ਪੰਜਾਬ ਦੇ ਜਾਅਲ੍ਹੀ ਟਰੈਵਲ ਏਜੰਟਾਂ ਦਾ ਮੁੱਦਾ ਰਾਜ ਸਭਾ ਪਹੁੰਚਿਆ

0
56

 

New Delhi: Janata Dal (United) MP Kahkashan Perween in the Rajya Sabha during the Monsoon session of Parliament, in New Delhi on Thursday, August 02, 2018. (RSTV Grab via PTI) (PTI8_2_2018_000039B)
ਨਵੀਂ ਦਿੱਲੀ ਵਿਚ ਜਨਤਾ ਦਲ (ਯੂ) ਦੀ ਸੰਸਦ ਮੈਂਬਰ ਕਹਿਕਸ਼ਾਂ ਪਰਵੀਨ ਰਾਜ ਸਭਾ ਦੀ ਕਾਰਵਾਈ ਚਲਾਉਂਦੀ ਹੋਈ।

ਨਵੀਂ ਦਿੱਲੀ/ਬਿਊਰੋ ਨਿਊਜ਼ ;

ਪੰਜਾਬ ਵਿਚ ਫਰਜ਼ੀ ਟਰੈਵਲ ਏਜੰਸੀਆਂ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕਾਮਿਆਂ ਨੂੰ ਵਿਦੇਸ਼ ਭੇਜਣ ਦੀ ਸਮੱਸਿਆ ਦਾ ਮੁੱਦਾ ਰਾਜ ਸਭਾ ਵਿੱਚ ਉਠਿਆ। ਹੁਣ ਇਸ ਦਾਇਰੇ ਵਿੱਚ ਵਿਦਿਆਰਥੀਆਂ ਵੀ ਆ ਗਏ ਹਨ। ਸਿਫਰ ਕਾਲ ਵਿੱਚ ਭਾਜਪਾ ਦੇ ਸ਼ਵੇਤ ਮਲਿਕ ਨੇ ਪੰਜਾਬ ਦੇ ਫਰਜ਼ੀ ਟਰੈਵਲ ਏਜੰਸੀਆਂ ਦੀ ਗਿਣਤੀ ਅਚਾਨਕ ਵਧਣ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਤੋਂ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਅਧਿਕਾਰਤ ਰੂਪ ਵਿੱਚ ਸਿਰਫ 1100 ਰਜਿਸਟਰਡ ਟਰੈਵਲ ਏਜੰਟ ਹਨ। ਜਦੋਂ ਕਿ ਪੂਰੇ ਰਾਜ ਵਿੱਚ ਫਰਜ਼ੀ ਏਜੰਸੀਆਂ ਦੀ ਭਰਮਾਰ ਹੈ। ਇਨ੍ਹਾਂ ਵੱਲੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ ਪਨਾਮਾ ਅਤੇ ਇਰਾਕ ਸਮੇਤ ਹੋਰ ਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ।
ਪੇਸ਼ੇਵਰਾਂ ਦੇ ਪਰਵਾਸ ਦਾ ਮੁੱਦਾ: ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਵਿੱਚੋਂ ਪ੍ਰਤਿਭਾ ਦੇ ਪਰਵਾਸ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਸਮੇਤ ਹੋਰ ਰਾਜਾਂ ਤੋਂ ਡਾਕਟਰ, ਇੰਜਨੀਅਰ ਅਤੇ ਹੋਰ ਪੇਸ਼ੇਵਰ ਲੱਖਾਂ ਪ੍ਰਤਿਭਾਸ਼ਾਲੀ ਲੋਕ ਵਿਦੇਸ਼ ਚਲੇ ਜਾਂਦੇ ਹਨ।
ਉਨ੍ਹਾਂ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕੱਲੇ ਪੰਜਾਬ ‘ਚੋਂ ਪੜ੍ਹਾਈ ਕਰਕੇ ਨੌਕਰੀ ਕਰਨ ਲਈ ਵਿਦੇਸ਼ ਜਾਣ ਵਾਲੇ ਬੱਚਿਆਂ ਦੇ ਮਾਪੇ ਇਨ੍ਹਾਂ ਦੀ ਪੜ੍ਹਾਈ ‘ਤੇ 27 ਹਜ਼ਾਰ ਕਰੋੜ ਰੁਪਏ ਖਰਚ ਕਰਦੇ ਹਨ। ਉਨ੍ਹਾਂ ਰਾਸ਼ਟਰੀ ਨੀਤੀ ਬਣਾ ਕੇ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੀ ਮੰਗ ਕੀਤੀ।