ਰਾਮ ਮੰਦਿਰ ਬਣਨ ਦਾ ਸਮਾਂ ਆ ਗਿਆ ਹੈ : ਉਮਾ ਭਾਰਤੀ

0
186

uma-bharti
ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਮੰਤਰੀ ਉਮਾ ਭਾਰਤੀ ਨੇ ਅਯੁੱਧਿਆ ਵਿਚ ਰਾਮ ਮੰਦਿਰ ਬਣਨ ਦਾ ਸੰਕਲਪ ਮੁੜ ਦੁਹਰਾਉਂਦਿਆਂ ਕਿਹਾ ਕਿ ਰਾਮ ਮੰਦਿਰ ਬਣਨ ਦਾ ਸਮਾਂ ਹੁਣ ਆ ਗਿਆ ਹੈ। ਉਮਾ ਭਾਰਤੀ ਨੇ ਅਦਾਲਤ ਦੇ ਫ਼ੈਸਲੇ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਹ ਅਯੁੱਧਿਆ, ਗੰਗਾ ਅਤੇ ਤਿਰੰਗਾ ਲਈ ਕੁਝ ਵੀ ਭੁਗਤਣ ਲਈ ਤਿਆਰ ਹਨ। ਕੇਂਦਰੀ ਮੰਤਰੀ ਨੇ ਹਾਲਾਂਕਿ ਇਸ ਨੂੰ ਸਾਜ਼ਿਸ਼ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ 6 ਦਸੰਬਰ 1992 ਨੂੰ ਜੋ ਹੋਇਆ, ਉਹ ਸਾਜ਼ਿਸ਼ ਨਹੀਂ ਸੀ, ਸਗੋਂ ਸਭ ਖੁੱਲ੍ਹੇਆਮ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਨੇ ਭਾਜਪਾ ਨੇਤਾ ਉਮਾ ਭਾਰਤੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ। ਉਮਾ ਭਾਰਤੀ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਵੇਗੀ।