ਮੋਦੀ ਦਾ ਦਾਅਵਾ: ਭਾਰਤ ‘ਚ ਨਹੀਂ ਹੁੰਦਾ ਕਿਸੇ ਵੀ ਧਰਮ ਨਾਲ ਪੱਖਪਾਤ

0
171
Prime Minister Narendra Modi being greets by the Buddhist monks during Buddha Jayanti celebrations at Indira Gandhi Indoor Stadium in New Delhi on Monday. Tribune photo: Manas Ranjan Bhui
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਸੋਮਵਾਰ ਨੂੰ ਬੁੱਧ ਪੂਰਨਿਮਾ ਮੌਕੇ ਕਰਾਏ ਗਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਹੋਏ ਬੋਧੀ ਭਿਕਸ਼ੂ।

ਨਵੀਂ ਦਿੱਲੀ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਧਰਮ ਨਾਲ ਪੱਖ-ਪਾਤ ਨਹੀਂ ਕਰਦਾ ਅਤੇ ਭਾਰਤ ਦਾ ਕਿਸੇ ਵਿਚਾਰਧਾਰਾ ਦੇ ਸਕੂਲ ਜਾਂ ਕਿਸੇ ਹੋਰ ਮੁਲਕ ‘ਤੇ ਹਮਲਾ ਕਰਨ ਦਾ ਕੋਈ ਇਤਿਹਾਸ ਵੀ ਨਹੀਂ ਰਿਹਾ ਹੈ। ਸ੍ਰੀ ਮੋਦੀ ਇੱਥੇ ਬੁੱਧ ਪੂਰਨਿਮਾ ਨੂੰ ਸਮਰਪਿਤ ਕਰਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਮਨੁੱਖਤਾ ‘ਤੇ ਆਧਾਰਤ ਹਨ ਅਤੇ ਦੇਸ਼ ਨੂੰ ਮਾਣ ਹੈ ਕਿ ਫਲਸਫੇ ਦਾ ਜਨਮ ਇੱਥੇ ਹੋਇਆ। ਸੱਭਿਆਚਾਰ ਮੰਤਰਾਲੇ ਵੱਲੋਂ ਕਰਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਕਿਸੇ ਵੀ ਮੁਲਕ ਜਾਂ ਕਿਸੇ ਵੀ ਵਿਚਾਰਧਾਰਾ ‘ਤੇ ਹਮਲਾ ਕਰਨ ਦਾ ਭਾਰਤ ਦਾ ਕੋਈ ਵੀ ਇਤਿਹਾਸ ਜਾਂ ਰਵਾਇਤ ਨਹੀਂ ਹੈ। ਅਸੀਂ ਧਰਮਾਂ ਵਿਚਾਲੇ ਕਿਸੇ ਕਿਸਮ ਦਾ ਕੋਈ ਫਰਕ ਮਹਿਸੂਸ ਨਹੀਂ ਹੁੰਦਾ।’
ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਜਿੰਨੀਆਂ ਵੀ ਵਿਚਾਰਧਾਰਾਵਾਂ ਦਾ ਜਨਮ ਹੋਇਆ ਉਹ ਸਾਰੀਆਂ ਮਨੁੱਖਤਾ ‘ਤੇ ਆਧਾਰਿਤ ਹਨ ਅਤੇ ਅੱਜ ਦੇ ਸਮੇਂ ਦੁਨੀਆ ‘ਚ ਮਨੁੱਖਤਾ ਤੇ ਸੰਵੇਦਨਾ ਦੀ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ। ਇਸ ਮੌਕੇ ਸ੍ਰੀ ਮੋਦੀ ਨੇ ਜਪਾਨ, ਸ੍ਰੀਲੰਕਾ ਤੇ ਵੀਅਤਨਾਮ ਵਰਗੇ ਮੁਲਕਾਂ ਤੋਂ ਆਏ ਹੋਏ ਭਿਕਸ਼ੂਆਂ ਨੂੰ ਸੰਘ ਦਾਨ ਵੀ ਦਿੱਤਾ।