ਜਲੰਧਰ ਦੇ ਨੌਜਵਾਨ ਦਾ ਜੈਕਸਨ ਸ਼ਹਿਰ ‘ਚ ਲੁਟੇਰਿਆ ਹੱਥੋਂ ਕਤਲ

0
229

Jalandhar based youth Sandeep Singh was today shot dead in US after some miscreants tried to snatch phone and other valuables from him in Jackson city. A Tribune Photograph, with Rachna Story

ਨਿਊਯਾਰਕ/ ਬਿਊਰੋ ਨਿਊਜ਼
ਲੁਟੇਰਿਆਂ ਨੇ ਜੈਕਸਨ ਸ਼ਹਿਰ ਵਿਚ ਗੋਲੀਆਂ ਮਾਰ ਕੇ ਸਿੱਖ ਨੌਜਵਾਨ ਸੰਦੀਪ ਸਿੰਘ ਦੀ ਹੱਤਿਆ ਕਰ ਦਿੱਤੀ। ਉਹ ਚਾਰ ਸਾਲ ਪਹਿਲਾਂ ਅਮਰੀਕਾ ਆਇਆ ਸੀ। ਜਲੰਧਰ ਦੀ ਨਿਊ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਸੰਦੀਪ ਸਿੰਘ ਦਾ ਪਿਤਾ ਥਾਣਾ ਰਾਮਾਮੰਡੀ ‘ਚ ਮੁਣਸ਼ੀ ਹੈ। ਸੰਦੀਪ ਅਮਰੀਕਾ ਦੇ ਸ਼ਹਿਰ ਜੈਕਸਨ (ਮਿਸੀਸਿਪੀ) ਵਿਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਸ਼ਰਨਜੀਤ ਸਿੰਘ ਨਾਲ ਜਨਰਲ ਸਟੋਰ ‘ਤੇ ਕੰਮ ਕਰਦਾ ਸੀ। ਸ਼ਰਨਜੀਤ ਸਿੰਘ ਨੇ ਦੱਸਿਆ ਕਿ ਅਮਰੀਕੀ ਸਮੇਂ ਅਨੁਸਾਰ, ਸੋਮਵਾਰ ਦੀ ਰਾਤ ਨੂੰ 11:00 ਵਜੇ ਦੇ ਕਰੀਬ ਜਦੋਂ ਉਹ ਆਪਣੀ ਕਾਰ ਵਿੱਚ ਘਰ ਪੁੱਜੇ ਸਨ ਅਤੇ ਜਿਉਂ ਹੀ ਉਹ ਕਾਰ ਵਿਚੋਂ ਉਤਰੇ, ਉਨ੍ਹਾਂ ਨੂੰ ਲੁਟੇਰਿਆਂ ਨੇ ਘੇਰ ਲਿਆ। ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਲੁਟੇਰਿਆਂ ਨੇ ਉਨ੍ਹਾਂਂ ਕੋਲੋਂ ਪੈਸੇ ਤੇ ਮੋਬਾਈਲ ਖੋਹ ਲਏ ਅਤੇ ਗੋਲੀਆਂ ਚਲਾਉਣ ਲੱਗ ਪਏ। ਗੋਲੀ ਸੰਦੀਪ ਦੇ ਲੱਗੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਪਰਿਵਾਰ ਵਿਚ ਇਕਲੌਤਾ ਪੁੱਤਰ ਸੀ।
ਪ੍ਰਾਪਤ ਅਨੁਸਾਰ, ਸੰਦੀਪ ਸਿੰਘ ਚਾਰ ਸਾਲ ਪਹਿਲਾਂ ਟੂਰਿਸਟ ਵੀਜ਼ੇ ‘ਤੇ ਅਮਰੀਕਾ ਆਇਆ ਸੀ ਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ। ਯਾਦ ਰਹੇ ਕਿ ਅਮਰੀਕਾ ਵਿਚ 15 ਨਵੰਬਰ ਨੂੰ ਪਿੰਡ ਖੋਥੜਾਂ ਦੇ ਨੌਜਵਾਨ ਧਰਮਪ੍ਰੀਤ ਸਿੰਘ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।