕਣ।
ਵੈਦਰੂਮੀ ਤਿਵਾਰੀ
ਪਿਛਲੇ ਦਿਨੀਂ ਬੀਐਚਯੂ ਦੀਆਂ ਵਿਦਿਆਰਥਣਾਂ ਜੇ ਅੰਦੋਲਨ ਅਤੇ ਪ੍ਰਦਰਸ਼ਨ ਲਈ ਮਜਬੂਰ ਹੋਈਆਂ ਹਨ ਤਾਂ ਉਹ ਸਿਰਫ ਇਕ ਦਿਨ ਦੀ ਇਕੱਲੀ ਘਟਨਾ ਨਹੀਂ ਸੀ। ਸਚਾਈ ਇਹ ਹੈ ਕਿ ਛੇੜਖਾਨੀ ਦੀਆਂ ਘਟਨਾਵਾਂ ਇਥੇ ਹਰ ਰੋਜ਼ ਹੁੰਦੀਆਂ ਹਨ। ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਆਮ ਤੌਰ ‘ਤੇ ਮਹਿਸੂਸ ਕਰਦੀਆਂ ਹਨ ਕਿ ਉਹ ਇੱਥੇ ਸੁਰੱਖਿਅਤ ਨਹੀਂ ਹਨ, ਕਿਉਂਕਿ ਨਾ ਤਾਂ ਇਥੇ ਰੌਸ਼ਨੀ ਦਾ ਸਹੀ ਪ੍ਰਬੰਧ ਹੈ, ਨਾ ਹੀ ਕਿਤੇ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਸੁਰੱਖਿਆ ਮੁਲਾਜ਼ਮਾਂ ਦਾ ਰਵੱਈਆ ਵੀ ਹੈਰਾਨ ਕਰਨ ਵਾਲਾ ਹੈ। ਪਿਛਲੇ ਦਿਨੀਂ ਜਦੋਂ ਛੇੜਛਾੜ ਤੋਂ ਪੀੜਤ ਆਪਣੀ ਸਾਥੀ ਦੇ ਸਮਰਥਨ ‘ਚ ਅਸੀਂ ਸੜਕ ‘ਤੇ ਉਤਰੇ ਤਾਂ ਸਾਡੇ ਉਤੇ ਲਾਠੀਚਾਰਜ ਕੀਤਾ ਗਿਆ, ਜਿਵੇਂ ਵਿਦਿਆਰਥਣਾਂ ਅਪਰਾਧੀ ਹੋਣ।
ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਕਾਲਜ ਅਤੇ ਹੋਸਟਲ ‘ਚ ਅਜਿਹੀ ਵਿਵਸਥਾ ਹੋਵੇ, ਜਿਸ ਨਾਲ ਵਿਦਿਆਰਥਣਾਂ ਨੂੰ ਅੰਦੋਲਨ ਅਤੇ ਪ੍ਰਦਰਸ਼ਨ ਦਾ ਰਸਤਾ ਨਾ ਅਪਣਾਉਣਾ ਪਵੇ। ਇਹ ਕਦਮ ਲੜਕੀਆਂ ਨੇ ਇੰਨੀ ਆਸਾਨੀ ਨਾਲ ਨਹੀਂ ਚੁੱਕਿਆ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿੰਨੀ ਪ੍ਰੇਸ਼ਾਨ ਹੋਣ ਤੋਂ ਬਾਅਦ ਵਿਦਿਆਰਥਣਾਂ ਸੜਕਾਂ ‘ਤੇ ਆਉਣ ਲਈ ਮਜਬੂਰ ਹੋਈਆਂ।
ਨੇਹਾ, ਖੋਜ ਵਿਦਿਆਰਥਣ, ਆਯੁਰਵੇਦ ਵਿਭਾਗ
