ਅਮਰਨਾਥ ਯਾਰਤਾ ਵਾਲੀ ਬੱਸ ਖੱਡ ‘ਚ ਡੱਗਣ ਨਾਲ 17 ਸ਼ਰਧਾਲੂਆਂ ਦੀ ਮੌਤ

0
309
Ramban: Security personnel carry out rescue work after a bus carrying Amarnath pilgrims falls into a gorge off Jammu-Srinagar National Highway in Ramban district on Sunday. At least 10 pilgrims killed and 35 others injured in the mishap. PTI Photo (PTI7_16_2017_000236B)
ਕੈਪਸ਼ਨ : ਅਮਰਨਾਥ ਯਾਤਰੀਆਂ ਵਾਲੀ ਬੱਸ ਦੇ ਖੱਡ ਵਿੱਚ ਡਿੱਗਣ ਬਾਅਦ ਬਚਾਅ ਕਾਰਜਾਂ ਵਿੱਚ ਜੁਟੇ ਸੁਰੱਖਿਆ ਬਲਾਂ ਦੇ ਜਵਾਨ।

29 ਜ਼ਖ਼ਮੀ; 19 ਦੀ ਹਾਲਤ ਗੰਭੀਰ, ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ
ਰਾਮਬਨ/ਜੰਮੂ:ਬਿਊਰੋ ਨਿਊਜ਼:
ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਐਤਵਾਰ ਨੂੰ ਬਾਅਦ ਦੁਪਹਿਰ ਜੰਮੂ-ਸ੍ਰੀਨਗਰ ਮਾਰਗ ਉੱਤੇ ਰਾਮਬਨ ਨੇੜੇ ਖੱਡ ਵਿੱਚ ਡਿਗਣ ਨਾਲ 16 ਸ਼ਰਧਾਲੂਆਂ ਦੀ ਮੌਕੇ ੳੱੱਤੇ ਹੀ ਮੌਤ ਹੋ ਗਈ ਅਤੇ 31 ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 19 ਸ਼ਰਧਾਲੂਆਂ ਦੀ ਹਾਲਤ ਗੰਭੀਰ ਹੈ। ਪੀੜਤ ਸ਼ਰਧਾਲੂ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਹਰਿਆਣਾ ਅਤੇ ਮੱਧ ਪ੍ਰਦੇਸ਼ ਨਾਲ ਸਬੰੰਧਤ ਹਨ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।
ਬਾਅਦ ਦੁਪਹਿਰ ਰਾਮਬਨ ਨੇੜੇ ਨਚਲਾਨਾ ਇਲਾਕੇ ਵਿੱਚ ਜੰਮੂ-ਸ੍ਰੀਨਗਰ ਮਾਰਗ ਉੱਤੇ  ਬੱਸ ਬੇਕਾਬੂ ਹੋ ਕੇ ਬਾਜ਼ੀਆਂ ਖਾਂਦੀ ਹੋਈ ਇੱਕ ਨਾਲੇ ਵਿੱਚ ਜਾ ਡਿਗੀ। ਇਹ ਜਾਣਕਾਰੀ ਰਾਮਬਨ ਦੇ ਸੀਨੀਅਰ ਸੁਪਰਡੈਂਟ ਪੁਲੀਸ ਮੋਹਨ ਲਾਲ ਨੇ ਦਿੱਤੀ।
ਹਾਦਸਾਗ੍ਰਸਤ ਬੱਸ ਜੋ ਕਿ ਜੰਮੂ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਸੀ, ਜੰਮੂ ਤੋਂ ਅਮਰਨਾਥ ਦੀ ਯਾਤਰਾ ਲਈ ਰਵਾਨਾ ਹੋਏ 3603 ਸ਼ਰਧਾਲੂਆਂ ਦੇ ਕਾਫਲੇ ਦਾ ਹਿੱਸਾ ਸੀ। 19 ਗੰਭੀਰ ਜ਼ਖ਼ਮੀਆਂ ਨੂੰ ਹੈਲੀਕਾਪਟਰਾਂ ਰਾਹੀਂ ਜੰਮੂ ਦੇ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਅੱਠ ਜ਼ਖ਼ਮੀਆਂ ਨੂੰ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਨੂੰ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਡੂੰਘੀ ਖੱਡ ਵਿੱਚੋਂ ਕੱਢਣ ਵਿੱਚ ਫ਼ੌਜ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਸਹਾਇਤਾ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗੰਭੀਰ ਜ਼ਖ਼ਮੀਆਂ ਵਿੱਚ ਸ਼ਾਮਲ ਇੱਕ ਔਰਤ ਲਲਿਤਾ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸ੍ਰੀਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਹਿਲਾਂ ਬੱਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ 27 ਦੱਸੀ ਗਈ ਸੀ ਜੋ ਬਾਅਦ ਵਿੱਚ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ ਵਧ ਕੇ 31 ਹੋ ਗਈ ਹੈ।  ਇਸੇ ਦੌਰਾਨ ਜੰਮੂ-ਕਸ਼ਮੀਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਨੇ ਅਮਰਨਾਥ ਸ਼ਰਧਾਲੂਆਂ ਦੀ ਬੱਸ ਨੂੰ ਆਏ ਹਾਦਸੇ ਦੀ ਜਾਂਚ ਦੇ ਅਦੇਸ਼ ਦਿੱਤੇ ਹਨ। ਜੰਮੂ- ਕਸ਼ਮੀਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਮੀਰ ਅਫਰੋਜ਼ ਅਹਿਮਦ ਅਨੁਸਾਰ ਸੜਕ ਹਾਦਸੇ ਦੀ ਜਾਂ ਕਮੇਟੀ ਦਾ ਗਠਿਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੋ ਦਿਨ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ।