‘ਦਿ ਬਲੈਕ ਪ੍ਰਿੰਸ’ ਸਾਰੇ ਡਿਜਿਟਲ ਪਲੇਟਫਾਰਮਾਂ ਉਤੇ 10 ਅਪ੍ਰੈਲ ਮੰਗਲਵਾਰ ਨੂੰ ਰਿਲੀਜ ਹੋਵੇਗੀ

0
185

shabana-queen-sartaaj
ਯੂਕੇ ਟਾਪ 10 ਬਾਕਸ ਆਫ਼ਿਸ ਤੇ ਸਫਲ ਹੋਣ ਬਾਅਦ ਹੁਣ
ਡਿਜਿਟਲ ਵਿੱਚ ਐਂਟਰ ਕਰੇਗੀ ਸਿੱਖ ਇਤਿਹਾਸਕ ਫਿਲਮ
ਚੰਡੀਗੜ੍ਹ/ਬਿਊਰੋ ਨਿਊਜ਼:
ਦੁਨੀਆਂ ਭਰ ਵਿੱਚ ਆਪਣੀ ਐਂਟਰਨੇਟਮੈਂਟ ਲਈ ਜਾਣੇ ਜਾਂਦੇ ਯੂਨੀ ਗਲੋਬ ਐਂਟਰਨੇਟਮੈਂਟ ਆਪਣੀ ਯੂ ਕੇ ਦੀ ਬਲੌਕਬਸਟਰ ‘ਦਿ ਬਲੈਕ ਪ੍ਰਿੰਸ’ ਵਿਸਾਖੀ ਦੇ ਨੇੜੇ 10 ਅਪ੍ਰੈਲ ਨੂੰ ਡਿਜਿਟਲ ਪਲੇਟਫਾਰਮਾਂ ਤੇ ਰਿਲੀਜ ਕਰ ਰਹੇ ਹਨ। ਇਹ ਫਿਲਮ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਉੱਤੇ ਆਧਾਰਿਤ ਹੈ ਜਿਸ ਵਿੱਚ ਪੰਜਾਬ ਦੇ ਇਤਿਹਾਸ ਨੂੰ ਬਹੁਤ ਹੀ ਸੂਝ ਬੂਝ ਨਾਲ ਪੇਸ਼ ਕੀਤਾ ਗਿਆ ਹੈ।
ਭਾਰਤ ਦੇ ਸਭ ਤੋਂ ਮਹਾਨ ਬਾਦਸ਼ਾਹ ਦੀ ਸੱਚੀ ਕਹਾਣੀ ਨੂੰ ਪੇਸ਼ ਕਰਦੀ ਇਹ ਫਿਲਮ ਵਿੱਚ ਸਤਿੰਦਰ ਸਰਤਾਜ ਮੁੱਖ ਭੂਮਿਕਾ ਵਿੱਚ ਹਨ ਅਤੇ ਇਸ 150 ਸਾਲ ਪੁਰਾਣੀ ਕਹਾਣੀ ਵਿੱਚ ਸ਼ਬਾਨਾ ਆਜ਼ਮੀ ਨੇ ਵੀ ਇੱਕ ਮਹੱਤਪੂਰਨ  ਰੋਲ ਅਦਾ ਕੀਤਾ, ਜਿੱਥੇ ਇੱਕ ਇਨਸਾਨ ਵਿਸ਼ਵਾਸ ਦੇ ਨਾਲ ਆਪਣੀ ਅਸਲੀ ਪਹਿਚਾਣ ਨਾਲ ਜੁੜਦਾ ਹੈ।
ਇਸ ਫਿਲਮ ਵਿੱਚ ਆਪਣੇ ਅਦਭੁਤ ਅਨੁਭਵ ਵਾਰੇ ਦੱਸਦੇ ਹੋਏ ਸਤਿੰਦਰ ਸਰਤਾਜ ਨੇ ਕਿਹਾ, ”ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਮੈਂਨੂੰ ਆਪਣੇ ਰੋਲ ਬਾਰੇ ਪਤਾ ਲੱਗਾ ਮੈਂ ਬਹੁਤ ਹੀ ਖੁਸ਼ ਸੀ । ਪਰ ਹੁਣ ਫਿਲਮ ਦੇ ਯੂ ਕੇ ਵਿੱਚ ਸਫਲ ਹੋਣ ਤੋਂ ਬਾਅਦ ਇਸਦੇ ਡਿਜਿਟਲ ਪਲੇਟਫਾਰਮ ਤੇ ਰੀਲਿਜ ਨੂੰ ਲੈ ਕੇ ਬਹੁਤ ਹੀ ਉਤੇਜਿਤ ਹਾਂ।”
ਲਾਹੌਰ ਦੇ ਇੱਕ ਮੰਨੇ ਪ੍ਰਮੰਨੇ ਅਤੇ ਸ਼ਾਹੀ ਪਰਿਵਾਰ ਵਿੱਚ ਪੈਦਾ ਹੋਣ ਵਾਲੇ ਮਹਾਰਾਜਾ ਦਲੀਪ ਸਿੰਘ ਨੂੰ ਜਬਰਦਸਤੀ ਇੱਕ ਈਸਾਈ ਦੇ ਰੂਪ ਵਿੱਚ ਇੰਗਲੈਂਡ ਰਹਿਣ ਲਈ ਮਜਬੂਰ ਕੀਤਾ ਗਿਆ। ਇਸ ਤਰ੍ਹਾਂ ਦਾ ਇਤਿਹਾਸ ਲੋਕਾਂ ਖਾਸ ਕਰ ਨੌਜਵਾਨਾਂ ਤੱਕ ਪਹੁੰਚਣਾ ਚਾਹੀਦਾ ਹੈ। ਫਿਲਮ ਅਪ੍ਰੈਲ ਵਿੱਚ ਰੀਲਿਜ ਹੋਵੇਗੀ ਜਿਸ ਨਾਲ ਦੁਨੀਆਂ ਭਰ ਦੇ ਸਿੱਖ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਮਾਨ ਬਾਰੇ ਜਾਣ ਸਕਣਗੇ।
ਇਸੇ ਵਿਚਾਰ ਨਾਲ ਫਿਲਮ ਦੇ ਐਗਜੀਕਿਓਟਿਵ ਪ੍ਰੋਡੂਸਰ ਜਸਜੀਤ ਸਿੰਘ ਨੇ ਕਿਹਾ, ”ਮੈਂਨੂੰ ਲੱਗਦਾ ਹੈ ਕਿ ਇਹ ਕਹਾਣੀ ਦੱਸੀ ਜਾਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਸਿਖਾਂ ਦੇ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਬਾਰੇ ਜ਼ਿਆਦਾ ਨਹੀਂ ਜਾਣਦੇ। ਸਾਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਸਮਝਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਆਪਣੇ ਸਾਮਰਾਜ ਨੂੰ ਵਾਪਿਸ ਹਾਸਿਲ ਕਰਨ ਲਈ ਕੀਤੀਆਂ ਗਈਆਂ ਜਿਸ ਨਾਲ ਇੱਕ ਗ਼ਦਰ ਲਹਿਰ ਸ਼ੁਰੂ ਹੋਈ ਅਤੇ ਉਨ੍ਹਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ। ਇਹ ਪੰਨਾ ਭਾਰਤ ਇਤਿਹਾਸ ਵਿੱਚ ਵੀ ਲਾਪਤਾ ਹੈ।”
ਪ੍ਰੋਮੋਸ਼ਨ ਨੂੰ ਵੱਡੇ ਪੱਧਰ ਤੇ ਸ਼ੁਰੂ ਕਰਨ ਲਈ ਮੂਵੀ ਇੰਗਲਿਸ਼, ਹਿੰਦੀ, ਪੰਜਾਬੀ ਵਿੱਚ ਮੌਜੂਦ ਹੋਵੇਗੀ। ਫਿਲਮ ਦੇ ਡਾਇਰੈਕਟਰ ਕਵੀ ਰਾਜ ਨੇ ਯੂਨੀ ਗਲੋਬ ਦੇ ਫੈਸਲੇ ਨਾਲ ਬਹੁਤ ਹੀ ਖੁਸ਼ ਹੋਏ ਕਿਹਾ, ”ਵਿਸਾਖੀ ਇੱਕ ਬਹੁਤ ਹੀ ਵਧੀਆ ਮੌਕਾ ਹੈ ਇਸ ਫਿਲਮ ਨੂੰ ਸਾਰੀ ਦੁਨੀਆਂ ਵਿੱਚ ਸਿਖਾਂ ਦੇ ਸਾਹਮਣੇ ਪੇਸ਼ ਕਰਨ ਲਈ ਕਿਉਂਕਿ ਵਿਸਾਖੀ ਸਿਖਾਂ ਦੀ ਮਹਾਨਤਾ ਨੂੰ ਦਰਸ਼ਾਉਂਦੀ ਹੈ ਜੋ ‘ਦਿ ਬਲੈਕ ਪ੍ਰਿੰਸ’ ਵੀ ਕਰਦੀ ਹੈ।”
‘ਦਿ ਬਲੈਕ ਪ੍ਰਿੰਸ’ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਹਾਲੀਵੁਡ ਵਿੱਚ ਫਿਰਦੌਸ ਪ੍ਰੋਡਕਸ਼ਨਸ ਅਤੇ ਬਰਿੱਲਸਟੈਨ ਐਂਟਰਨੇਟਮੈਂਟ ਪਾਰਟਨਰਸ ਵਲੋਂ ਜੋ ਭਾਰਤ ਵਿੱਚ ਸਾਗਾ ਦੇ ਨਾਲ ਪਾਰਟਨਰਸ਼ਿਪ ਵਿੱਚ ਆਏਗੀ ਜੋ ਪੰਜਾਬੀ ਅਤੇ ਹਿੰਦੀ ਨੂੰ ਸੰਭਾਲੇਗੀ। ਇਸ ਪਾਰਟਨਰਸ਼ਿਪ ਤੇ ਗੱਲ ਕਰਦੇ ਹੋਏ ਯੂਨੀ ਗਲੋਬ ਦੇ ਪ੍ਰੈਜੀਡੈਂਟ ਨਮਰਤਾ ਸਿੰਘ ਗੁਜਰਾਲ ਨੇ ਕਿਹਾ, ”ਵਿਸਾਖੀ ਇਸਲਾਮ ਧਰਮ ਪਰਿਵਰਤਨ ਨਾ ਕਰਨ ਕਰਕੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸ਼ੁਰੂਆਤ ਨੂੰ ਦਰਸ਼ਾਉਂਦੀ ਹੈ। ਜਦੋਂ ਮੈਂ ਇਹ ਫਿਲਮ ਦੇਖੀ ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਇੱਕ ਸਿੱਖ ਹੋਣ ਦੇ ਨਾਤੇ ਮੈਂ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਪੂਰੀ ਦੁਨੀਆਂ ਵਿੱਚ ਪੇਸ਼ ਕਰਨ ਵਿੱਚ ਮਾਨ ਮਹਿਸੂਸ ਕਰਦੀ ਹਾਂ ਤਾਂ ਕਿ ਸਾਡੇ ਬੱਚੇ ਸਿੱਖ ਜਗਤ ਦੇ ਸੂਰਮਿਆਂ ਵਾਰੇ ਜਾਣ ਸਕਣ ਜਿਹਨਾਂ ਨੇ ਹਮੇਸ਼ਾ ਧਾਰਮਿਕ ਅਸਹਿਣਸ਼ੀਲਤਾ ਅਤੇ ਸਿਖਾਂ ਤੇ ਅਤਿਆਚਾਰਾਂ ਦੇ ਖਿਲਾਫ ਖੜੇ ਹੋਏ।”
ਇਹ ਫਿਲਮ ਐਮਜ਼ੋਨ, ਆਈ ਟਿਊਂਸ, ਗੂਗਲ ਪਲੇ, ਫੈਨਡਐਨ ਨਾਓ, ਸੋਨੀ ਪਲੇਸਟੇਸ਼ਨ ਅਤੇ ਮਾਈਕਰੋਸੋਫਟ ਏਕਸਬਾਕਸ ਤੇ ਰੀਲਿਜ ਤੋਂ ਬਾਅਦ ਆਸਾਨੀ ਨਾਲ ਦੇਖੀ ਜਾ ਸਕਦੀ ਹੈ। ਪ੍ਰਜਸੀਡੈਂਟ ਨਮਰਤਾ ਸਿੰਘ ਨੇ ਅਗਲੇ ਪ੍ਰੋਜੈਕਟ ਵਾਰੇ ਦਸਿਆ ਜੋ ਕਿ 1920 ਦੇ ਸਿੱਖ ਪ੍ਰਵਾਸੀਆਂ ਦੀ ਕਹਾਣੀ ਹੈ ਜਿਸ ਵਿੱਚ ਨਰਗਿਸ ਫਾਖਰੀ ਅਤੇ ਸਤਿੰਦਰ ਸਰਤਾਜ ਮੁੱਖ ਭੂਮਿਕਾ ਨਿਭਾਉਣਗੇ। ਇਹ ਪ੍ਰੋਜੈਕਟ ਜਸਜੀਤ ਸਿੰਘ ਦੇ ਨਾਲ ਮਿਲ ਕੇ ਹੈ। ਸਤਿੰਦਰ ਸਰਤਾਜ ਅਤੇ ਨਰਗਿਸ ਫਾਖਰੀ ਹਾਲ ਹੀ ਵਿੱਚ ਇੱਕ ਗੀਤ ‘ਤੇਰੇ ਵਾਸਤੇ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।