ਓਪਰੇਸ਼ਨ ਬਲਿਊ ਸਟਾਰ ਦੀਆਂ ਯਾਦਾਂ ਵਿੱਚੋਂ ਕੁਝ ਅਭੁੱਲ ਯਾਦਾਂ

0
334

hqdefault

ਵਕਤ ਕੀ ਤਰਹਿ ਆਜ ਦਬੇ ਪਾਂਵ ਯੇ ਕੌਨ ਆਏ ਹੈਂ…..?

ਕਰਮਜੀਤ ਸਿੰਘ ਚੰਡੀਗੜ੍ਹ

ਫੌਜੀ ਬੂਟਾਂ ਨੇ 3 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਸੀ। ਵੈਸੇ ਮਈ ਦੇ ਆਖਰੀ ਪੰਦਰਵਾੜੇ ਵਿੱਚ ਹੀ ਫੌਜ ਦੇ ਕਈ ਦਸਤੇ ਸ੍ਰੀ ਅੰਮ੍ਰਿਤਸਰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਫੌਜੀ ਅਫਸਰ ਇਸ ਗੱਲ ਦਾ ਜਾਇਜ਼ਾ ਲੈ ਰਹੇ ਸਨ ਕਿ ਉਨ੍ਹਾਂ ਨੇ ਕਿਸ ਥਾਂ ‘ਤੇ ਪੁਜੀਸ਼ਨਾਂ ਲੈਣੀਆਂ ਹਨ। ਪੰਜ ਦਰਿਆਵਾਂ ਦੀ ਸਾਰੀ ਧਰਤੀ ਕਰਫਿਊ ਦੀ ਲਪੇਟ ਵਿੱਚ ਸੀ। ਨਾ ਕੋਈ ਪਿੰਡ ਤੇ ਨਾ ਕੋਈ ਸ਼ਹਿਰ ਕਰਫਿਊ ਦੇ ਘੇਰੇ ਵਿੱਚੋਂ ਬਾਹਰ ਸੀ। ਅਜਿਹਾ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਸੀ ਅਤੇ ਸ਼ਾਇਦ ਦੁਨੀਆਂ ਵਿੱਚ ਇਹੋ ਜਿਹੀ ਮਿਸਾਲ ਪਹਿਲੀ ਵਾਰ ਸੀ ਜਦੋਂ ਇਕ ਇਤਿਹਾਸਕ ਸੂਬੇ ਵਿੱਚ ਦੋ ਕਰੋੜ ਦੀ ਵੱਸੋਂ ਉੱਤੇ ਘਰਾਂ ਵਿੱਚੋਂ ਬਾਹਰ ਨਿਕਲਣ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਅਖ਼ਬਾਰਾਂ ਆਪਣੇ ਦਫ਼ਤਰ ਬੰਦ ਕਰ ਰਹੀਆਂ ਸਨ ਅਤੇ ਅਸੀਂ ਪੱਤਰਕਾਰ ਆਪਣੇ ਘਰਾਂ ਵੱਲ ਜਾਣ ਦੀ ਤਿਆਰੀ ਕਰ ਰਹੇ ਸੀ। ਅੰਮ੍ਰਿਤਸਰ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧ ਪੀ.ਪੀ.ਐੱਸ ਗਿੱਲ ਦੀ ਇਕ ਨਿਊਜ਼ ਸਟੋਰੀ ਟੈਲੀਪ੍ਰਿੰਟਰ ਉੱਤੇ ਟਿਕ ਟਿਕ ਕਰ ਰਹੀ ਸੀ ਪਰ ਛੇਤੀ ਹੀ ਸਾਰਾ ਕੁਝ ਇਕਦਮ ਬੰਦ ਸੀ। ਜਿਵੇਂ ਹਰ ਜਿਊਂਦੀ ਤੇ ਨਿਰਜੀਵ ਚੀਜ਼ ਤੇ ਪਹਿਰਾ  ਲੱਗ ਗਿਆ ਹੋਵੇ। ਸ੍ਰੀ ਦਰਬਾਰ ਸਾਹਿਬ ਵਿੱਚ ਆਉਣ ਵਾਲੇ ਭਿਆਨਕ ਕੱਲ ਦੇ ਸਾਰੇ ਦਰਦਨਾਕ ਦ੍ਰਿਸ਼ ਧੁੰਦਲੇ ਰੂਪ ਵਿੱਚ ਫਿਲਮ ਦੀ ਕਿਸੇ ਰੀਲ ਵਾਂਗ ਨਜ਼ਰਾਂ ਤੋਂ ਅੱਗੜ-ਪਿੱਛੜ ਲੰਘਦੇ ਜਾ ਰਹੇ ਸਨ। ਚੰਡੀਗੜ੍ਹ ਦੀਆਂ ਸ਼ੜਕਾਂ ਉੱਤੇ ਸਕੂਟਰ ਸ਼ਾਮਿਲ ਸੀ, ਸਕੂਟਰ ਉੱਤੇ ਜਾਂਦਿਆਂ ਹੋਇਆਂ ਵੇਖਿਆ ਕਿ 22 ਸੈਕਟਰ ਦੇ ਗੁਰਦੁਆਰੇ ਵਿੱਚ ਗਿਣਤੀ ਦੇ ਕੁਝ ਸਿੰਘ ਹੌਲੀ-ਹੌਲੀ ਗੱਲ ਕਰ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ਤੇ ਡੁੰਘੀ ਉਦਾਸੀ ਤੇ ਬੇਵਸੀ ਦੀ ਝਲਕ ਸਾਫ ਦੇਖੀ ਜਾ ਸਕਦੀ ਸੀ। ਉਨ੍ਹਾਂ ਸਮਿਆਂ ਵਿੱਚ ਹਿੰਦੂਆਂ ਤੇ ਸਿੱਖਾਂ ਵਿਚਕਾਰ ਬਾਹਰੋਂ-ਬਾਹਰੋਂ ਵੇਖਿਆ ਕੁਝ ਵੀ ਵੱਖਰਾ-ਵੱਖਰਾ ਨਹੀਂ ਦਿਸਦਾ ਸੀ। ਪਰ ਅੰਦਰੋਂ-ਅੰਦਰੀ ਦੋਹਾਂ ਦਰਮਿਆਨ ਵੰਡ ਦੀ ਇੱਕ ਡੂੰਘੀ ਲਕੀਰ ਖਿੱਚੀ ਗਈ ਸੀ। ਟੀ.ਵੀ ਉੱਤੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਮਗਰੋਂ ਦੋਹਾਂ ਨੇ ਮਿੰਟਾਂ-ਸਕਿੰਟਾਂ ਵਿੱਚ ਆਪਣੇ-ਆਪਣੇ ਮਨਾਂ ਵਿੱਚ ਇਕ ਵੱਡੀ ਕੰਧ ਉਸਾਰ ਲਈ ਸੀ। ਜੇ ਦੋਵੇਂ ਕੌਮਾਂ ਦੀ ਉਨ੍ਹਾਂ ਘੜੀਆਂ-ਪਲਾਂ ਵਿੱਚ ਅੰਦਰੂਨੀ ਮਾਨਸਿਕ ਸਥਿਤੀ ਦਾ ਨਿਰਪੱਖ ਅਨੁਮਾਨ ਲਗਾਇਆ ਜਾਵੇ ਤਾਂ ਇਹ ਅਣਦਿਸਦੀ ਕੰਧ ਕੰਕਰੀ ਤੋਂ ਵੀ ਪੱਕੀ ਤੇ ਮਜ਼ਬੂਤ ਲਗਦੀ ਸੀ। ਹਲਾਤ ਨੂੰ ਵੇਖਣ ਦਾ ਨਜ਼ਰੀਆ ਦੋਹਾਂ ਕੌਮਾਂ ਵਿੱਚ ਇਕ ਦੂਜੇ ਤੋਂ ਉਲਟ ਸੀ। ਸਿੱਖਾਂ ਵਾਸਤੇ ਪੱਕੀਆਂ ਤੇ ਭਰੋਸੇਯੋਗ ਖਬਰਾਂ ਦੇ ਬੀ.ਬੀ.