ਗੁਰਤਾ ਗੱਦੀ ਦਿਵਸ ਤੇ ਵਿਸ਼ੇਸ਼

0
727

e64fc7817de1c60a5d231d229e2e4043-shri-guru-granth-sahib-quotation
ਸ੍ਰੀ ਗੁਰੂ ਗ੍ਰੰਥ ਸਾਹਿਬ

ਮਨਜੀਤ ਸਿੰਘ ਕਲਕੱਤਾ
(ਮੋਬਾਇਲ :98140-50679) ਸਾਬਕਾ ਮੰਤਰੀ ਪੰਜਾਬ

ਗੁਰਮਤਿ ਅਨੁਸਾਰ ਸੰਸਾਰੀ ਜੀਆਂ ਲਈ, ਗੁਰੂ ਰੂਪੀ ਖੜਗ ਦੀ ਲੋੜ ਸਦੀਵੀ ਹੈ ਭਾਵ ਹਰ ਕਾਲ, ਹਰ ਸਥਾਨ ਤੇ ਜ਼ਰੂਰੀ ਹੈ। ਲੇਕਿਨ ਇਹ ਵੀ ਅਟੱਲ ਸਚਾਈ ਹੈ ਕਿ  ਸਰੀਰਕ ਰੂਪ ਵਿੱਚ ਕੋਈ ਵੀ ਗੁਰੂ-ਪੀਰ,ਅਵਤਾਰ ਪੈਗੰਬਰ ਹਰ ਥਾਂ, ਹਰ ਸਮੇਂ, ਮਨੁੱਖ ਦੀ ਅਗਵਾਈ ਨਹੀਂ ਕਰ ਸਕਦਾ। ਮਨੁਖੀ ਸਰੀਰ ਭਾਵੇਂ ਕਿਸੇ ਪੈਗੰਬਰ ਦਾ ਹੋਵੇ ਜਾਂ ਅਵਤਾਰ ਦਾ, ਉਹ ਜਰਾ ਮਰਾ,ਰੋਗ ਤੋਂ ਮੁਕਤ ਨਹੀ । ਹਰ ਮਨੁਖੀ ਸਰੀਰ ਜੋ ਮਾਤਾ ਦੇ ਗਰਭ ਦੁਆਰਾ ਜਨਮ ਲੈਂਦਾ ਹੈ ਉਸਨੇ ਇਕ ਦਿਨ ਬਿਨਸ ਜਾਣਾ ਹੈ । ਕੋਈ ਵੀ ਗੁਰੂ ਸਰੀਰ ਰੂਪ ਵਿਚ ਕਿਸੇ ਇਕ ਸਮੇਂ, ਇਕ ਸਥਾਨ ਤੇ ਹੀ ਹੋ ਸਕਦਾ ਹੈ ਲੇਕਿਨ ਜੇਕਰ ਉਸਦਾ ਕੋਈ ਪੈਰੋਕਾਰ, ਸੈਂਕੜੇ ਜਾਂ ਹਜਾਰਾਂ ਮੀਲ ਦੂਰ ਕਿਸੇ ਦੇਸ਼ ਵਸਦਾ ਅਗਵਾਈ ਲੋੜਦਾ ਹੈ ਤਾਂ ਉਸਦੇ ਦੇਹ ਧਾਰੀ ਗੁਰੂ ਦਾ ਸਰੀਰ ਉਸਦੀ ਅਗਵਾਈ ਲਈ ਨਹੀਂ ਪਹੁੰਚ ਸਕਦਾ ।   ਦੁਨੀਆਂ ਦੇ ਭਾਵੇਂ ਹਰ ਧਰਮ ਨੇ ਸਰੀਰ ਦੀ ਨਾਸ਼ਮਾਨਤਾ ਪ੍ਰਵਾਨੀ ਲੇਕਿਨ ਇਹ ਅਜੇ ਵੀ ਦੇਹਧਾਰੀਆਂ, ਜਗਤ ਗੁਰੂਆਂ ਆਦਿ ਸ਼ੰਕਰਾਚਾਰੀਆਂ, ਨਾਥਾਂ, ਜੋਗੀਆਂ,  ਕਾਜੀਆਂ ਅਤੇ ਪਾਦਰੀਆਂ ਦਾ ਮਾਨਸਿਕ ਤੌਰ ਤੇ ਗੁਲਾਮ ਹੈ। ਜਾਂ ਫਿਰ ਮੂਰਤੀਆਂ, ਤਸਵੀਰਾਂ ਤੇ ਬੁੱਤਾਂ ਦੀ ਪੂਜਾ ਵਿੱਚ ਲੀਨ ਹੈ । ਵੇਦ, ਸਿਮਰਤੀ, ਸ਼ਾਸ਼ਤਰ, ਕੁਰਾਨ ਸ਼ਰੀਫ, ਅੰਜੀਲ ਜਾਂ ਬਾਈਬਲ ਸਭ ਸਤਿਕਾਰਤ ਪਾਵਨ ਧਰਮ ਗ੍ਰੰਥ ਹਨ, ਲੇਕਿਨ ਇਹਨਾਂ ਨੂੰ ਅਵਤਾਰੀ ਜਾਂ ਪੈਗੰਬਰੀ ਦਰਜਾ ਪ੍ਰਾਪਤ ਨਹੀਂ ਹੈ। ਸਨਾਤਨੀ ਮੱਤ ਦਾ ਵਿਸ਼ਵਾਸ਼ ਹੈ ਕਿ ਜਦੋਂ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ, ਪ੍ਰਮਾਤਮਾ ਦਾ ਸਰੀਰਕ ਰੂਪ ਵਿੱਚ ਅਵਤਰਨ ਹੁੰਦਾ ਹੈ, ਮੁਸਲਮਾਨ ਕਿਸੇ ਮੀਰ ਮਹਿੰਦੀ ਦੇ ਆਉਣ ਦੀ ਆਸ ਵਿੱਚ ਅਸਮਾਨ ਵੱਲ ਨੀਝ ਲਾ ਕੇ ਵੇਖਦੇ ਹਨ ਅਤੇ ਈਸਾਈਆਂ ਦਾ ਭਰੋਸਾ ਹੈ ਕਿ ਸੂਲੀ ਤੇ ਚੜਿਆ ਈਸਾ ਮਸੀਹ ਮੁੜ ਜੀਵਤ ਹੋ ਕੇ ਸੰਸਾਰ ਦੀ ਅਗਵਾਈ ਕਰੇਗਾ। ਗੁਰਬਾਣੀ ਅਨੁਸਾਰ , ਮਨੁਖਾ ਜੀਵਨ ਜਾਚ ਗੁਰੂ ਗਿਆਨ ਬਿਨ•ਾ ਨਹੀ ਆ ਸਕਦੀ :  ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ
ਇਸੇ ਲਈ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਹੀ ਸਿੱਖ ਨੂੰ ਇਹ ਦ੍ਰਿੜ ਕਰਵਾ ਦਿੱਤਾ ਕਿ ਗੁਰੂ ਦੇ ਦਰਸ਼ਨ, ਕਿਸੇ ਸਰੀਰ ਦੇ ਦਰਸ਼ਨ ਨਹੀ ਸਗੋਂ ਗੁਰ ਵਿਚਾਰ ਅਥਵਾ ਗੁਰਬਾਣੀ ਨਾਲ ਹੀ ਮਨੁਖਾ ਜੀਵਨ ਸਫਲ ਹੁੰਦਾ ਹੈ । ਸ਼ਬਦ ਰੂਪ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਥਾਂ, ਹਰ ਸਮੇਂ ਮਨੁੱਖ ਦੀ ਅਗਵਾਈ ਕਰਨ ਦੇ ਸਮਰੱਥ ਹਨ। ਸ਼ਬਦ ਜ਼ਰਾ ਮਰਾ, ਰੋਗ ਸੋਗ, ਸਮੇਂ ਤੇ ਸਥਾਨ ਵਿਚ ਸੀਮਤ ਨਹੀ ਹੈ, ਸ਼ਬਦ ਅਭਿਨਾਸ਼ੀ ਪੁਰਖ ਹੈ।
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ £
ਸਤਿਗੁਰੂ ਸ਼ਬਦ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਇਲਾਹੀ ਬਾਣੀ ਦੇ ਰੂਪ ਵਿੱਚ ਜਾਹਿਰ ਕਰਦਿਆਂ  ਇਸ ਰੱਬੀ ਬਾਣੀ ਨੂੰ  ਲਿਖਤ ਰੁਪ ਵਿਚ ਸੰਭਾਲਨ ਦਾ ਕਾਰਜ ਆਪ ਹੀ ਆਰੰਭ ਕੀਤਾ। ਗੁਰੂ ਕਾਇਆ ਪਲਟਦੀ ਰਹੀ, ਗੁਰੂ ਅੰਗਦ, ਗੁਰੂ ਅਮਰਦਾਸ, ਗੂਰੂ ਰਾਮਦਾਸ ਵਲੋ ਉਚਾਰੀ ਬਾਣੀ ਵੀ ਪੋਥੀ ਸਾਹਿਬ ਵਿਚ ਸੰਭਾਲੀ ਗਈ, ਜੋ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ ਅਤੇ ਉਨ•ਾਂ  ਆਪਣੇ ਵਲੋਂ ਉਚਾਰੀ  ਬਾਣੀ ਦੇ ਨਾਲ ਨਾਲ ਜਿਹੜੇ ਭਗਤਾਂ, ਸੰਤਾਂ-ਮਹਾਂਪੁਰਸ਼ਾਂ, ਫਕੀਰਾਂ ਅਤੇ ਆਤਮ ਅਭਲਾਖੀ ਭੱਟਾਂ ਦੀ ਬਾਣੀ ਨੂੰ ਪ੍ਰਵਾਨ ਕੀਤਾ , ਨੂੰ ਭਾਈ ਗੁਰਦਾਸ ਜੀ ਪਾਸੋਂ ਗ੍ਰੰਥ ਸਾਹਿਬ ਦੇ ਰੁਪ ਵਿਚ ਕਾਨੀਬੱਧ ਕਰਵਾ ਕੇ,ਇਸਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਨ-1604 ਈਸਵੀ ਨੂੰ ਕੀਤਾ। ਓੁਪਰੰਤ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਭਾਈ ਮਨੀ ਸਿੰਘ ਪਾਸੋਂ ਅੰਕਿਤ ਕਰਵਾ ਸੰਪੂਰਨਤਾ ਬਖਸ਼ੀ । ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦੌਰ ਵਿੱਚ ਸਚਖੰਡ ਪਿਆਨਾ ਕਰਨ ਤੋਂ               ਪਹਿਲਾਂ ਨਾਦੇੜ ਨਾਮਕ ਅਸਥਾਨ (ਜੋ ਹੁਣ ਸਿੱਖ ਪੰਥ ਲਈ ਅਵੱਚਲ ਨਗਰ ਸ਼੍ਰੀ ਹਜੁਰ ਸਾਹਿਬ ਹੈ) ਵਿਖੇ ਇਸ ਸੰਪੂਰਣ ਹੋਏ ਗ੍ਰੰਥ ਨੂੰ ਗੁਰੂ ਦੀ ਪਦਵੀ ਪ੍ਰਦਾਨ ਕੀਤੀ । ਸ਼ਖਸ਼ੀ ਗੁਰੂ ਦੀ ਪਰਪਾਟੀ ਖਤਮ ਕਰ ਦਿਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪੰਥ ਦਾ ਜਾਗਤ ਜੋਤ, ਹਾਜਰਾ ਹਜੁਰ, ਚਵਰ ਤਖਤ ਦੇ ਮਾਲਕ ਸਦੀਵੀ ਗੁਰੂ ਥਾਪ, ਗੁਰੂ ਨਾਨਕ ਦੇਵ ਜੀ ਵਲੋਂ ਆਰੰਭੇ ਸ਼ਬਦ ਗੁਰੂ ਸਿਧਾਂਤ ਤੇ ਮੋਹਰ ਲਾਉਂਦਿਆਂ ਸਿੱਖ ਸੰਗਤ ਦੇ ਨਾਮ ਹੁਕਮ ਜਾਰੀ ਕੀਤਾ :
ਆਗਿਆ ਭਈ ਅਕਾਲ ਕੀ,
ਤਬੈ ਚਲਾਯੋ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ’
ਗੁਰ ਸਾਖੀ ਦੀ ਰੋਸ਼ਨੀ ਵਿੱਚ ਜੇਕਰ ਵੇਖੀਏ ਤਾਂ ਜ਼ਿਕਰ ਆਉਂਦਾ ਹੈ ਕਿ ਧੁਰ ਪੂਰਬ ਢਾਕਾ ਸ਼ਹਿਰ (ਹੁਣ ਬੰਗਲਾ ਦੇਸ਼ ਦੀ ਰਾਜਧਾਨੀ) ਤੋ ਮਹੀਨਿਆਂ ਬਧੀ ਚੱਲ ਕੇ ਸੰਗਤ ਸ੍ਰੀ ਅੰਮ੍ਰਿਤਸਰ ਪੁਜੀ। ਕਈ ਮਹੀਨੇ ਗੁਰ ਭਗਤੀ ਤੇ ਸੇਵ ਕਮਾਈ ਵਿੱਚ ਆਪਣਾ ਜਨਮ ਸਫਲ ਕਰ ਘਰਾਂ ਨੂੰ ਪਰਤਣ ਦੀ ਆਗਿਆ ਲੈਣ ਹਿੱਤ ਗੁਰੂ ਦਰਬਾਰ ਵਿੱਚ ਹਾਜਰ ਹੋਏ। ਜਥੇ ਦੇ ਆਗੂ ਨੇ ਸ਼ੰਕਾ ਨਵਿਰਤੀ ਲਈ ਗੁਰੂ ਜੀ ਪਾਸ ਬੇਨਤੀ ਕੀਤੀ ਕਿ ‘ਪਾਤਸ਼ਾਹ ਤੇਰੇ ਦਰਬਾਰ ਵਿੱਚ ਆ ਕੇ ਨਿੱਤ ਸੁਣਦੇ ਰਹੇ ਹਾਂ ਕਿ ਗੁਰੂ ਦੇ ਦਰਸ਼ਨ ਨਿਤ ਨਿਤ ਕਰੀਏ ਪਰ ਤੁਸੀਂ ਅੰਮ੍ਰਿਤਸਰ ਵਿੱਚ ਬਿਰਾਜਮਾਨ ਹੋ, ਅਸੀਂ ਹਜ਼ਾਰਾਂ ਮੀਲ ਦੂਰ ਢਾਕੇ ਵਿੱਚ ਰਹਿੰਦੇ ਹਾਂ ਆਪ ਦੇ ਨਿੱਤ ਦਰਸ਼ਨ ਕਿਵੇਂ ਹੋਣ’। ਧੰਨ ਗੁਰੂ ਰਾਮਦਾਸ ਜੀ ਨੇ ਅਟੱਲ, ਅਥਾਹ ਤੇ ਅਤੋਲ ਬਚਨ ਕਰਦਿਆਂ ਹੋਇਆਂ ਫੁਰਮਾਇਆ :
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ£
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ  ਨ ਕਰੇ ਵੀਚਾਰੁ£

ਜੇਕਰ ਇਹੀ ਉਪਦੇਸ਼ ਅੱਜ ਅਸੀਂ ਭੁਲੜ ਲੋਕਾਈ ਨੂੰ ਬਾਰੰਬਾਰ ਸੁਣਾ ਸਕੀਏ ਤਾਂ ਨਕਲੀ ਗੁਰੂਆਂ, ਕਥਿੱਤ ਬ੍ਰਹਮ-ਗਿਆਨੀਆਂ, ਦੇਹਧਾਰੀਆਂ ਅਤੇ ਉਨ•ਾਂ ਦੇ ਡੇਰਿਆਂ ਦੇ ਜਾਲ ਤੋਂ ਲੋਕਾਈ ਨੂੰ ਬਚਾ ਸਕਦੇ ਹਾਂ।
ਅਜੋਕੇ ਸਮੇਂ ਵਿਚ ਦੇਸ਼ ਦੀ ਫਿਰਕੂ ਬਹੁਗਿਣਤੀ, ਜੋ ਸਿੱਖ ਧਰਮ ਨੂੰ ਸਨਾਤਨੀ ਧਰਮ ਦੀ ਸ਼ਾਖਾ ਜਾਂ ਸੰਪਰਦਾਇ ਦਸਦੀ ਹੈ, ਉਹ ਗੁਰੁ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਕਹਿਣ ਤੋਂ ਝਕਦੀ ਨਹੀ । ਲੇਕਿਨ ਗੁਰੂ ਸਾਹਿਬ ਨੇ ਹਰ ਧਰਮ ਗ੍ਰੰਥ ਦਾ ਸਤਿਕਾਰ ਕਰਦਿਆਂ  ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਨਿਆਰੇ ਤੇ ਸੁਤੰਤਰ ਸਰੂਪ ਅਤੇ ਪੈਗੰਬਰੀ ਕਲਾਮ ਦਾ ਰੂਪ ਵੀ ਪ੍ਰਗਟ ਕੀਤਾ ਹੈ:
‘ਜੈਸੀ ਮੈ ਆਵੇ ਖਸਮੁ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ’
ਹਉ ਆਪੇ ਬੋਲ ਨ ਜਾਣਦਾ ਮੈ ਕਿਹਾ ਸਭੁ ਹੁਕਮਾਇ ਜੀਉ’।
‘ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਫ਼ਤੀ ਰੂਪ ਵਿਚ ਵੇਦ ਬਾਣੀ ਨਾਲੋਂ ਅੱਡਰੀ ਤੇ ਨਿਆਰੀ  ਹੈ। ਇਸ ਵਿਚ ਕੋਈ ਕਥਾ-ਕਹਾਣੀ, ਕਰਮ-ਕਾਂਡ ਅਤੇ ਕੋਈ ਮਜ਼•ਬੀ ਸ਼ਰ•ਾ ਦਰਜ ਨਹੀਂ। ਇਸ ਦੀ ਬਿਰਤੀ/ਪ੍ਰਕਿਰਤੀ ‘ਲੈ ਲੈ ਦੇਣ’ ਵਾਲੀ ‘ਵਪਾਰੀ’ ਨਹੀਂ, ਨਾ ਹੀ ਇਹ ਕਿਸੇ ਇਕ ਦੇਸ਼, ਕੌਮ, ਨਸਲ, ਰੂਪ, ਰੰਗ, ਧਰਮ, ਭਾਸ਼ਾ ਅਤੇ ਸਥਾਨ ਦੀ ਪ੍ਰਧਾਨਤਾ ਸਵੀਕਾਰ ਕਰਦੀ ਹੈ। ਵੇਦ-ਬਾਣੀ ਅਤੇ ਗੁਰਬਾਣੀ ਦਾ ਨਿਖੇੜਾ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਨੇ ਇਉਂ ਕੀਤਾ ਹੈ:
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ £
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀÀ£
—–
ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ £
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ £
——
ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ £
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ £
ਦਸਵੇਂ ਪਾਤਸ਼ਾਹ ਨੇ ਜਦੋਂ ਸਰੀਰਕ ਚੋਲਾ ਤਿਆਗਣ ਅਤੇ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਿਤ ਕਰਨ ਦਾ ਫੈਸਲਾ ਸੁਣਾਇਆ ਤਾਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ ਕਰੁਣਾਮਈ ਅਵਾਜ਼ ਵਿੱਚ ਪੁਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵਂੇ ਕਰਾਂਗੇ,
ਲਖੀਏ ਤੁਮਰਾ ਦਰਸ਼ ਕਹਾਂ। ਕਹਹੁੰ ਤੋਹਿ ਸਮਝਾਇ
ਗੁਰੂ ਪਾਤਸ਼ਾਹ ਦੇ ਹਜੂਰੀ ਅਰਸ਼ੀ ਕਵੀ ਭਾਈ ਨੰਦ ਲਾਲ ਜੀ ਅਨੁਸਾਰ, ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ:
ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।
ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ।
ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਨੇ ਸਿੱਧਾਂ ਦੇ ਜੁਆਬ ਵਿੱਚ ਕਿਹਾ ਸੀ ਕਿ ਪਾਰਬ੍ਰਹਮ ਪ੍ਰਮੇਸ਼ਵਰ ਹੀ ਆਦਿ ਗੁਰੂ ਹੈ
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਊ
ਗੁਰੁ ਦਸਮੇਸ਼ ਦੇ ਇਸੇ ਵਿਚਾਰ ਨੂੰ ਭਾਈ ਨੰਦ ਲਾਲ ਜੀ ਨੇ ਇਉਂ ਬਿਆਨ ਕੀਤਾ ਹੈ:-
ਏਕੁ ਰੂਪ ਤਿਹ ਗੁਣ ਤੇ ਪਰੈ । ਨੇਤਿ ਨੇਤਿ ਜਿਹ ਨਿਗਮ ਉਚਰੈ।
ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋਂ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ
ਦੂਸਰ ਰੂਪ ਗ੍ਰੰਥ ਜੀ ਜਾਨਹੁ । ਆਪਨ ਅੰਗ ਮੇਰੇ ਕਰਿ ਮਾਨਹੁ£
ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ £
ਜਦੋਂ ਸਿਖਾਂ ਨੇ ਪੁਛਿਆ ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰੁ ਪਾਤਸ਼ਾਹ ਨੇ ਫੁਰਮਾਇਆ, ‘ਜੋ ਸਿਖ ਗੁਰੁ ਦਰਸ਼ਨ ਕੀ ਚਾਹਿ। ਦਰਸ਼ਨ ਕਰੇ ਗ੍ਰੰਥ ਜੀ ਆਹਿ।’ ਸਿਖਾਂ ਨੇ ਪੁਛਿਆ ਸਤਿਗੁਰ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ: ‘ਜੋ ਮਮ ਸਾਥ ਚਹੇ ਕਰਿ ਬਾਤ। ਗ੍ਰੰਥ ਜੀ ਪੜਹਿ ਬਿਚਾਰਹਿ ਸਾਥ।’ ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨਾਂ• ਬਾਰੇ ਗੁਰ ਫੁਰਮਾਇਆ ‘ਜੋ ਮੁਝ ਬਚਨ ਸੁਨਨ ਕੀ ਚਾਇ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ’ ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉੁਹ ਗੁਰਬਾਣੀ ਦੀ ਵਿਚਾਰ ਕਰ ਅਗਵਾਈ ਪ੍ਰਾਪਤ ਕਰੇ । ਜਦੋਂ ਸਿੱਖਾਂ ਨੇ ਸਰਗੁਣ ਰੂਪ ਜਾ ਗੁਰ ਸਖਸ਼ੀਅਤ ਦੇ ਪ੍ਰਤੱਖ ਦਰਸ਼ਨ ਕਰਨ ਦੀ ਗੱਲ ਕਹੀ ਤਾਂ ਪਾਤਿਸ਼ਾਹ ਨੇ ਅੰਮ੍ਰਿਤ ਛਕਾਉਣ ਸਮੇਂ ਜੋ ਖਾਲਸਾ ਨੂੰ ਬਖਸ਼ਿਸ਼ ਰੂਪੀ ਵਰਦਾਨ ਦਿੱਤਾ ਸੀ ਕਿ
‘ਖਾਲਸਾ ਮੇਰੋ ਰੁਪ ਹੇ ਖਾਸ। ਖਾਲਸੇ ਮਹਿ ਹਉ ਕਰਹੁ ਨਿਵਾਸ’
ਸ਼੍ਰੀ ਮੁਖਨ ਤੇ ਸਭ ਸਿਖਨ ਕੋ, ਇਮ ਹੁਕਮ ਸੁਨਾਯਾ’
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’
ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੌਕਿਕ, ਅਧਿਆਤਮਕ ਗਣਤੰਤਰ (Spiritual Republic) ਦੀ ਸਥਾਪਨਾ ਕਰ ਦਿੱਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ, ਨਿਰਾ ਫਲਸਫਾ ਜਾਂ ਵਿਚਾਰਾਂ ਦੀ ਉਡਾਰੀ ਹੀ ਨਹੀ ਬਲਕਿ ਧਰਮ ਦਾ ਗਾਡੀ ਮਾਰਗ ਹੈ ਜਿਸ ਅਨੁਸਾਰ ਮਨੁਖ ਆਪਣਾ ਜੀਵਨ ਜੀਅ ਕੇ ਜੀਵਨ ਮੁਕਤ ਹੋ ਸਕਦਾ ਹੈ । ਇਹ ਕਿਸੇ ਨਿਜੀ ਮੁਕਤੀ ਦੀ ਤਲਾਸ਼ ਵਿਚ ਘਰ ਬਾਰ ਤੇ ਸਮਾਜ ਨੂੰ ਤਿਲਾਂਜਲੀ ਦੇ ਕੇ ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ ਵਿਚ ਜਾ ਕੇ ਤਪ ਕਰਨ ਨੂੰ ਨਕਾਰਦਾ ਹੈ । ਇਹ ਸਿਖਾਉਂਦਾ ਹੈ ਕਿ ਪਾਪ, ਜੁਲਮ ਤੇ ਬਦੀ ਤੋਂ ਡਰ ਕੇ ਸਮਾਜ ਤੋਂ ਕਿਨਾਰਾਕਸ਼ੀ ਨਹੀ ਕਰਨੀ ਬਲਕਿ ਪਾਪੀ ਤੇ ਜਾਲਿਮ ਦਾ ਸਫਲਤਾ ਨਾਲ ਮੁਕਾਬਲਾ ਕਿਵੇਂ ਕਰਨਾ ਹੈ । ਸਿੱਖੀ ਜੀਵਨ ਜਾਂ ਗੁਰਸਿੱਖੀ ਇਸ ਦੁਨੀਆ ਵਿਚ ਕਿਸੇ ਕਿਸਮ ਦਾ ਅਨਿਆਏ, ਸ਼ੋਸ਼ਣ ਜਾਂ ਬੇਇਨਸਾਫੀ ਪ੍ਰਵਾਨ ਨਹੀਂ ਕਰਦੀ ਬਲਕਿ ਹੱਕ ਸੱਚ ਇਨਸਾਫ ਲਈ ਜਦੋ ਜਹਿਦ ਦੀ ਪ੍ਰੇਰਣਾ ਦਿੰਦੀ ਹੈ । ਭਗਵਤ ਗੀਤਾ ਦਾ ਸਿਖਰ ਹੈ ਕਿ ਕੁਰਕਸ਼ੇਤਰ ਦੇ ਮੈਦਾਨ ਵਿਚ ਜਦੋਂ ਹਤਾਸ਼ ਤੇ ਨਿਰਾਸ਼ ਹੋ ਕੇ ਅਰਜਨ ਸ਼ਸ਼ਤਰ ਰੱਖ ਦਿੰਦਾ ਹੈ ਤਾਂ ਭਗਵਾਨ ਕ੍ਰਿਸ਼ਨ ਉਸਨੂੰ ਆਪਣਾ ਵਿਰਾਟ ਰੂਪ ਵਿਖਾ ਕੇ ਹੱਕ ਸੱਚ ਤੇ ਇਨਸਾਫ ਲਈ ਯੁਧ ਕਰਨ ਲਈ ਪ੍ਰੇਰਣਾ ਦਿੰਦੇ ਹਨ ਤੇ ਅਰਜਨ ਮੁੜ ਸ਼ਸ਼ਤਰ ਗ੍ਰਹਿਣ ਕਰ ਲੈਂਦਾ ਹੈ । ਸ੍ਰੀ ਗੁਰੁ ਗ੍ਰੰਥ ਸਾਹਿਬ ਨੇ ਤਾਂ ਸਿੱਖੀ ਮਾਰਗ ਅਪਨਾਉਣ ਵਾਲੇ ਹਰ ਵਿਅਕਤੀ ਨੂੰ ਮੁਢ ਤੋਂ ਹੀ ਮਰਨਾ ਸਵੀਕਾਰ ਕਰਨ ਦੀ ਵੰਗਾਰ ਪਾਈ ਹੈ । ਇਸ ਮਾਰਗ ਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਆਪ ਚਲ ਕੇ ਸਾਧਾਰਣ ਲੋਕਾਂ ਲਈ ਇਕ ਆਦਰਸ਼ ਰੂਪਮਾਨ ਕੀਤਾ। ‘ਸਚਿ ਸੁਣਾਇਸੀ ਸਚਿ ਕੀ ਬੇਲਾ’ ਦੇ ਅਨੁਕੂਲ ਬਾਬਰ ਨੂੰ ਜਾਬਰ ਕਹਿਣ ਦੀ ਲਲਕਾਰ ਗੁਰੁ ਨਾਨਕ ਦੇਵ ਜੀ ਨੇ ਹੀ ਦਿੱਤੀ । ‘ਤਨਿ ਮਨਿ ਕਾਟਿ ਕਾਟਿ ਤਿਸ ਅਰਪੀ ਵਿਚ ਅਗਨੀ ਆਪ ਜਲਾਈ’ ਗੁਰਬਾਣੀ ਵਿਚ ਅੰਕਤ ਹੈ । ਸਿੱਖੀ ਵਿਚ ਪ੍ਰਵੇਸ਼ ਦੀ ਸ਼ਰਤ ‘ਸਿਰ ਧਰਿ ਗਲੀ ਮੋਰੀ ਆਉ’ਤੇ ‘ਪਹਿਲਾ ਮਰਨ ਕਬੂਲ’ ਰੱਖੀ । ਗੁਰਬਾਣੀ ਦੀ ਹਰ ਪੰਗਤੀ ਦਾ ਸੱਚ , ਪਹਿਲਾਂ ਗੁਰੁ ਪਾਤਸ਼ਾਹ ਨੇ ਹੀ ਉਜਾਗਰ ਕੀਤਾ ਤੇ ਪੰਚਮ ਪਾਤਸ਼ਾਹ ਨੇ ਤਤੀਆਂ ਤਵੀਆਂ ਤੇ ਬੈਠ ਕੇ ਦਰਸਾਇਆ ।
ਕੁਰਬਾਨੀ ਤੇ ਬਲੀਦਾਨ ਦਾ ਚਲਣ , ਹਰ ਧਰਮ ਤੇ ਮਜਹਬ ਵਿਚ ਸੀ ਲੇਕਿਨ ਸਨਾਤਨ ਮੱਤ ਬਲੀ ਕਿਸੇ ਦੂਸਰੇ ਦੀ ਦਿੰਦਾ ਸੀ ਤੇ ਇਸਲਾਮ , ਕੁਰਬਾਨੀ ਪਸ਼ੂਆਂ ਦੀ ਦਿੰਦਾ ਸੀ ਜਿਸ ਤਰ•ਾਂ ਬਕਰੀਦ ਮੌਕੇ ਦਿੱਤੀ ਜਾਂਦੀ ਹੈ । ਨੌਵੇਂ ਗੁਰਦੇਵ ਗੁਰੁ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਧਰਮ ਹੇਤ ਸਾਕਾ ਕਰਕੇ ਸਰਮ ਧਰਮ ਦੀ ਪੱਤ ਰੱਖੀ । ਦਸਮੇਸ਼ ਪਿਤਾ ਅਤੇ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਨੇ ਐਸਾ ਇਨਕਲਾਬ ਪੈਦਾ ਕਰ ਦਿੱਤਾ ਕਿ ਹਜਾਰਾਂ ਲੱਖਾਂ ਸਿੱਖ ਜੁਲਮ ਜਬਰ ਦੀ ਹਨੇਰੀ ਨੂੰ ਠੱਲ ਪਾਉਣ, ਸੈਂਕੜੇ ਸਾਲਾਂ ਦੀ ਗੁਲਾਮੀ ਦਾ ਜੂਲਾ ਉਤਾਰਨ ਅਤੇ ਮਨੁਖੀ ਸਨਮਾਨ ਤੇ ਦੇਸ਼ ਦੀ ਅਜਾਦੀ ਬਹਾਲ ਕਰਨ ਲਈ ਸ਼ਹੀਦੀਆਂ ਪਾ ਗਏ । ਅਸਮਾਨ ਵਿਚ ਐਨੇ ਸਿਤਾਰੇ ਨਹੀਂ, ਜਿਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹਨ । ਸਿੱਖ ਹਰ ਰੋਜ ਅਰਦਾਸ ਵਿਚ ਧਰਮ ਹੇਤ ਸ਼ਹੀਦੀਆਂ ਪਾਉਣ ਵਾਲਿਆਂ,  ‘ਜਿਨ•ਾਂ ਧਰਮ ਨਹੀ ਹਾਰਿਆ, ਸਿੱਖੀ ਸੁਆਸਾਂ ਸੰਗ ਨਿਭਾਈ’ ਨੂੰ ਨਤ ਮਸਤਕ ਹੁੰਦਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦਾ ਸਾਗਰ ਹੈ ਅਤੇ ਇਹ ਸਮੁਚੀ ਕਾਇਨਾਤ ਲਈ ਸਰਬਸਾਂਝਾ ਹੈ  ਲੇਕਿਨ ਇਸਨੂੰ ਆਪਣਾ ਇਸ਼ਟ ਜਾਂ ਪੈਗੰਬਰ ਕੇਵਲ ਸਿੱਖ ਹੀ ਪ੍ਰਵਾਨ ਕਰਦੇ ਹਨ । ਕੁਪ ਰਹੀੜੇ ਦੇ ਮੈਦਾਨ ਵਿਚ ਜਦੋਂ ਸਿੰਘਾਂ ਨੇ ਹਰਨ ਹੋ ਕੇ ਗੁਰੀਲਾ ਜੰਗ ਲੜਨ ਦਾ ਫੈਸਲਾ ਕੀਤਾ ਤਾਂ ਇਸ ਭੱਜ ਦੌੜ ਵਿੱਚ ਗੁਰੁ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਨ ਰੱਖੇ ਜਾਣ ਕਾਰਨ ਜਲ ਪ੍ਰਵਾਹ ਕਰਨ ਦਾ ਫੇਸਲਾ ਕੀਤਾ ਤਾਂ ਪੰਥ ਦੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਨੇ ਜੋ ਅਰਦਾਸ ਕੀਤੀ , ਉਸਨੂੰ ਪਾ੍ਰਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਨੇ ਇਉਂ ਬਿਆਨ ਕੀਤਾ, ‘ਪੰਥ ਕੀ ਰਹੇਗੀ ਤੋ ਗਰੰਥ ਕੀ ਭੀ ਰਹੇਗੀ ਨਾਥ ਪੰਥ ਨਾ ਰਹਾ ਤੋ ਗਰੰਥ ਕੌਣ ਮਾਨੇਗਾ’।
ਹਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਜਾਗਤਿ ਜੋਤਿ, ਹਾਜਰਾ ਹਜੂਰ ਸਤਿਗੁਰੂ , ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਤੇ ਹਲਤ ਪਲਤ ਦੇ ਸਹਾਇਕ ਹਨ । ਸਿੱਖ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਪੂਰੀ ਆਸਥਾ ਰੱਖਦਾ ਹੈ, ਥਾਂ ਥਾਂ ਮੜੀਆਂ ਮਸਾਣਾਂ, ਦੇਹ ਧਾਰੀਆਂ ਦੇ ਕੋਲ ਨਹੀ ਜਾਂਦਾ । ਡਾ:ਸਰ ਮੁਹੰਮਦ ਇਕਬਾਲ ਨੇ ਬਾਖੂਬ  ਕਿਹਾ ਹੈ :
ਜਿਸ ਦਰ ਪੇ ਨਾ ਹੋ ਸਜਦੇ  ਉਸੇ ਦਰ ਨਹੀ ਕਹਿਤੇ
ਹਰ ਦਰ ਪੇ ਜੋ ਝੁਕ ਜਾਏ ਉਸੇ ਸਰ ਨਹੀ ਕਹਿਤੇ
ਦਸਮ ਪਿਤਾ ਗੁਰੂ  ਗੋਬਿੰਦ ਸਾਹਿਬ ਵਲੋਂ ਨੰਦੇੜ  ਸਾਹਿਬ ਵਿਖੇ ਕੀਤੇ 52 ਸਿਖਰ ਦੇ ਹੁਕਮਾਂ ਵਿਚ ਮੁਖ ਤੌਰ ਤੇ ‘ਪੂਜਾ ਅਕਾਲ ਕੀ , ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਤੇ ਲੋਚਾ ਗੁਰੂ ਪੰਥ ਦੇ ਵਾਧੇ ਦੀ’ ਹੈ । ਹਰ ਸਿੱਖ ਦਾ ਜੀਵਨ ਇਸ ਇਲਾਹੀ ਹੁਕਮ ਦੇ ਅਨੁਕੂਲ ਹੋਵੇ, ਇਹੀ ਅਰਦਾਸ ਹੈ ।