ਮੋਦੀ ਜੀ ‘ਮਨ ਕੀ ਬਾਤ’ ਆਮ ਤੌਰ ‘ਤੇ ਕਰਦੇ ਹਨ। ਪਰ ਸਾਡੀ ਅਪੀਲ ਹੈ ਕਿ ਘੱਟੋ-ਘੱਟ ਸਾਡੇ ਦਿਲ ਦੀ ਗੱਲ ਤਾਂ ਸੁਣ ਲਓ। ਬੀਐਚਯੂ ‘ਚ ਛੇੜਛਾੜ ਦੇ ਵਿਰੋਧ ‘ਚ ਲੜਕੀਆਂ ਦੀ ਗੱਲ ਵੀਸੀ ਵਲੋਂ ਨਾ ਸੁਣਨ ਕਾਰਨ ਸੜਕਾਂ ‘ਤੇ ਉਹ ਉਤਰਨ ਲਈ ਮਜਬੂਰ ਹੋਈਆਂ ਅਤੇ ਅਸੀਂ ਆਪਣੇ ਦਿਲ ਦੀ ਗੱਲ ਅਗਲੇ ਦਿਨ ਉਸੇ ਰਸਤੇ ਮੋਦੀ ਜੀ ਦੇ ਬਨਾਰਸ ਆਉਣ ‘ਤੇ ਦੱਸਣਾ ਚਾਹੁੰਦੀਆਂ ਸਨ। ਪਰ ਆਪਣੇ ਹੀ ਸੰਸਦੀ ਖੇਤਰ ‘ਚ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੁਣੇ ਬਗੈਰ ਹੀ ਮੋਦੀ ਜੀ ਰਸਤਾ ਬਦਲ ਕੇ ਚਲੇ ਗਏ। ਕੀ ਕੇਂਦਰੀ ਯੂਨੀਵਰਸਿਟੀ ‘ਚ ਆਤਮ ਸੁਰੱਖਿਆ ਮੰਗਣ ਨੂੰ ਲਾਠੀਚਾਰਜ ਨਾਲ ਦਬਾ ਦੇਣਾ ਸਹੀ ਹੈ? ਕੀ ਸਾਡੇ ਰੱਖਿਅਕ ਨੇਤਾ ਸਿਰਫ ਵੋਟ ਮੰਗਣ ਤਕ ਹੀ ਮਾਂ, ਭੈਣ, ਬੇਟੀ ਬੋਲਦੇ ਹਨ, ਉਸ ਤੋਂ ਬਾਅਦ ਉਨ੍ਹਾਂ ਨੂੰ ਸਾਡੀਆਂ ਮੰਗਾਂ ਸਿਰਫ ਭੀੜ ਦਾ ਹਿੱਸਾ ਵਿਖਾਈ ਦਿੰਦੀਆਂ ਹਨ? ਸਾਡੇ ਦਿਲ ਦੀ ਗੱਲ ਸੁਣਨੀ ਤਾਂ ਦੂਰੀ, ਮੋਦੀ ਜੀ ਨੇ ਤਾਂ ਅਸਫੋਸ ਦੇ ਦੋ ਸ਼ਬਦ ਵੀ ਨਹੀਂ ਬੋਲੇ, ਆਖਰ ਕਿਉਂ? ਸਾਡੇ ਵੀਸੀ ਅਤੇ ਪ੍ਰਧਾਨ ਮੰਤਰੀ ਦੀ ਮਾਨਸਿਕਤਾ ‘ਚ ਕੋਈ ਅੰਤਰ ਨਹੀਂ। ਦੋਵੇਂ ਸ਼ਾਂਤ ਰਹੇ, ਜਦੋਂ ਅੰਦੋਲਨ ਵਧਿਆ ਤਾਂ ਲਾਠੀਚਾਰਜ ਕਰਵਾ ਕੇ ਲੜਕੀਆਂ ਨੂੰ ਕਮਜ਼ੋਰ ਕਰ ਦਿੱਤਾ ਗਿਆ। ਜਿਸ ਬਨਾਰਸ ਨੂੰ ਕਿਉਟੋ ਬਣਾਉਣ ਚੱਲੇ ਸੀ, ਉਸ ਬਨਾਰਸ ਦੀਆਂ ਟੇਢੀ-ਮੇਢੀ ਗਲੀਆਂ ‘ਚ ਕਦੇ ਆ ਕੇ ਤਾਂ ਵੇਖੋ। ਸ਼ਾਇਦ ਚੋਣ ਜਿੱਤਣ ਤੋਂ ਬਾਅਦ ਤੁਸੀਂ ਸਿਰਫ ਉਦਘਾਟਨਾਂ ਦੇ ਫਿੱਤੇ ਕੱਟਣ ਲਈ ਹੀ ਇੱਥੇ ਆਏ, ਕਦੇ ਬਨਾਰਸ ਦੀ ਜਨਤਾ ਦਾ ਦਰਦ ਸੁਣਨ ਦਾ ਸਮਾਂ ਨਹੀਂ ਮਿਲਿਆ, ਆਖਿਰ ਕਿਉਂ?
ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਘਰ ਤੋਂ ਬਾਹਰ ਕਿਸ ਦੀ ਹੈ? ਤੁਹਾਡੇ ਤੋਂ ਬਸ ਇੰਨੀ ਹੀ ਅਪੀਲ ਹੈ ਕਿ ਬਨਾਰਸ ਹੀ ਨਹੀਂ, ਸਗੋਂ ਪੂਰੇ ਭਾਰਤ ਨੂੰ ਜੁਮਲਾ ਦੇਣਾ ਬੰਦ ਕਰੋ। ਸਾਨੂੰ ਆਪਣਾ ਦੇਸ਼ ਇਮਾਨਦਾਰ, ਸੁਰੱਖਿਅਤ ਅਤੇ ਸਾਰੀਆਂ ਵਿਚਾਰਧਾਰਾਵਾਂ ਨੂੰ ਮੰਨਣਾ ਵਾਲਾ ਚਾਹੀਦਾ ਹੈ।
ਏਕਤਾ ਸਿੰਘ, ਲਾਅ ਵਿਦਿਆਰਥਣ
ਬਚਪਨ ਤੋਂ ਹੀ ਬੀਐਚਯੂ ‘ਚ ਪੜ੍ਹਨ ਦਾ ਸੁਪਨਾ ਜਦੋਂ ਸਾਲ 2015 ‘ਚ ਪੂਰਾ ਹੋਇਆ ਤਾਂ ਮੈਂ ਬਹੁਤ ਖੁਸ਼ ਸੀ। ਰੈਂਕ ਚੰਗਾ ਹੋਣ ਕਾਰਨ ਮੈਨੂੰ ਹੋਸਟਲ ਵੀ ਮਿਲ ਗਿਆ। ਮੈਂ ਵਕੀਲ ਬਣਨ ਜਾ ਰਹੀ ਸੀ। ਸਾਰਿਆਂ ਦੇ ਹੱਕ ਲਈ ਲੜਨ ਦੀ ਪ੍ਰੇਰਣਾ ਮੇਰੇ ਅੰਦਰ ਭਰੀ ਹੋਈ ਸੀ, ਪਰ ਹੌਲੀ-ਹੌਲੀ ਚੀਜ਼ਾਂ ਬਦਲਦੀਆਂ ਗਈਆਂ। ਕੁਝ ਬਹੁਤ ਗਲਤ ਹੋ ਰਿਹਾ ਸੀ। ਯੂਨੀਵਰਸਿਟੀ ਦੀਆਂ ਬੇਟੀਆਂ ਅਸੁਰੱਖਿਅਤ ਸਨ। ਕੁਝ ਹੀ ਦਿਨਾਂ ‘ਚ ਲੜਾਈ, ਝਗੜਾ, ਛੇੜਛਾੜ ਸਭ ਕੁਝ ਵੇਖਣ ਨੂੰ ਮਿਲ ਗਿਆ। ਇਹ ਸਭ ਕਰਨ ਵਾਲਿਆਂ ਨੂੰ ਪਛਾਣ ਕੇ ਮੈਂ ਤੁਰੰਤ ਸੇਰਲਾਕ ਹੋਲਮਸ ਦੀ ਤਰ੍ਹਾਂ ਮਾਣ ਨਾਲ ਸੁਰੱਖਿਆ ਕਰਮੀਆਂ ਕੋਲ ਲੈ ਜਾਂਦੀ, ਮੈਂ ਦੱਸ ਸਕਦੀ ਹਾਂ ਇਹ ਸਭ ਕਿਸ ਨੇ ਕੀਤਾ, ਇਹ ਵੇਖੋ ਤੁਹਾਡੇ ਸਾਹਮਣਿਓਂ ਲੰਘ ਰਿਹਾ ਹੈ, ਫੜੋ ਇਸ ਨੂੰ।
