ਭਾਰਤੀ ਏਜੰਸੀਆਂ ਨੂੰ ਪਾਰਲੀਮੈਂਟ ਨੂੰ ਉਡਾਉਣ ਦੀ ਕੋਸ਼ਿਸ਼ ‘ਚ ਲੱਗੇ ਖਾੜਕੂ ਸਿੰਘਾਂ ਦਾ ਮੁੜ ਸੁਪਨਾ ਆਇਆ

0
66

parliament
ਨਵੀਂ ਦਿੱਲੀ /ਬਿਊਰੋ ਨਿਊਜ਼ :
ਭਾਰਤ ਦੀ ਹਿੰਦੂਤਵੀ ਪ੍ਰੈਸ ਨੇ ਇਕ ਵਾਰ ਫ਼ਿਰ ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ ਸਿੱਖਾਂ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ। ਖੂਬ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਖਾੜਕੂਆਂ ਦੀ ਪਾਰਲੀਮੈਂਟ ਤੇ ਹਮਲੇ ਦੀ ਸਾਜਿਸ਼ ਨੂੰ ਸਿਰੇ ਚੜਾਉਣ ਲਈ ਦੋ ਖਾਲਿਸਤਾਨੀ ਖਾੜਕੂ ਦਿੱਲੀ ਵੱਲ ਵਧ ਰਹੇ ਹਨ। ਖੁਫੀਆ ਏਜੰਸੀਆਂ ਵੱਲੋਂ ਮਿਲੇ ਕਥਿਤ ਸਬੂਤਾਂ ਦੇ ਆਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਸੈਂਟਰਲ ਅਤੇ ਨਿਊ ਦਿੱਲੀ ਜ਼ਿਲਿਆਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਰਜਿਸਟਰੇਸ਼ਨ ਨੰਬਰਵਾਲੀ ਵਿਸਫੋਟਕਾਂ ਨਾਲ ਭਰੀ ਕਾਰ ‘ਚ ਆ ਰਹੇ ਸਨ। ਹਿੰਦੂਤਵੀ ਮੀਡੀਆ ਮੁਤਾਬਕ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅੱਤਵਾਦੀ ਲਖਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੇਪਾਲ ਬਾਰਡਰ ਤੋਂ ਇਕ ਸਫੇਦ ਇਨੋਵਾ ਕਾਰ ‘ਚ ਆ ਰਹੇ ਸਨ। ਖੁਫੀਆ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੀ ਉਮਰ 40 ਸਾਲ ਦੇ ਲੱਗਭਗ ਹੈ ਅਤੇ ਇਹ ਆਈਈਡੀ. ਬਣਾਉਣ ‘ਚ ਮਾਹਰ ਹਨ।ਇਸ ਖੁਫੀਆ ਜਾਣਕਾਰੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਇਹ ਦੋ ਸੂਤਰਾਂ ਤੋਂ ਮਿਲੀ ਹੈ।

ਏਜੰਸੀ ਤੋਂ ਇਲਾਵਾ ਇਕ ਅਣਜਾਣ ਵਿਅਕਤੀ ਨੇ ਫੋਨ ਕਰਕੇ ਵੀ ਦਿੱਲੀ ਪੁਲਸ ਨੂੰ ਅਜਿਹੀ ਹੀ ਖ਼ਬਰ ਦਿੱਤੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਮ ਇਕਬਾਲ ਦੱਸਿਆ ਹੈ। ਨਵੀਂ ਦਿੱਲੀ ‘ਚ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਨੰਬਰ ਉਤਰਾਖੰਡ ਦੇ ਊਧਮ ਸਿੰਘ ਨਗਰ ਦਾ ਦੱਸਿਆ ਜਾ ਰਿਹਾ ਹੈ। ਡੀਟੇਲ ਨੂੰ ਤਸਦੀਕ ਕਰਨ ਲਈ ਇਕ ਟੀਮ ਉਥੇ ਭੇਜੀ ਗਈ ਹੈ। ਸੁਤੰਤਰਾ ਦਿਵਸ ਸਮਾਰੋਹ ਦੇ ਸਮੇਂ ਆਈ.ਈ.ਡੀ. ਵਿਸਫੋਟਕਾਂ ਨਾਲ ਭਰੀ ਗੱਡੀ ‘ਚ ਹਮਲਾ ਕਰ ਸਕਦੇ ਹਨ ਅਤੇ ਇਸ ਲਈ ਕੋਈ ਵੀ ਚੋਰੀ ਕੀਤੀ ਗਈ ਗੱਡੀ ਜਾਂ ਸਰਕਾਰੀ ਵਾਹਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖ਼ਬਰੀ ਨੇ ਜਿਨ੍ਹਾਂ 2 ਲੋਕਾਂ ਦੀ ਜਾਣਕਾਰੀ ਦਿੱਤੀ ਹੈ, ਉਹ ਨਵੰਬਰ 2016 ‘ਚ ਨਾਭਾ ਜੇਲਬ੍ਰੇਕ ਮਾਮਲਾ ‘ਚ ਵਾਂਟੇਡ ਦੋਵੇਂ ਸ਼ੱਕੀ ਹਨ। ਅਜਿਹੇ ‘ਚ ਸੁਰੱਖਿਆ ਅਧਿਕਾਰੀ ਨੇ ਕਿਹਾ, ”ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆ ਰਹੇ ਹਨ। ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਹਰਮਿੰਦਰ ਸਿੰਘ ਮਿੰਟੂ ਦੇ ਕਰੀਬੀ ਹਨ, ਜਿਸ  ਦੀ ਅਪ੍ਰੈਲ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਸ ਨੂੰ ਪਾਕਿਸਤਾਨ ਖੁਫੀਆ ਏਜੰਸੀਆਂ ਆਈ.ਐੈੱਸ.ਆਈ. ਦਾ ਸਮਰਥਨ ਮਿਲ ਰਿਹਾ ਸੀ ਅਤੇ ਉਹ ਖਾੜਕੂ  ਸੰਗਠਨ ‘ਚ ਸ਼ਾਮਲ ਕਰਵਾਉਣ ਲਈ ਨੌਜਵਾਨਾਂ ਨੂੰ ਉਕਸਾ ਰਿਹਾ ਸੀ।