ਆਰਐਸਐਸ ਨੂੰ ਕਾਂਗਰਸ ਦਾ ਹੇਜ ਜਾਗਿਆ

0
93

New Delhi: RSS chief Mohan Bhagwat with other leaders at the event titled "Future of Bharat: An RSS perspective" in New Delhi, Monday, Sept. 17, 2018. (PTI Photo) (PTI9_17_2018_000232B) *** Local Caption ***

ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਆਰਐ ਐਸ ਮੁਖੀ ਮੋਹਨ ਭਾਗਵਤ (ਖੱਬਿਓਂ ਦੂਜੇ) ਤੇ ਹੋਰ ਆਗੂ। 
ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਕਾਂਗਰਸ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਭਾਰਤ ਨੂੰ ਕਈ ਮਹਾਨ ਵਿਅਕਤੀ ਦਿੱਤੇ। ਉਹ ਇਥੇ ਵਿਗਿਆਨ ਭਵਨ ਵਿਚ ‘ਭਵਿੱਖ ਦਾ ਭਾਰਤ : ਆਰਐਸਐਸ ਦਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਕਰਵਾਏ ਤਿੰਨ ਦਿਨਾ ਸਮਾਗਮ ਦੇ ਪਹਿਲੇ ਦਿਨ ਬੋਲ ਰਹੇ ਸਨ। ਸ੍ਰੀ ਭਾਗਵਤ ਨੇ ਸੰਘ ਦੇ ਵਿਸ਼ੇ ਵਿਚ ਵਿਸਥਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਅਤੇ ਚਰਿੱਤਰ ਨਿਰਮਾਣ ਵਿਚ ਜੁਟਿਆ ਹੋਇਆ ਹੈ।ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਪ੍ਰਤੀ ਆਪਣੀ ਸੁਰ ਨਰਮ ਰੱਖੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੰਘ ਨੂੰ ਵੀ ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਦਾ ਅਨੁਮਾਨ ਲੱਗ ਗਿਆ ਹੈ।