ਸਤਿੰਦਰ ਸਰਤਾਜ ਦੇ ਗੀਤ ‘ਉਡਾਰੀਆਂ’ ਨੇ ਛੋਹੀ ਸਫਲਤਾ ਦੀ ਬੁਲੰਦੀ

0
48

udaarian-lyrics-satinder-sartaj-400x246
ਚੰਡੀਗੜ੍ਹ/ਅੰਮ੍ਰਿਤਪਾਲ ਸਿੰਘ :
ਆਪਣੀ ਸੁਰੀਲੀ ਗਾਇਕੀ ਤੇ ਦਮਦਾਰ ਅਦਾਕਾਰੀ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੰਜਾਬੀ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਇਕ ਵਾਰ ਫਿਰ ਆਪਣੀ ਐਲਬਮ ‘ਸੀਜ਼ਨਜ਼ ਆਫ਼ ਸਰਤਾਜ’ ਦੇ ਗੀਤ ‘ਉਡਾਰੀਆਂ’ ਨਾਲ ਸਫਲਤਾ ਦੇ ਅਸਮਾਨ ਵਿਚ ਉਚੀਆਂ ਉਡਾਰੀਆਂ ਭਰ ਰਹੇ ਹਨ।
ਇਹ ਐਲਬਮ ਫਿਰਦੌਸ ਪ੍ਰੋਡਕਸ਼ਨਜ਼ ਐਂਡ ਸਾਗਾ ਮਿਊਜ਼ਿਕ ਵਲੋਂ ਤਿਆਰ ਕੀਤੀ ਗਈ ਹੈ। ‘ਉਡਾਰੀਆਂ’ ਇਸ ਐਲਬਮ ਦਾ ਪੰਜਵਾਂ ਗੀਤ ਹੈ। ਇਹ ਗੀਤ ਖੁਦ ਸਤਿੰਦਰ ਸਰਤਾਜ ਨੇ ਲਿਖਿਆ ਅਤੇ ਇਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਪਿਛਲੇ ਇਕ ਹਫ਼ਤੇ ਤੋਂ ਡਿਜ਼ੀਟਲ ਮੀਡੀਆ ਵਿਚ ਸਰੋਤਿਆਂ ਵਲੋਂ ਸਭ ਤੋਂ ਵੱਧ ਪਸੰਦ ਗੀਤਾਂ ਦੀ ਕਤਾਰ ਵਿਚ ਨੰਬਰ ਇਕ ਉਤੇ ਜਾ ਰਿਹਾ ਹੈ। ਮਿਊਜ਼ਿਕ ਜਗਤ ਦੇ ਸੁਪ੍ਰਸਿੱਧ ਪੋਰਟਲ ‘ਆਈ ਟਿਊਨ’, ‘ਐਪਲ ਮਿਊਜ਼ਿਕ’, ‘ਗਾਨਾ’, ‘ਸਾਵਨ’ ਅਤੇ ਗੂਗਲ ਤੇ ਰਿਲਾਇੰਸ ਜੀਓ ਦੇ ਡਿਜ਼ੀਟਲ ਪਲੇਟਫਾਰਮ ਉਤੇ ਛਾਇਆ ਹੋਇਆ ਹੈ।