‘ਤਕਨਾਲੋਜੀ ਨੂੰ ਤਬਾਹੀ ਲਈ ਨਹੀਂ ਵਿਕਾਸ ਲਈ ਵਰਤਿਆ ਜਾਵੇ’ ਆਲਮੀ ਸਰਕਾਰਾਂ ਬਾਰੇ ਸੰਮੇਲਨ ‘ਚ ਮੋਦੀ ਦਾ ਪ੍ਰਵਚਨ

0
332

Abu Dhabi: Prime Minister, Narendra Modi during the  tributes to brave soldiers of UAE who made ultimate sacrifice in the service of UAE at Wahat Al Karama “Oasis of Dignity”, in Abu Dhabi, United Arab Emirates on Sunday.PTI Photo/PIB (PTI2_11_2018_000029B)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਬੂ ਧਾਬੀ ਦੀ ਫੇਰੀ ਮੌਕੇ ਯੂਏਈ ਦੇ ਬਹਾਦਰ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ।
ਦੁਬਈ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਬਰ ਸਪੇਸ ਦੀ ਦੁਰਵਰਤੋਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਗਰਮਖ਼ਿਆਲੀਆਂ ਦਾ ਸਰੋਤ ਨਾ ਬਣਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਵਿਕਾਸ ਦੇ ਸੰਦ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਨਾ ਕਿ ਤਬਾਹੀ ਵਜੋਂ ਉਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਆਲਮੀ ਸਰਕਾਰਾਂ ਦੇ ਸੰਮੇਲਨ ਦੇ ਉਦਘਾਟਨੀ ਭਾਸ਼ਨ ਦੌਰਾਨ ਸ੍ਰੀ ਮੋਦੀ ਵੱਲੋਂ ਇਹ ਟਿੱਪਣੀ ਉਸ ਸਮੇਂ ਕੀਤੀ ਗਈ ਹੈ ਜਦੋਂ ਆਲਮੀ ਭਾਈਚਾਰਾ ਦਹਿਸ਼ਤਗਰਦਾਂ ਅਤੇ ਹੈਕਰਾਂ ਵੱਲੋਂ ਸਾਈਬਰ ਸਪੇਸ ਦੀ ਦੁਰਵਰਤੋਂ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਆਪਣੇ ਭਾਸ਼ਨ ਦੌਰਾਨ ਸ੍ਰੀ ਮੋਦੀ ਨੇ ਤਕਨਾਲੋਜੀ ਨੂੰ ਪ੍ਰਬੰਧ ਨਾਲ ਜੋੜਨ ਦੀ ਮਹੱਤਤਾ ਜਤਾਈ ਤਾਂ ਜੋ ਸਾਰਿਆਂ ਦਾ ਇਕਸਾਰ ਵਿਕਾਸ ਹੋਵੇ ਅਤੇ ਲੋਕ ਖੁਸ਼ਹਾਲ ਬਣ ਸਕਣ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵਿਕਾਸ ‘ਚ ਤਕਨਾਲੋਜੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਜਦੋਂ 5ਈ, ਸ਼ਾਸਨ ਪ੍ਰਬੰਧ, ਅਸਰਦਾਰ, ਕਾਰਜਕੁਸ਼ਲ, ਸੁਖਾਲਾ, ਸਸ਼ਕਤ ਅਤੇ ਇਕਸਾਰਤਾ ਤੇ 6ਆਰ ਘਟਾਉਣਾ, ਮੁੜ ਵਰਤੋਂ, ਰੀਸਾਈਕਲ, ਰਿਕਵਰ, ਰੀਡਿਜ਼ਾਈਨ, ਰੀਮੈਨੂੰਫੈਕਚਰ ਦਾ ਹਵਾਲਾ ਦਿੱਤਾ ਤਾਂ ਆਗੂਆਂ ਨੇ ਸ੍ਰੀ ਮੋਦੀ ਨੂੰ ਸਲਾਹਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਬਾਵਜੂਦ ਗਰੀਬੀ ਅਤੇ ਕੁਪੋਸ਼ਣ ਦਾ ਖ਼ਾਤਮਾ ਨਹੀਂ ਹੋ ਸਕਿਆ। ਆਲਮੀ ਸਰਕਾਰਾਂ ਬਾਰੇ ਛੇਵੇਂ ਸੰਮੇਲਨ ‘ਚ ਭਾਰਤ ‘ਮਹਿਮਾਨ ਮੁਲਕ’ ਵਜੋਂ ਸ਼ਿਰਕਤ ਕਰ ਰਿਹਾ ਹੈ ਜਿਸ ‘ਚ 140 ਮੁਲਕਾਂ ਦੇ 4 ਹਜ਼ਾਰ ਤੋਂ ਵਧ ਆਗੂ ਹਿੱਸਾ ਲੈ ਰਹੇ ਹਨ। ਦੁਬਈ ਸਰਕਾਰ ਵੱਲੋਂ ਤਕਨਾਲੋਜੀ ਦੀ ਵਰਤੋਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਮਾਰੂਥਲ ਦੀ ਨੁਹਾਰ ਬਦਲ ਦਿੱਤੀ ਗਈ ਹੈ। ਇਕੱਠ ਨੂੰ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ,”ਜੇਕਰ ਤੁਸੀਂ ਭਾਰਤ ‘ਚ ਕੈਬ ਦਾ ਸਫ਼ਰ ਕਰਦੇ ਹੋ ਤਾਂ ਤੁਹਾਨੂੰ 10 ਰੁਪਏ ਪ੍ਰਤੀ ਕਿਲੋਮੀਟਰ ਅਦਾ ਕਰਨੇ ਪੈਂਦੇ ਹਨ ਪਰ ਮੰਗਲ ‘ਤੇ ਭਾਰਤ ਦੀ ਪਹੁੰਚ ਤਹਿਤ ਲਾਗਤ ਸਿਰਫ਼ 7 ਰੁਪਏ ਪ੍ਰਤੀ ਕਿਲੋਮੀਟਰ ਆਈ ਹੈ।” ਇਸ ਦੌਰਾਨ ਪ੍ਰਧਾਨ ਮੰਤਰੀ ਨੇ ਫਰਾਂਸ ਦੇ ਹਮਰੁਤਬਾ ਐਡੂਅਰਡ ਫਿਲਿਪ ਨਾਲ ਮੁਲਾਕਾਤ ਕਰਕੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਦੇ ਭਾਰਤ ਦੌਰੇ ਤੋਂ ਪਹਿਲਾਂ ਦੋਵੇਂ ਮੁਲਕਾਂ ਦੇ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਭਾਸ਼ਨ ਮਗਰੋਂ ਪ੍ਰਧਾਨ ਮੰਤਰੀ ਅਗਲੇ ਦੌਰੇ ‘ਤੇ ਓਮਾਨ ਪਹੁੰਚ ਗਏ।

ਅਬੂ ਧਾਬੀ ‘ਚ ਹਿੰਦੂ ਮੰਦਰ ਦਾ ਨੀਂਹ ਪੱਥਰ
ਦੁਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਬੂ ਧਾਬੀ ‘ਚ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੇ ਪ੍ਰਾਜੈਕਟ ਦਾ ਵੀਡਿਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਸਵਾਮੀਨਰਾਇਣ ਮੰਦਰ ਮਨੁੱਖਤਾ ਅਤੇ ਸਦਭਾਵਨਾ ਦਾ ਅਸਥਾਨ ਹੋਵੇਗਾ ਜੋ ਭਾਰਤ ਦੀ ਪਛਾਣ ਬਣੇਗਾ। ਉਨ੍ਹਾਂ ਮੰਦਰ ਦੇ ਮਾਡਲ ਤੋਂ ਵੀ ਪਰਦਾ ਹਟਾਇਆ ਅਤੇ ਜ਼ਮੀਨ ਦੇਣ ਲਈ ਅਬੂ ਧਾਬੀ ਦੇ ਯੁਵਰਾਜ ਦੀ ਸ਼ਲਾਘਾ ਕੀਤੀ।