ਵਿਆਹ ਤੋਂ ਬਿਨਾਂ ਵੀ ਇਕੱਠਿਆਂ ਰਹਿ ਸਕਦੇ ਨੇ ਬਾਲਗ ਜੋੜੇ: ਸੁਪਰੀਮ ਕੋਰਟ

0
206

supreme-court
ਨਵੀਂ ਦਿੱਲੀ/ਬਿਊਰੋ ਨਿਊਜ਼:
ਸੁਪਰੀਮ ਕੋਰਟ ਨੇ ਕਿਹਾ ਕਿ ਬਾਲਗ ਜੋੜਿਆਂ ਨੂੰ ਬਿਨਾਂ ਵਿਆਹ ਦੇ ਇਕ ਦੂਜੇ ਨਾਲ ਰਹਿਣ ਦਾ ਪੂਰਾ ਹੱਕ ਹੈ। ਸਿਖਰਲੀ ਅਦਾਲਤ ਨੇ ਕੇਰਲਾ ਨਾਲ ਸਬੰਧਤ 20 ਸਾਲਾ ਮਹਿਲਾ, ਜਿਸ ਦੇ ਵਿਆਹ ਨੂੰ ਰੱਦ ਕਰ ਦਿੱਤਾ ਗਿਆ ਸੀ, ਨਾਲ ਸਬੰਧਤ ਕੇਸ ਦੀ ਸੁਣਵਾਈ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਆਪਣਾ ਮਨਪਸੰਦ ਜੀਵਨ ਸਾਥੀ ਚੁਣਨ ਦੀ ਪੂਰੀ ਖੁੱਲ੍ਹ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਲਿਵ-ਇਨ ਸਬੰਧਾਂ ਨੂੰ ਕਾਨੂੰਨ ਤਹਿਤ ਮਾਨਤਾ ਮਿਲ ਚੁੱਕੀ ਹੈ ਤੇ ਇਨ੍ਹਾਂ ਰਿਸ਼ਤਿਆਂ ਨੂੰ ਘਰੇਲੂ ਹਿੰਸਾ ਐਕਟ 2005 ਤਹਿਤ ਮਹਿਲਾਵਾਂ ਦੀ ਸੁਰੱਖਿਆ ਲਈ ਬਣੇ ਪ੍ਰਬੰਧਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।