ਓਬਾਮਾ ਦੇ ਓਵਲ ਦਫ਼ਤਰ ‘ਚ ਪਹਿਲੀ ਵਾਰ ਦੀਵਾਲੀ ਦੀ ਰੌਣਕ

0
540

white-house-ch-diwali
ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੀ ਵਾਰ ਇਥੇ ਵਾਈਟ ਹਾਊਸ ਸਥਿਤ ਆਪਣੇ ਓਵਲ ਦਫ਼ਤਰ ਵਿੱਚ ਦੀਵਾ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਉਤਰਅਧਿਕਾਰੀ ਵੀ ਇਹ ਰਵਾਇਤ ਜਾਰੀ ਰੱਖਣਗੇ। ਵੱਖ-ਵੱਖ ਕਾਨੂੰਨਸਾਜ਼ਾਂ ਨੇ ਵੀ ਦੀਵਾਲੀ ਮੌਕੇ ਭਾਰਤੀ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ।
ਸ੍ਰੀ ਓਬਾਮਾ ਹੀ ਮੁਲਕ ਦੇ ਅਜਿਹੇ ਪਹਿਲੇ ਸਦਰ ਸਨ ਜਿਨ੍ਹਾਂ 2009 ਵਿੱਚ ਵਾਈਟ ਹਾਊਸ ਵਿੱਚ ਨਿਜੀ ਤੌਰ ‘ਤੇ ਦੀਵਾਲੀ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਜਦੋਂ ਉਨ੍ਹਾਂ ਆਪਣੇ ਓਵਲ ਦਫ਼ਤਰ ਵਿੱਚ ਦੀਵਾ ਜਗਾਇਆ ਤਾਂ ਇਸ ਯਾਦਗਾਰੀ ਪਲ ਨੂੰ ਫੇਸਬੁੱਕ ਉਤੇ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ਾਸਨ ਵਿਚਲੇ ਕਈ ਭਾਰਤੀ-ਅਮਰੀਕੀ ਵੀ ਹਾਜ਼ਰ ਸਨ। ਉਨ੍ਹਾਂ ਲਿਖਿਆ, ”ਮੈਨੂੰ ਮਾਣ ਹੈ ਕਿ ਮੈਂ 2009 ਵਿੱਚ ਵਾਈਟ ਹਾਊਸ ਵਿੱਚ ਦੀਵਾਲੀ ਮਨਾਉਣ ਵਾਲਾ ਪਹਿਲਾ ਰਾਸ਼ਟਰਪਤੀ ਬਣਿਆ।