ਸੀ ਹੀ ਇੱਕੋ ਇਕ ਸਾਧਨ ਰਹਿ ਗਿਆ ਸੀ। ਪਰ ਕਿਉਂ ਕਿ ਵਿਦੇਸ਼ੀ ਪੱਤਰਕਾਰਾਂ ਨੂੰ ਵੀ ਪੰਜਾਬ ਛੱਡ ਦੇਣ ਲਈ ਕਹਿ ਦਿਤਾ ਗਿਆ ਸੀ। ਇਸ ਲਈ ਰੇਡੀਓ ਤੇ ਦੂਰਦਰਸ਼ਨ ਦੀਆਂ ਮਨਘੜਤ ਤੇ ਕੱਚੀਆਂ-ਪੱਕੀਆਂ ਖਬਰਾਂ ਨੂੰ ਹਰ ਕੋਈ ਪੁਣਛਾਣ ਕੇ ਆਪਣੇ-ਆਪਣੇ ਹਿਸਾਬ ਨਾਲ ਕੱਚੇ-ਪਿੱਲੇ ਨਤੀਜੇ ਕੱਢ ਕੇ ਤਸੱਲੀਆਂ ਹਾਸਲ ਕਰ ਰਿਹਾ ਸੀ। ਨਿੰਮੋਝੂਣ ਹੋਈ ਉਦਾਸ ਨਿਗਾਹਾਂ ਮਨ ਦੀ ਸਵਾਰੀ ਕਰਕੇ ਉਸ ਥਾਂ ਵੱਲ ਟਿਕੀਆਂ ਹੋਈਆਂ ਸਨ, ਜਿਥੇ ਰੱਬ ਦੀ ਸਿਫਤ ਸਲਾਹ ਵਾਲੇ ਕੀਰਤਨ ਦੀ ਥਾਂ ਗੋਲੀਆਂ ਦੀ ਮੀਂਹ ਵਰ ਰਿਹਾ ਸੀ। ਹਰ ਸਿੱਖ ਇਹ ਜਾਨਣ ਲਈ ਹੱਦੋਂ ਵੱਧ ਉਤਾਵਲਾ ਸੀ ਕਿ ਉਥੇ ਕੀ ਹੋ ਰਿਹਾ ਹੈ? ਸਿੰਘ ਸੂਰਮੇ ਮੁਕਾਬਲਾ ਕਰ ਰਹੇ ਹਨ? ਉਨ੍ਹਾਂ ਮਰਦਾਂ-ਇਸਤਰੀਆਂ, ਬਜ਼ੁਰਗਾਂ ਤੇ ਬੱਚਿਆਂ ਨਾਲ ਕੀ ਭਾਣਾ ਵਾਪਰਿਆ ਹੋਵੇਗਾ, ਜੋ ਪੰਜਵੇਂ ਗੁਰੂ ਦਾ ਸ਼ਹੀਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਸਨ? ਅਜਿਹੀ ਹਾਲਤ ਵਿੱਚ ਕਿੰਨੇ ਕੁ ਘਰਾਂ ਨੂੰ ਸੁੱਖੀ ਸਾਂਦੀ ਪਰਤ ਸਕਣਗੇ? ਨਵੇਂ ਅਬਦਾਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ ਦਾ ਕੀ ਹਾਲ ਕਰ ਦਿੱਤਾ ਹੋਵੇਗਾ? ਗੱਲ ਕੀ ਉਸ ਸਮੇਂ ਸਾਰੀ ਕੌਮ ਦੀਆਂ ਯਾਦਾਂ ਵਿੱਚ ਪਿਛਲਾ ਸਿੱਖ ਇਤਿਹਾਸ ਸਾਕਾਰ ਹੋ ਰਿਹਾ ਸੀ। ਸਾਰੀ ਕੌਮ ਦੇ ਦਿਲ ਸੁਚੇਰੇ ਰੂਪ ਵਿੱਚ ਉਨ੍ਹਾਂ ਸਿੰਘਾਂ ਨਾਲ ਅਰਦਾਸ ਵਿੱਚ ਜੁੜੇ ਹੋਏ ਸਨ, ਜਿੰਨ੍ਹਾਂ ਨੇ ਦੁਨੀਆਂ ਦੀ ਇਸ ਅਸਾਵੀਂ ਜੰਗ ਵਿੱਚ ਭਾਰਤੀ ਫੌਜਾਂ ਦੇ ਭਾਰੀ ਲਸ਼ਕਰਾਂ ਨੂੰ 60 ਘੰਟਿਆਂ ਤੱਕ ਰੋਕ ਕੇ ਰੱਖਿਆ ਸੀ….. ਤੇ ਫਿਰ ਜੰਗ ਖਤਮ ਹੋਈ। ਸੈਂਸਰ ਦੇ ਭਾਰ ਹੇਠ ਦੱਬੀਆਂ ਖਬਰਾਂ ਵਿੱਚੋਂ ਵੀ ਲੋਕਾਂ ਨੇ ਸੱਚ ਪੜ੍ਹਿਆ ਤੇ ਅੱਖੀਂ ਦੇਖਿਆ, ਉਸ ਨਾਲ ਸਾਰੀ ਕੌਮ ਇਕ ਵਾਰ ਤਾਂ ਸੁੰਨ-ਮਸੁੰਨ ਹੋ ਕੇ ਰਹਿ ਗਈ ਸੀ। ਹਜ਼ਾਰਾਂ ਨੌਜਵਾਨ ਆਪਣੀਆਂ ਪੜ੍ਹਾਈਆਂ ਛੱਡ ਕੇ ਉਨ੍ਹਾਂ ਰਸਤਿਆਂ ਤੇ ਪੈ ਗਏ ਸਨ, ਜਿਨ੍ਹਾਂ ਰਸਤਿਆਂ ਤੇ ਤੁਰਨ ਦੇ ਦਰਦ ਦੀ ਸਾਚੀ ਸਾਖੀ ਹੁਣ ਇਤਿਹਾਸ ਦਾ ਹਿੱਸਾ ਹੈ। ਪਰ ਇਹ ਸਾਡੀਆਂ ਯਾਦਾਂ ਵਿੱਚ ਸਾਡੇ ਸਾਹਾਂ ਦੇ ਨਾਲ ਹੀ ਮੁੱਕੇਗੀ। ਅਮਰੀਕਾ ਦੇ ਇਕ ਮਹਾਨ ਕਲਾਕਾਰ ਗ੍ਰੈਂਡਮਾ ਮੌਜ਼ਿਜ਼ (1860-1961) ਯਾਦ ਦੀ ਬਰਕਤ ਤੇ ਮਹਾਨਤਾ ਬਾਰੇ ਬੜੀ ਖੂਬਸਰੂਤ ਪ੍ਰੀਭਾਸ਼ਾ ਕਰਦੀ ਹੋਈ ਸਾਨੂੰ ਦਸਦੀ ਹੈ ਕਿ ਯਾਦ ਅਤੇ ਉਮੀਦ ਇਕੋ ਹੀ ਤਸਵੀਰ ਦੇ ਪਾਸੇ ਦਾ ਮੂੰਹ ਅਗਾਂਹ ਵੱਲ ਨੂੰ ਇਕ ਅੱਜ ਦੀ ਗੱਲ ਕਰਦਾ ਹੈ ਅਤੇ ਦੂਜੇ ਵਿੱਚ ਆਉਣ ਵਾਲਾ ਕੱਲ ਛੁਪਿਆ ਹੁੰਦਾ ਹੈ। ਯਾਦ ਇਕ ਤਰ੍ਹਾਂ ਦਾ ਇਤਿਹਾਸ ਹੈ, ਜਿਹੜਾ ਸਾਡੇ ਦਿਮਾਗਾਂ ਵਿੱਚ ਸਾਂਭਿਆ ਜਾਂਦਾ ਹੈ। ਯਾਦ ਇਕ ਚਿੱਤਰਕਾਰ ਦੀ ਤਰ੍ਹਾਂ ਦੀ ਹੁੰਦੀ ਹੈ, ਜੋ ਬੀਤੇ ਦਾ ਵੀ ਅਤੇ ਅੱਜ ਦਾ ਵੀ ਨਕਸ਼ਾ ਖਿੱਚਦੀ ਹੈ। ਆਪਣੇ ਦੇਸ਼ ਦੀਆਂ ਬਹੁਤੀਆਂ ਅਖ਼ਬਾਰਾਂ ਵਿੱਚ ਮੌਤ ਦੇ ਇਸ ਤਾਂਡਵ ਨਾਲ ਹੀ ‘ਸਫਲਤਾ’ ਤੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਧਾਵਾ ਬੋਲਣ ਵਾਲੇ ਇਕ ਜਰਨੈਲ ਕੇ.ਐੱਸ. ਬਰਾੜ ਨੇ ਤਾਂ ਖੁਦ ਮੰਨਿਆਂ ਹੈ ਕਿ ਇਕ ਕੌਮ ਦੇ ਕੁਝ ਲੋਕ ਖੁਸ਼ੀ ਵਿੱਚ ਫੌਜੀਆਂ ਨੂੰ ਮਠਿਆਈਆਂ ਵੰਡਣ ਵੀ ਆਏ। ਇੰਝ ਹਾਲਾਤ ਦਾ ਸੱਚ ਸੱਚਮੁੱਚ ਹੀ ਕਿਨਾਰੇ ਤੇ ਚਲਾ ਗਿਆ ਸੀ। ਪਰ ਦੂਜੇ ਪਾਸੇ ਵਿਦੇਸ਼ੀ ਅਖ਼ਬਾਰਾਂ ਸੱਚ ਨੂੰ ਜੱਗ ਜਾਹਿਰ ਕਰਨ ਲਈ ਇਕ ਦੂਜੇ ਤੋਂ ਅੱਗੇ ਆ ਰਹੀਆਂ ਸਨ। ਉਨ੍ਹਾਂ ਵਿੱਚ ਹੀ ਇੱਕ ਪ੍ਰਸਿੱਧ ਅਖ਼ਬਾਰ ‘ਡੇਲੀ ਐਕਸਪ੍ਰੈਸ ਲੰਡਨ’ ਵੱਲੋਂ 19 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੀ ਸਥਿਤੀ ਬਾਰੇ ਤੇ ਸਿੱਖ ਕੌੰਮ ਦੇ ਭਵਿੱਖ ਬਾਰੇ ਕੁਝ ਇਸ ਤਰ੍ਹਾਂ ਦੀ ਖ਼ਬਰ ਦਿੱਤੀ ਗਈ ਕਿ ਉਹਰਿਮੰਦਰ ਦੇ ਅਸ਼ਾਂਤ ਵਾਤਾਵਰਨ ਨੂੰ ਸ਼ਾਂਤ ਕਰਨ ਲਈ ਵੀ ਕੋਈ ਵੀ ਅਰਦਾਸ ਨਹੀਂ ਹੋ ਰਹੀ….. ਸੰਗੀਤ ਦੇ ਸਾਜ ਜੋ ਕਿ ਸਦੀਆਂ ਤੋਂ ਆਪਣੀਆਂ ਅਨਹਦ ਧੁਨਾਂ ਨਾਲ ਅੰਮ੍ਰਿਤ ਦੀ ਵਰਖਾ ਕਰਦੇ ਆ ਰਹੇ ਸਨ, ਪੂਰੀ ਤਰ੍ਹਾਂ ਖਾਮੋਸ਼ ਸਨ। ਇਥੇ ਕੋਈ ਵੀ ਸ਼ਰਧਾਲੂ ਨਹੀਂ ਸਿਰਫ ਫੌਜ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਰਹਿ ਗਿਆ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਉਵੈਟੀਕਨ (ਇਸਾਈਆਂ ਦਾ ਸਰਵਉੱਚ ਧਾਰਮਿਕ ਅਸਥਾਨ)” ਪੋਪ ਤੋਂ ਬਿਨਾਂ ਹੋਵੇ। ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਖਾਮੌਸ਼ ਹੈ। ਇੰਦਰਾ ਗਾਂਧੀ ਨੇ ਇਹ ਕੁਕਰਮ ਕਰਕੇ ਆਉਣ ਵਾਲੀ ਨਸਲ ਲਈ ਇਕ ਕੌੜੀ ਫਸਲ ਤਿਆਰ ਕਰ ਲਈ ਹੈ।” ਲੰਡਨ ਦੇ ਛਪਦੇ ‘ਟਾਈਮਜ਼’ ਨੇ 21 ਜੂਨ 1984 ਵਾਲੇ ਦਿਨ ਸੰਤ ਜਰਨੈਲ ਸਿੰਘ ਨੂੰ ਕੁਝ ਇਸ ਤਰ੍ਹਾਂ ਸ਼ਰਧਾਜ਼ਲੀ ਦਿੱਤੀ: ਉਸਿੱਖ ਸ਼ਹੀਦਾਂ ਦੀ ਲੰਮੀ ਕਤਾਰ ਵਿੱਚ ਸੰਤ ਜਰਨੈਲ ਸਿੰਘ ਨੇ ਆਪਣਾ ਨਾਅ ਜੋੜ ਕੇ ਪਿਛਲੇ ਹਫਤੇ ਗੋਲੀਆਂ ਦੀ ਬੁਛਾੜ ਵਿੱਚ ਜੋ ਸ਼ਹੀਦੀ ਪਾਈ ਹੈ ਉਹ ਹਿੰਦੁਸਤਾਨ ਦੀ ਤਾਨਾਸ਼ਾਹੀ ਹਕੂਮਤ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਾ ਸਾਬਿਤ ਹੋ ਸਕਦੀ ਹੈ ਜਦ ਸੰਤ ਜਰਨੈਲ ਸਿੰਘ ਜਿਊਂਦੇ ਸਨ।”