ਪਰ ਜਵਾਬ ਮਿਲਦਾ ਹੈ, ”ਤੁਸੀਂ ਹੋਸਟਲ ‘ਚ ਜਾਓ, ਬਾਹਰ ਕਿਉਂ ਘੁੰਮ ਰਹੇ ਹੋ?” ਅਤੇ ਉਹ ਉਨ੍ਹਾਂ ਦੇ ਸਾਹਮਣੇ ਹੀ ‘ਚੱਚਾ ਪਾਏਂਲਾਗੂ’ ਕਹਿ ਕੇ ਨਿਕਲ ਜਾਂਦਾ ਹੈ। ਮੇਰੀ ਆਤਮਾ ਦੇ ਹੰਝੂ ਨਿਕਲ ਆਉਂਦੇ ਅਤੇ ਮੇਰਾ ਹਿੰਮਤੀ ਹੋਣਾ ਬੇਕਾਰ ਹੋ ਜਾਂਦਾ।”
ਹੋਸਟਲ ‘ਚ ਕਿਹਾ ਜਾਂਦਾ ਕਿ ਲੰਕਾ ‘ਚ ਕਮਰਾ ਲੈ ਲਓ, ਜੇ ਇੰਨੀਆਂ ਸਮੱਸਿਆਵਾਂ ਹਨ। ਮੇਰੇ ਰਿਪਬਲਿਕ ਡੇਅ ਭਾਸ਼ਣ ‘ਚ ਇਨ੍ਹਾਂ ਸਾਰੀਆਂ ਗੱਲਾਂ ਨੂੰ ਬੋਲਣ ਬਾਰੇ ਦਬਾਅ ਬਣਾਇਆ ਜਾਂਦਾ। ਲੜਕੇ ਕਿਸੇ ਵੀ ਸਮੇਂ ਬਾਹਰ ਜਾਂਦੇ ਅਤੇ ਅਸੀਂ ਸਰਦੀਆਂ ‘ਚ ਸ਼ਾਮ 6:30 ਵਜੇ ਅਤੇ ਗਰਮੀਆਂ ‘ਚ 7 ਵਜੇ ਜੇਲ੍ਹ ‘ਚ ਬੰਦ ਕਰ ਦਿੱਤੀਆਂ ਜਾਂਦੀਆਂ। ਇਥੇ ਸਿਰਫ ਲੜਕਿਆਂ ਲਈ ਹੀ ਲਾਇਬ੍ਰੇਰੀ ਬਣਾਈ ਗਈ ਹੈ। ਮੈਸ ‘ਚ ਖਾਓ ਜਾਂ ਨਾ ਖਾਓ, ਪੈਸੇ ਓਨੇ ਹੀ ਦੇਣੇ ਹੁੰਦੇ ਹਨ। 8 ਸਤੰਬਰ 2016 ਅਤੇ 4 ਮਾਰਚ 2017 ਨੂੰ ਮੰਗ ਪੱਤਰ ਵੀ ਦਿੱਤਾ, ਪਰ ਇਨ੍ਹਾਂ ਦੇ ਕੰਨਾਂ ‘ਤੇ ਜੂੰ ਵੀ ਨਾ ਰੇਂਗੀ। 21 ਸਤੰਬਰ ਦੀ ਸ਼ਾਮ ਵੀ ਅਜਿਹਾ ਹੀ ਹੋਇਆ। ਪਾਣੀ ਸਿਰ ਤੋਂ ਉੱਪਰ ਜਾ ਚੁੱਕਾ ਸੀ। ਪਹਿਲੀ ਵਾਰ ਇੰਨੀ ਵੱਡੀ ਗਿਣਤੀ ‘ਚ ਕੁੜੀਆਂ ਲੰਕਾ ਤੋਂ ਆਪਣੇ ਹੱਕ ਲਈ ਜਿੱਤ ‘ਤੇ ਅੜ ਗਈਆਂ ਸਨ, ਪਰ ਉਨ੍ਹਾਂ ਨੂੰ ਹੱਕ ਦੀ ਥਾਂ ਡੰਡੇ ਮਿਲੇ।
ਬੀ.ਬੀ.ਸੀ. ਤੋਂ ਧੰਨਵਾਦ ਸਹਿਤ